
ਭਾਰਤ ਵਿਚ ਕੋਰੋਨਾ ਵਾਇਰਸ ਦੇ 139 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਦੇ ਚਲਦੇ 63 ਸਾਲ ਦੇ
ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਵਾਇਰਸ ਦੇ 139 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਦੇ ਚਲਦੇ 63 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਉਹ ਵੀ ਮੁਬੰਈ ਤੋਂ ਵਾਪਸ ਆਇਆ ਸੀ। ਉਸ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਨਾਲ ਸਬੰਧਿਤ ਬਿਮਾਰੀ ਸੀ। 141 ਸੰਕਰਮਿਤ ਮਾਮਲਿਆਂ ਵਿਚੋਂ 14 ਲੋਕ ਸਹੀ ਹੋ ਕੇ ਘਰ ਵਾਪਸ ਚਲੇ ਗਏ ਹਨ। ਭਾਰਤ ਵਿਚ ਆਏ ਇਟਲੀ ਦੇ ਦੋ ਵਿਅਕਤੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹਨ।
Corona Virus
ਇਸ ਵਿਚ ਇਕ ਦੀ ਉਮਰ 69 ਸਾਲ ਅਤੇ ਉਸ ਦੀ ਪਤਨੀ ਦੀ ਉਮਰ 70 ਸਾਲ ਹੈ। ਉਹਨਾਂ ਨੂੰ ਐੱਚਆਈਵੀ ਦੀ ਦਵਾਈ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਹ ਠੀਕ ਹੋ ਗਏ। ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਵੀ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਕੁੱਝ ਗੰਭੀਰ ਮਾਮਲਿਆਂ ਵਿਚ ਐਂਟੀ ਵਾਇਰਲ ਡਰੱਗ ਦਾ ਇਸਤੇਮਾਲ ਕਰਨ ਲਈ ਕਿਹਾ ਹੈ। ਇਹਨਾਂ ਵਿਚ ਕੋਰੋਨਾ ਵਾਇਰਸ ਦੇ ਉਹ ਮਰੀਜ ਹੋਣਗੇ
Corona Virus
ਜਿਹਨਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਅਤੇ ਜਿਹਨਾਂ ਦਾ ਹਾਲਤ ਗੰਭਾਰ ਹੋਵੇਗੀ। ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਲਈ ਸੁਧਾਈ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਫਿਲਹਾਲ ਕੋਰੋਨਾ-ਵਾਇਰਸ ਵਾਲੇ ਮਰੀਜ਼ਾਂ ਜਾਂ ਸ਼ੱਕੀ ਵਿਅਕਤੀਆਂ ਲਈ ਕਿਸੇ ਖ਼ਾਸ ਐਂਟੀ-ਵਾਇਰਲ ਲਈ ਨਾ ਤਾਂ ਕੋਈ ਖ਼ਾਸ ਇਲਾਜ ਨਿਰਦੇਸ਼ ਦਿੱਤਾ ਗਿਆ ਹੈ ਅਤੇ ਨਾ ਹੀ ਇਸ ਦੀ ਸਿਫਾਰਸ਼ ਕੀਤੀ ਗਈ ਹੈ, ਕਿਉਂਕਿ ਇਸ ਕੇਸ ਵਿਚ ਕਾਫ਼ੀ ਖੋਜ ਨਹੀਂ ਹੋਈ ਹੈ।
Corona Virus
ਐੱਚਆਈਵੀ ਪੀੜਤ ਲੋਕਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਲੋਪੀਨਾਵਿਰ ਅਤੇ ਰਿਟੋਨਾਵਿਰ ਕਈ ਵਾਰ ਅਜੀਬ ਸਥਿਤੀ ਵੀ ਪੈਦਾ ਕਰਦੀ ਹੈ ਜਿਸ ਕਾਰਨ ਇਸ ਨੂੰ ਰੋਕਣਾ ਪੈਂਦਾ ਹੈ। ਇਹ ਐਚਆਈਵੀ ਪੀੜਤਾਂ ਨੂੰ ਚਾਰ ਹਫ਼ਤਿਆਂ ਲਈ ਦਿੱਤੀ ਜਾਂਦੀ ਹੈ। ਇਸਦੇ ਮੱਦੇਨਜ਼ਰ, ਲੋਪੀਨਾਵਿਰ ਅਤੇ ਰਿਟੋਨਾਵਿਰ ਦੀ ਵਰਤੋਂ ਸਿਰਫ ਕੋਰੋਨਾ ਵਾਇਰਸ ਦੇ ਬਹੁਤ ਗੰਭੀਰ ਮਾਮਲਿਆਂ ਵਿੱਚ ਮਰੀਜ਼ ਦੀ ਸਹਿਮਤੀ 'ਤੇ ਕੀਤੀ ਜਾਣੀ ਚਾਹੀਦੀ ਹੈ।
HIv AIDS
ਇਹ ਦਵਾਈ ਦਾ ਇਸਤੇਮਾਲ ਹਾਈਪੌਕਸੀਆ, ਹਾਈਪੋਟੈਨਸ਼ਨ, ਆਰਗਨ ਡਿਸਫੰਕਸ਼ਨ ਜਾਂ ਸਭ ਤੋਂ ਵੱਧ ਖਤਰੇ ਵਾਲੇ ਮਰੀਜ਼ਾਂ ਵਿੱਚ ਵਰਤੀ ਜਾਂਦੀ ਹੈ। ਸ਼ੂਗਰ, ਕਿਡਨੀ ਫੇਲ੍ਹ ਹੋਣਾ, ਫੇਫੜਿਆਂ ਦੀ ਬਿਮਾਰੀ ਜਾਂ 60 ਸਾਲ ਤੋਂ ਵੱਧ ਉਮਰ ਦੇ ਮਰੀਜ਼ ਬਹੁਤ ਜ਼ਿਆਦਾ ਜੋਖਮ ਵਾਲੇ ਮਰੀਜ਼ਾਂ ਦੇ ਸਮੂਹ ਵਿਚ ਆ ਜਾਂਦੇ ਹਨ।
Corona Virus
ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਸੰਕਰਮ ਨੂੰ ਫੈਲਣ ਤੋਂ ਰੋਕਣ ਲਈ ਅਫਗਾਨਿਸਤਾਨ, ਫਿਲਪੀਨਜ਼, ਮਲੇਸ਼ੀਆ ਤੋਂ ਆਉਣ ਵਾਲੇ ਯਾਤਰੀਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਯੂਰਪੀਅਨ ਯੂਨੀਅਨ, ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ, ਤੁਰਕੀ ਅਤੇ ਯੂਕੇ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਸੀ।