ਲਾੜੀ ਨੇ ਬੇਰੰਗ ਮੋੜੀ ਅਨਪੜ੍ਹ ਲਾੜੇ ਦੀ ਬਾਰਾਤ
Published : Mar 18, 2019, 4:20 pm IST
Updated : Mar 18, 2019, 5:30 pm IST
SHARE ARTICLE
The Bride Barricades Unmarried Bride Barber
The Bride Barricades Unmarried Bride Barber

ਇਸ ਤੋਂ ਬਾਅਦ ਕੁੜੀਆਂ ਨੇ ਉਸ ਨੂੰ ਸੌ-ਸੌ ਦੇ 10 ਨੋਟ ਗਿਣਨ ਨੂੰ ਦਿੱਤੇ, ਜਿਸ ਨੂੰ ਉਹ ਸਹੀ ਤਰੀਕੇ ਨਾਲ ਗਿਣ ਨਾ ਸਕਿਆ।

ਪੰਡੌਲ : ਬਿਹਾਰ ਦੇ ਮਧੁਬਨੀ ਜ਼ਿਲ੍ਹੇ ਦੇ ਮੰਡੋਲ ਪਿੰਡ ‘ਚ ਇੱਕ ਦੁਲਹਨ ਨੇ ਦੁਲ੍ਹੇ ਦੇ ਅਨਪੜ੍ਹ ਹੋਣ ਕਰਕੇ ਉਸ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਹ ਫੈਸਲਾ ਵਰਮਾਲਾ ਤੋਂ ਬਾਅਦ ਲਿਆ ਜਿਸ ਦਾ ਮਾਨ ਪੂਰੇ ਪਿੰਡ ਨੇ ਰੱਖਿਆ। ਉਧਰ ਉਸੇ ਵਿਆਹ ‘ਚ ਮੌਜੂਦ ਇੱਕ ਹੋਰ ਵਿਅਕਤੀ ਨੇ ਕੁੜੀ ਦੀ ਹਿੰਮਤ ਦੀ ਤਾਰੀਫ ਕੀਤੀ ਤੇ ਆਪਣੇ ਪੜ੍ਹੇ-ਲਿਖੇ ਮੁੰਡੇ ਦੇ ਵਿਆਹ ਦਾ ਪ੍ਰਸਤਾਵ ਕੁੜੀ ਅੱਗੇ ਰੱਖਿਆ ਜਿਸ ਨੂੰ ਕੁੜੀ ਨੇ ਮੰਨ ਲਿਆ।
 

MarriageMarriage

ਮਾਮਲਾ 13 ਮਾਰਚ ਦਾ ਹੈ, ਜਿੱਥੇ ਬ੍ਰਹਮੋਤੱਰਾ ਪਿੰਡ ਦੇ ਇੱਕ ਮੁੰਡੇ ਦਾ ਵਿਆਹ ਰਾਹਿਕਾ ਦੇ ਮੋਮੀਨਪੁਰ ਦੀ ਕੁੜੀ ਨਾਲ ਤੈਅ ਹੋਇਆ ਜਿੱਥੇ ਵਰਮਾਲਾ ਤੋਂ ਬਾਅਦ ਲਾੜੀ ਦੀਆਂ ਸਹੇਲੀਆਂ ਨੂੰ ਮੁੰਡੇ ਦੇ ਅਨਪੜ੍ਹ ਹੋਣ ‘ਤੇ ਸ਼ੱਕ ਹੋਇਆ। ਉਨ੍ਹਾਂ ਨੇ ਮੁੰਡੇ ਨੂੰ ਕੁਝ ਸਵਾਲ ਕੀਤੇ ਜਿਨ੍ਹਾਂ ਦੇ ਜਵਾਬ ਉਹ ਨਾ ਦੇ ਸਕਿਆ।

ਇਸ ਤੋਂ ਬਾਅਦ ਕੁੜੀਆਂ ਨੇ ਉਸ ਨੂੰ ਸੌ-ਸੌ ਦੇ 10 ਨੋਟ ਗਿਣਨ ਨੂੰ ਦਿੱਤੇ, ਜਿਸ ਨੂੰ ਉਹ ਸਹੀ ਤਰੀਕੇ ਨਾਲ ਗਿਣ ਨਾ ਸਕਿਆ। ਇਹ ਸਭ ਪਤਾ ਲੱਗਣ ਤੋਂ ਬਾਅਦ ਲੜਕੀ ਨੇ ਵਿਆਹ ਤੋਂ ਮਨਾ ਕਰ ਦਿੱਤਾ। ਦੁਲਹਨ ਦੇ ਇਸ ਫੈਸਲੇ ਤੋਂ ਖੁਸ਼ ਤੇ ਪ੍ਰਭਾਵਿਤ ਇੱਕ ਵਿਅਕਤੀ ਨੇ ਉਸ ਦੀ ਖੂਬ ਤਾਰੀਫ ਕੀਤੀ ਤੇ ਉਸ ਦਾ ਵਿਆਹ ਆਪਣੇ ਪੜ੍ਹੇ ਲਿਖੇ ਬੇਟੇ ਨਾਲ ਕੀਤਾ। 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement