ਰਾਜ ਸਭਾ ਦੀਆਂ 37 ਸੀਟਾਂ ਉਤੇ ਚੋਣਾਂ 16 ਮਾਰਚ ਨੂੰ 
Published : Feb 18, 2026, 5:32 pm IST
Updated : Feb 18, 2026, 5:32 pm IST
SHARE ARTICLE
Elections to 37 Rajya Sabha seats on March 16
Elections to 37 Rajya Sabha seats on March 16

ਚੋਣਾਂ ਲਈ ਨੋਟੀਫਿਕੇਸ਼ਨ 26 ਫ਼ਰਵਰੀ ਨੂੰ ਜਾਰੀ ਕੀਤਾ ਜਾਵੇਗਾ

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਬੁਧਵਾਰ  ਨੂੰ ਕਿਹਾ ਕਿ 10 ਸੂਬਿਆਂ ਦੀਆਂ 37 ਰਾਜ ਸਭਾ ਸੀਟਾਂ ਲਈ ਹਰ ਦੋ ਸਾਲ ਬਾਅਦ ਹੋਣ ਵਾਲੀਆਂ ਚੋਣਾਂ 16 ਮਾਰਚ ਨੂੰ ਹੋਣਗੀਆਂ। ਮਹਾਰਾਸ਼ਟਰ (7 ਸੀਟਾਂ), ਉੜੀਸਾ (4 ਸੀਟਾਂ), ਤੇਲੰਗਾਨਾ (2), ਤਾਮਿਲਨਾਡੂ (6 ਸੀਟਾਂ), ਛੱਤੀਸਗੜ੍ਹ (2 ਸੀਟਾਂ), ਪਛਮੀ  ਬੰਗਾਲ (5 ਸੀਟਾਂ), ਅਸਾਮ (3 ਸੀਟਾਂ), ਹਰਿਆਣਾ (2 ਸੀਟਾਂ), ਹਿਮਾਚਲ ਪ੍ਰਦੇਸ਼ (1 ਸੀਟ) ਅਤੇ ਬਿਹਾਰ (5 ਸੀਟਾਂ) ਦੀਆਂ ਸੀਟਾਂ ਖਾਲੀ ਹੋ ਰਹੀਆਂ ਹਨ। ਇਹ ਸੀਟਾਂ 2 ਅਤੇ 9 ਅਪ੍ਰੈਲ ਨੂੰ ਖਾਲੀ ਪੈ ਰਹੀਆਂ ਹਨ ਅਤੇ ਚੋਣਾਂ ਲਈ ਨੋਟੀਫਿਕੇਸ਼ਨ 26 ਫ਼ਰਵਰੀ ਨੂੰ ਜਾਰੀ ਕੀਤਾ ਜਾਵੇਗਾ। 16 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ  ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 5 ਵਜੇ ਤੋਂ ਹੋਵੇਗੀ। ਸੇਵਾਮੁਕਤ ਹੋ ਰਹੇ ਪ੍ਰਮੁੱਖ ਸੰਸਦ ਮੈਂਬਰਾਂ ਵਿਚ ਸ਼ਰਦ ਪਵਾਰ (ਐਨ.ਸੀ.ਪੀ.-ਐਸ.ਪੀ.), ਅਭਿਸ਼ੇਕ ਸਿੰਘਵੀ (ਕਾਂਗਰਸ), ਸਾਕੇਤ ਗੋਖਲੇ (ਟੀ.ਐਮ.ਸੀ.), ਰਾਮਦਾਸ ਅਠਾਵਲੇ (ਆਰ.ਪੀ.ਆਈ.-ਏ.), ਐਮ. ਥੰਬੀਦੁਰਾਈ (ਏ.ਆਈ.ਏ.ਡੀ.ਐਮ.ਕੇ.) ਅਤੇ ਤਿਰੂਚੀ ਸ਼ਿਵਾ (ਡੀ.ਐਮ.ਕੇ.) ਸ਼ਾਮਲ ਹਨ। 
 ਭਾਜਪਾ ਰਹੇ ਸਭ ਤੋਂ ਜ਼ਿਆਦਾ ਫ਼ਾਇਦੇ ’ਚ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) 16 ਮਾਰਚ ਨੂੰ ਰਾਜ ਸਭਾ ਦੀਆਂ 37 ਸੀਟਾਂ ਉਤੇ ਹੋਣ ਜਾ ਰਹੀਆਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਦੇ ਉਪਰਲੇ ਸਦਨ ’ਚ ਤਾਕਤ ਸਭ ਤੋਂ ਜ਼ਿਆਦਾ ਵਧੇਗੀ। ਮਹਾਰਾਸ਼ਟਰ, ਉੜੀਸਾ, ਬਿਹਾਰ, ਛੱਤੀਸਗੜ੍ਹ, ਹਰਿਆਣਾ ਅਤੇ ਅਸਾਮ ’ਚ ਭਾਜਪਾ ਦੀਆਂ ਸਰਕਾਰਾਂ ਹਨ ਜਾਂ ਗਠਜੋੜ ਦੀ ਭਾਈਵਾਲ ਹੈ। ਇਸ ਨਾਲ ਪਾਰਟੀ ਨੂੰ ਉਪਰਲੇ ਸਦਨ ਵਿਚ ਨੰਬਰ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ। ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਪਛਮੀ  ਬੰਗਾਲ ’ਚ ਵਿਰੋਧੀ ਪਾਰਟੀਆਂ ਆਪੋ-ਅਪਣੇ  ਸੂਬਿਆਂ ਦੀਆਂ ਸਰਕਾਰਾਂ ਚਲਾਉਂਦੀਆਂ ਹਨ। ਮਹਾਰਾਸ਼ਟਰ ’ਚ ਜੇਕਰ ਵਿਰੋਧੀ ਧਿਰ ਐਮ.ਵੀ.ਏ. ਇਕਜੁੱਟ ਹੋ ਕੇ ਮੁਕਾਬਲਾ ਕਰਦੀ ਹੈ ਤਾਂ ਉਹ ਰਾਜ ਸਭਾ ’ਚ ਇਕ ਉਮੀਦਵਾਰ ਭੇਜ ਸਕਦੀ ਹੈ। ਸੂਬੇ ਵਿਚ ਸੱਤ ਸੀਟਾਂ ਖਾਲੀ ਹੋ ਰਹੀਆਂ ਹਨ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement