Ahmedabad News: ATS ਅਤੇ DRI ਨੇ ਅਹਿਮਦਾਬਾਦ ਦੇ ਫਲੈਟ ਤੋਂ ਲਗਭਗ 90 ਕਰੋੜ ਰੁਪਏ ਦਾ Gold ਅਤੇ ਨਕਦੀ ਜ਼ਬਤ ਕੀਤੀ
Published : Mar 18, 2025, 8:12 am IST
Updated : Mar 18, 2025, 8:12 am IST
SHARE ARTICLE
ATS and DRI seize gold and cash worth around Rs 90 crore from Ahmedabad flat
ATS and DRI seize gold and cash worth around Rs 90 crore from Ahmedabad flat

ਮੇਘ ਸ਼ਾਹ ਅਤੇ ਉਸ ਦੇ ਪਿਤਾ ਮਹਿੰਦਰ ਸ਼ਾਹ ਨੇ ਕਥਿਤ ਤੌਰ 'ਤੇ ਫਲੈਟ ਵਿੱਚ ਲਗਭਗ 80-90 ਕਰੋੜ ਰੁਪਏ ਦੀ ਤਸਕਰੀ ਵਾਲਾ ਸੋਨਾ ਅਤੇ ਨਕਦੀ ਲੁਕਾਈ ਸੀ।

 


ATS and DRI seize gold and cash worth around Rs 90 crore from Ahmedabad flat:  ਸੋਮਵਾਰ ਸ਼ਾਮ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਰਿਹਾਇਸ਼ੀ ਫਲੈਟ 'ਤੇ ਰਾਜ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵੱਲੋਂ ਛਾਪੇਮਾਰੀ ਕਰਨ ਤੋਂ ਬਾਅਦ 95 ਕਿਲੋਗ੍ਰਾਮ ਤੋਂ ਵੱਧ ਸੋਨਾ ਅਤੇ ਲਗਭਗ 90 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਏਟੀਐਸ ਦੇ ਸਹਾਇਕ ਪੁਲਿਸ ਕਮਿਸ਼ਨਰ ਐਸਐਲ ਚੌਧਰੀ ਨੇ ਕਿਹਾ, "ਪਾਲਡੀ ਖੇਤਰ ਵਿੱਚ ਸਥਿਤ ਅਵਿਸ਼ਕਰ ਅਪਾਰਟਮੈਂਟਸ ਦੇ ਇੱਕ ਫਲੈਟ ਤੋਂ ਲਗਭਗ 95.5 ਕਿਲੋ ਸੋਨਾ, ਹੋਰ ਗਹਿਣੇ ਅਤੇ 60-70 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਮੁਲਜ਼ਮ ਮੇਘ ਸ਼ਾਹ ਅਤੇ ਉਸ ਦੇ ਪਿਤਾ ਮਹਿੰਦਰ ਸ਼ਾਹ ਨੇ ਕਥਿਤ ਤੌਰ 'ਤੇ ਫਲੈਟ ਵਿੱਚ ਲਗਭਗ 80-90 ਕਰੋੜ ਰੁਪਏ ਦੀ ਤਸਕਰੀ ਵਾਲਾ ਸੋਨਾ ਅਤੇ ਨਕਦੀ ਲੁਕਾਈ ਸੀ। ਉਨ੍ਹਾਂ ਦੀ ਸਹੀ ਕੀਮਤ ਦਾ ਪਤਾ ਲਗਾਉਣ ਲਈ ਗਣਨਾ ਕੀਤੀ ਜਾ ਰਹੀ ਹੈ।"

(For more news apart fromATS and DRI seize gold and cash worth around Rs 90 crore from Ahmedabad flat News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement