ਬੰਗਲਾਦੇਸ਼: ਢਾਕਾ 'ਚ ਇਸਕਾਨ ਮੰਦਿਰ 'ਤੇ ਹਮਲਾ, ਭੀੜ ਨੇ ਕੀਤੀ ਭੰਨਤੋੜ ਅਤੇ ਲੁੱਟਮਾਰ
Published : Mar 18, 2022, 11:56 am IST
Updated : Mar 18, 2022, 11:56 am IST
SHARE ARTICLE
Photo
Photo

ਕਈ ਲੋਕ ਹੋਏ ਗੰਭੀਰ ਜ਼ਖਮੀ

 

ਬੰਗਲਾਦੇਸ਼ 'ਚ ਇਕ ਵਾਰ ਫਿਰ ਹਿੰਦੂ ਮੰਦਰ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਸਥਿਤ ਇਸਕਾਨ ਰਾਧਾਕਾਂਤਾ ਮੰਦਰ 'ਤੇ ਵੀਰਵਾਰ ਸ਼ਾਮ ਨੂੰ ਭੀੜ ਨੇ ਹਮਲਾ ਕਰ ਦਿੱਤਾ। ਹਮਲਾ ਕਰਕੇ ਭੰਨਤੋੜ ਕੀਤੀ ਗਈ ਅਤੇ ਭੀੜ ਨੇ ਇੱਥੇ ਰੱਖਿਆ ਕੀਮਤੀ ਸਮਾਨ ਵੀ ਲੁੱਟ ਲਿਆ। ਹਮਲੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।

 

PHOTO
PHOTO

ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਢਾਕਾ ਦੇ ਵਾਰੀ ਸਥਿਤ 222 ਲਾਲ ਮੋਹਨ ਸਾਹਾ ਸਟਰੀਟ ਸਥਿਤ ਇਸਕੋਨ ਰਾਧਾਕਾਂਤਾ ਮੰਦਰ 'ਚ ਸ਼ਾਮ 7 ਵਜੇ ਹੋਇਆ। ਇਹ ਹਮਲਾ ਹਾਜੀ ਸੈਫੁੱਲਾ ਦੀ ਅਗਵਾਈ ਵਿਚ 200 ਤੋਂ ਵੱਧ ਲੋਕਾਂ ਦੀ ਭੀੜ ਨੇ ਕੀਤਾ ਸੀ। ਮੰਦਰ ਨੂੰ ਤੋੜਿਆ ਗਿਆ ਅਤੇ ਲੁੱਟਿਆ ਗਿਆ। ਹਮਲੇ 'ਚ ਸੁਮੰਤਰਾ ਚੰਦਰ ਸ਼ਰਵਨ, ਨਿਹਾਰ ਹਲਦਰ, ਰਾਜੀਵ ਭਦਰਾ ਅਤੇ ਕਈ ਹੋਰ ਜ਼ਖਮੀ ਵੀ ਹੋਏ ਹਨ।

 

 

PHOTOPHOTO

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬੰਗਲਾਦੇਸ਼ ਵਿੱਚ ਕਿਸੇ ਹਿੰਦੂ ਮੰਦਰ 'ਤੇ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵਰਾਤਰੀ 'ਤੇ ਹਿੰਦੂਆਂ ਖਿਲਾਫ਼ ਅਫਵਾਹ ਫੈਲਾ ਕੇ ਦੁਰਗਾ ਪੂਜਾ ਪੰਡਾਲਾਂ 'ਤੇ ਹਮਲਾ ਕੀਤਾ ਗਿਆ ਸੀ। ਇੰਨਾ ਹੀ ਨਹੀਂ ਹਿੰਦੂਆਂ ਦੇ ਘਰਾਂ 'ਤੇ ਵੀ ਹਮਲੇ ਕੀਤੇ ਗਏ। ਇਸ ਦੇ ਨਾਲ ਹੀ ਢਾਕਾ ਸਥਿਤ ਇਸਕੋਨ ਮੰਦਰ 'ਤੇ ਵੀ ਹਮਲਾ ਕੀਤਾ ਗਿਆ।

PHOTOPHOTO

ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ 'ਤੇ ਕੰਮ ਕਰਨ ਵਾਲੀ ਸੰਸਥਾ ਏਕੇਐਸ ਦੇ ਅਨੁਸਾਰ, ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਨੂੰ ਪਿਛਲੇ 9 ਸਾਲਾਂ ਵਿੱਚ 3,679 ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ 1678 ਧਾਰਮਿਕ ਸਥਾਨਾਂ 'ਤੇ ਭੰਨਤੋੜ ਅਤੇ ਹਥਿਆਰਬੰਦ ਹਮਲਿਆਂ ਦੇ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਾਤਾਰ ਹਮਲੇ ਹੋ ਰਹੇ ਹਨ, ਜਿਨ੍ਹਾਂ ਵਿੱਚ ਘਰਾਂ ਵਿੱਚ ਭੰਨਤੋੜ ਅਤੇ ਅੱਗਜ਼ਨੀ ਵੀ ਸ਼ਾਮਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement