
1993 ਬੰਬ ਧਮਾਕੇ ਦੇ ਦੋਸ਼ 'ਚ ਫ਼ਾਂਸੀ ਦੀ ਸਜ਼ਾ ਪਾਏ ਜਾਣ ਵਾਲੇ ਤਾਹਿਰ ਮਰਚੇਂਟ ਉਰਫ਼ ਟਕਲਾ ਦੀ ਪੁਨੇ 'ਚ ਮੌਤ ਹੋ ਗਈ ਹੈ। ਦਸ ਦੇਈਏ ਕਿ ਸਜ਼ਾ ਮਿਲਣ ਤੋਂ ਬਾਅਦ ਹੀ ਉਹ...
ਨਵੀਂ ਦਿੱਲੀ: 1993 ਬੰਬ ਧਮਾਕੇ ਦੇ ਦੋਸ਼ 'ਚ ਫ਼ਾਂਸੀ ਦੀ ਸਜ਼ਾ ਪਾਏ ਜਾਣ ਵਾਲੇ ਤਾਹਿਰ ਮਰਚੇਂਟ ਉਰਫ਼ ਟਕਲਾ ਦੀ ਪੁਨੇ 'ਚ ਮੌਤ ਹੋ ਗਈ ਹੈ। ਦਸ ਦੇਈਏ ਕਿ ਸਜ਼ਾ ਮਿਲਣ ਤੋਂ ਬਾਅਦ ਹੀ ਉਹ ਪੁਨੇ ਜੇਲ 'ਚ ਬੰਦ ਸੀ। ਜਾਣਕਾਰੀ ਮੁਤਾਬਕ, ਹਾਲਤ ਖ਼ਰਾਬ ਹੋਣ 'ਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿਥੇ ਇਲਾਜ ਦੌਰਾਨ ਬੁੱਧਵਾਰ ਸਵੇਰੇ ਉਸ ਦੀ ਮੌਤ ਹੋ ਗਈ।
Tahir Merchant
ਦਸ ਦੇਈਏ ਕਿ ਇਸ ਤੋਂ ਪਹਿਲਾਂ ਦਸੰਬਰ ਦੇ ਪਹਿਲੇ ਹਫ਼ਤੇ 'ਚ ਸੁਪਰੀਮ ਕੋਰਟ ਨੇ ਤਾਹਿਰ ਮਰਚੇਂਟ ਦੀ ਫ਼ਾਂਸੀ 'ਤੇ ਰੋਕ ਲਗਾ ਦਿਤੀ ਸੀ। ਇਸ ਨਾਲ ਹੀ ਅਦਾਲਤ ਨੇ ਸੀਬੀਆਈ ਤੋਂ ਛੇ ਹਫ਼ਤੇ 'ਚ ਜਵਾਬ ਮੰਗਿਆ ਸੀ। ਇੰਨਾ ਹੀ ਨਹੀਂ ਅਦਾਲਤ ਨੇ ਮੁੰਬਈ ਦੀ ਵਿਸ਼ੇਸ਼ ਟਾਡਾ ਅਦਾਲਤ ਤੋਂ ਕੇਸ ਨਾਲ ਜੁੜੇ ਦਸਤਾਵੇਜ਼ ਵੀ ਤਲਬ ਕੀਤੇ ਸਨ। ਟਾਡਾ ਕੋਰਟ ਨੇ ਤਾਹਿਰ ਮਰਚੇਂਟ ਨੂੰ ਮੁੱਖ ਸਾਜਿਸ਼ਕਰਤਾ ਮੰਨਦੇ ਹੋਏ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਤਾਹਿਰ ਨੂੰ 2007 'ਚ ਗ੍ਰਿਫਤਾਰ ਕੀਤਾ ਗਿਆ ਸੀ।
Tahir Merchant
ਜਾਣਕਾਰੀ ਅਨੁਸਾਰ 1993 'ਚ ਬੰਬ ਧਮਾਕੇ ਕਰਵਾਉਣ ਦੀ ਯੋਜਨਾ ਤਿਆਰ ਕਰਨ ਅਤੇ ਬੰਬ ਪਲਾਂਟ ਕਰਨ 'ਚ ਸ਼ਾਮਲ ਰਹਿ ਚੁਕੇ ਤਾਹਿਰ ਮਰਚੇਂਟ ਉਰਫ਼ ਟਕਲਾ ਦੀ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਤਾਹਿਰ ਮਰਚੇਂਟ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਅਨੁਸਾਰ ਤਾਹਿਰ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।