ਵਿਦੇਸ਼ 'ਚ ਲੱਖਾਂ ਦੀ ਨੌਕਰੀ ਛੱਡ ਭਾਰਤ 'ਚ ਖੇਤੀਬਾੜੀ ਕਰ ਰਿਹੈ ਇਹ ਪਰਿਵਾਰ
Published : Mar 18, 2019, 9:48 pm IST
Updated : Mar 18, 2019, 9:48 pm IST
SHARE ARTICLE
Abroad and money
Abroad and money

ਭਾਰਤ 'ਚ ਖੇਤੀਬਾੜੀ ਤੇ ਪਸ਼ੂ-ਪਾਲਣ ਦਾ ਧੰਦਾ ਕਰ ਰਿਹੈ ਪਰਵਾਰ

ਪੋਰਬੰਦਰ : ਅੱਜਕਲ ਹਰੇਲ ਵਿਅਕਤੀ ਵਿਦੇਸ਼ ਜਾ ਕੇ ਮੋਟੀ ਕਮਾਈ ਕਰਨ ਦੇ ਸੁਪਨੇ ਲੈਂਦਾ ਹੈ ਪਰ ਇੱਕ ਪਰਿਵਾਰ ਅਜਿਹਾ ਵੀ ਹੈ ਜਿਸ ਨੇ ਵਿਦੇਸ਼ 'ਚ ਲੱਖਾਂ ਡਾਲਰ ਦੀ ਨੌਕਰੀ ਛੱਡ ਕੇ ਭਾਰਤ 'ਚ ਖੇਤੀਬਾੜੀ ਕਰਨੀ ਚੰਗੀ ਸਮਝੀ।

Ramdev and BhartiRamdev and Bharti

ਦਰਅਸਲ ਰਾਮਦੇਵ ਖੁਟੀ ਅਤੇ ਭਾਰਤੀ ਨੇ ਇੰਗਲੈਂਡ ਵਿੱਚ ਆਪਣਾ ਸਭ ਕੁਝ ਛੱਡ ਕੇ ਭਾਰਤ ਆ ਕੇ ਖੇਤੀਬਾੜੀ ਤੇ ਪਸ਼ੂ-ਪਾਲਣ ਸ਼ੁਰੂ ਕਰ ਦਿੱਤਾ। ਰਾਮਦੇਵ ਖੁਟੀ ਤੇ ਭਾਰਤੀ ਆਸ-ਪਾਸ ਦੇ ਲੋਕਾਂ ਨੂੰ ਖੇਤੀ ਲਈ ਉਤਸ਼ਾਹਿਤ ਕਰ ਰਿਹਾ ਹੈ। ਰਾਮਦੇਵ ਖੁਟੀ ਪਹਿਲੀ ਵਾਰ 2006 ਵਿੱਚ ਕੰਮ ਕਰਨ ਲਈ ਇੰਗਲੈਂਡ ਗਿਆ ਸੀ ਪਰ ਦੋ ਸਾਲ ਉੱਥੇ ਨੌਕਰੀ ਕਰਨ ਬਾਅਦ ਭਾਰਤ ਵਾਪਸ ਆ ਗਿਆ। ਭਾਰਤੀ ਨਾਲ ਵਿਆਹ ਕਰਨ ਪਿੱਛੋਂ 2010 ਵਿੱਚ ਉਹ ਦੋਵੇਂ ਜਣੇ ਇੰਗਲੈਂਡ ਚਲੇ ਗਏ। ਉੱਥੇ ਦੋਵੇਂ ਚੰਗੀ ਨੌਕਰੀ ਕਰ ਰਹੇ ਸਨ। ਭਾਰਤੀ ਨੇ ਏਅਰਪੋਰਟ ਮੈਨੇਜਮੈਂਟ ਤੇ ਏਅਰ ਹੋਸਟੈਸ ਦੀ ਪੜ੍ਹਾਈ ਕੀਤੀ ਹੈ। ਇੰਗਲੈਂਡ ਜਾ ਕੇ ਫਿਰ ਉਸ ਨੇ ਇੰਟਰਨੈਸ਼ਨਲ ਟੂਰਿਜ਼ਮ ਐਂਡ ਹੌਸਪਿਟੈਲਿਟੀ ਦੀ ਪੜ੍ਹਾਈ ਪੂਰੀ ਕੀਤੀ।

ਇਸ ਸਭ ਦੇ ਬਾਅਦ ਦੋਵਾਂ ਨੇ ਆਪਣੇ ਮਾਪਿਆਂ ਕੋਲ ਵਾਪਸ ਪਰਤਣ ਦਾ ਫ਼ੈਸਲਾ ਕੀਤਾ। ਪਿੰਡ ਆਉਣ ਬਾਅਦ ਦੋਵਾਂ ਨੇ ਮਿਲ ਕੇ ਖੇਤਾਬਾੜੀ ਤੇ ਪਸ਼ੂ-ਪਾਲਣ ਕਰਨ ਦਾ ਫ਼ੈਸਲਾ ਲਿਆ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਕਾਰੋਬਾਰ ਹੈ। ਸਹੀ ਤਰੀਕੇ ਨਾਲ ਖੇਤੀ ਕੀਤੀ ਜਾਏ ਤਾਂ ਵਧੀਆ ਪੈਸਾ ਕਮਾਇਆ ਜਾ ਸਕਦਾ ਹੈ। 

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement