ਬੈਂਕਾਂ ਜਾਂ ਏਟੀਐਮ ਚੋਂ ਨਕਦੀ ਨਹੀਂ, ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਖ਼ਤਮ ਹੋਇਆ !
Published : Apr 18, 2018, 7:02 pm IST
Updated : Apr 18, 2018, 7:02 pm IST
SHARE ARTICLE
Not cash from banks or ATMs
Not cash from banks or ATMs

ਪਰ ਅਜੇ ਉਸ ਨੋਟਬੰਦੀ ਨੂੰ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਪਰ ਦੇਸ਼ ਵਿਚ ਫਿਰ ਹੁਣ ਉਹੀ ਨੋਟਬੰਦੀ ਵਾਲੇ ਹਾਲਾਤ ਬਣੇ ਹੋਏ ਹਨ

ਨਵੀਂ ਦਿੱਲੀ : 8 ਨਵੰਬਰ 2016 ਨੂੰ ਹੋਈ ਨੋਟਬੰਦੀ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਨੂੰ ਨਕਦੀ ਲਈ ਬੈਂਕਾਂ ਅਤੇ ਏਟੀਐਮ ਦੀਆਂ ਕਤਾਰਾਂ ਵਿਚ ਲੱਗ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਅਜੇ ਉਸ ਨੋਟਬੰਦੀ ਨੂੰ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਪਰ ਦੇਸ਼ ਵਿਚ ਫਿਰ ਹੁਣ ਉਹੀ ਨੋਟਬੰਦੀ ਵਾਲੇ ਹਾਲਾਤ ਬਣੇ ਹੋਏ ਹਨ। ਦੇਸ਼ ਦੇ ਵੱਖ-ਵੱਖ ਹਿਸਿਆਂ 'ਚੋਂ ਖ਼ਬਰਾਂ ਆ ਰਹੀਆਂ ਹਨ ਕਿ ਏਟੀਐਮ ਅਤੇ ਬੈਂਕ ਵਿਚ ਜ਼ਿਆਦਾ ਨਕਦੀ ਨਾ ਹੋਣ ਕਾਰਨ ਲੋਕਾਂ ਨੂੰ ਫੇਰ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

NO CASHNO CASH


ਹੁਣ ਅਸੀਂ ਗੱਲ ਕਰਦੇ ਹਾਂ ਇਹ ਨਕਦੀ ਨਾ ਮਿਲਣ ਦੇ ਕਾਰਨ ਕੀ ਹਨ ਜਾਂ ਫੇਰ ਬੈਂਕਾਂ ਅਤੇ ਏਟੀਐਮ 'ਚੋਂ ਨਕਦੀ ਮਿਲ ਕਿਉਂ ਨਹੀਂ ਰਿਹਾ ?
ਤੁਹਾਨੂੰ ਦਸ ਦਈਏ ਕਿ ਪਿਛਲੇ 3 ਹਫਤਿਆਂ 'ਚ 45 ਹਜ਼ਾਰ ਕਰੋੜ ਰੁਪਏ ਨਕਦੀ ਕਢਵਾਇਆ ਗਿਆ ਹੈ ਤੇ ਇਸਦੇ ਬਾਰੇ ਜਾਣਕਾਰੀ ਇਕਨੋਮਿਕਸ ਅਫੇਅਰਜ਼ ਵਿਭਾਗ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਦਿਤੀ। 

SUBHASH CHANDER GARGSUBHASH CHANDER GARG

ਇਸ ਨੂੰ ਭਾਰਤ ਸਰਕਾਰ ਦੇ ਪ੍ਰਿੰਸੀਪਲ ਇਕਨੌਮਿਕ ਅਡਵਾਈਜ਼ਰ ਸੰਜੀਵ ਸਾਨੇਆਲ ਨੇ ਹਵਾਲਾ ਦਿਤਾ, ਪਰ ਉਨ੍ਹਾਂ ਨੇ ਇਸ ਗੱਲ ਦੀ ਜ਼ਿਮੇਵਾਰੀ ਨਹੀਂ ਲਈ, ਉਨ੍ਹਾਂ ਨੇ ਕਿਹਾ ਜਿਥੋਂ ਤਕ ਉਨ੍ਹਾਂ ਨੂੰ ਯਾਦ ਹੈ ਸੁਭਾਸ਼ ਚੰਦਰ ਗਰਗ ਨੇ ਇਹ ਕਿਹਾ ਸੀ ਕਿ 45 ਹਜ਼ਾਰ ਕਰੋੜ ਰੁਪਏ ਪਿਛਲੇ 3 ਹਫਤਿਆਂ 'ਚ ਕਢਵਾਇਆ ਗਿਆ । 

SANJEEVSANJEEV SANYAL

ਇਕ ਪਾਸੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਸਾਬਕਾ ਡਿਪਟੀ ਗਵਰਨਰ ਰਿ. ਆਰ.ਗਾਂਧੀ ਦਾ ਕਹਿਣਾ ਕਿ ਜੇਕਰ ਭਾਰਤ 'ਚ ਨੋਟਬੰਦੀ ਨਾ ਹੋਈ ਹੁੰਦੀ ਤਾਂ ਭਾਰਤ 'ਚ ਇਸ ਵਕਤ ਨਕਦੀ ਕਰੀਬ 23 ਲੱਖ ਕਰੋੜ ਰੁਪਏ ਹੋਣਾ ਸੀ। 
ਹੁਣ ਇਨ੍ਹਾਂ ਦੋਵੇਂ ਰਾਸ਼ੀਆਂ 'ਚ 5 ਲੱਖ ਕਰੋੜ ਦਾ ਫ਼ਰਕ ਆ ਰਿਹਾ ਹੈ। ਇਥੇ ਤੁਹਾਨੂੰ ਦਸਦੀਏ ਕਿ ਇਹ ਰਾਸ਼ੀ ਨਾ ਗ਼ਾਇਬ ਹੋਈ ਤੇ ਨਾ ਹੀ ਇਹ ਰਕਮ ਨਕਦੀ ਦੇ ਰੂਪ 'ਚ ਹੈ। ਇਹ ਰਕਮ ਸਿਰਫ਼ ਖਾਤਿਆਂ ਦੇ ਰੂਪ 'ਚ ਪਈ ਹੋਈ ਹੈ।   

NO CASHNO CASH


ਬਿਲਕੁਲ ਇਹੀ ਹਾਲਾਤ ਇਸ ਵਕਤ ਦਿੱਲੀ 'ਚ ਵੀ ਬਣੇ ਹੋਏ ਹਨ। ਦਿੱਲੀ 'ਚ ਵੀ ਬਹੁਤ ਸਾਰੇ ਏਟੀਐਮ ਅਜਿਹੇ ਨੇ ਜਿਨ੍ਹਾਂ 'ਚ ਨਕਦੀ ਉਪਲਬਧ ਨਹੀਂ ਹੈ। ਇਸਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਾਂ ਤਾਂ ਲੋਕਾਂ ਦਾ ਬੈਂਕਾਂ ਤੋਂ ਵਿਸ਼ਵਾਸ ਖ਼ਤਮ ਹੋ ਗਿਆ ਜਾਂ ਫੇਰ ਲੋਕ ਬੈਂਕਾਂ 'ਚੋਂ ਨਕਦੀ ਕਢਵਾ ਕੇ ਕਿਸੇ ਹੋਰ ਚੀਜ਼ 'ਚ ਤਬਦੀਲ ਕਰ ਕੇ ਰੱਖਣ ਬਾਰੇ ਸੋਚ ਰਹੇ ਹਨ।

PM MODI PM MODI

ਕੁਲ ਮਿਲਾ ਕੇ ਇਹੀ ਸਾਬਤ ਹੋ ਰਿਹਾ ਹੈ ਕਿ ਭਾਰਤ ਦੀ ਜਨਤਾ ਨੂੰ ਸਰਕਾਰ ਦੀ ਅਰਥਵਿਵਸਥਾ ਚਲਾਉਣ ਦੀ ਕਾਬਲੀਅਤ ਤੋਂ ਵਿਸ਼ਵਾਸ ਖ਼ਤਮ ਹੋ ਗਿਆ ਹੈ ਤੇ ਇਸੇ ਲਈ ਜਨਤਾ ਅਪਣਾ ਪੈਸਾ ਸਿਰਫ਼ ਤੇ ਸਿਰਫ਼ ਬੈਕਾਂ 'ਚੋਂ ਕਢਵਾਉਣ 'ਚ ਲੱਗੀ ਹੋਈ ਹੈ। 
ਉਥੇ ਹੀ ਵਿਤ ਮੰਤਰੀ ਅਰੁਣ ਜੇਤਲੀ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਬੈਂਕਾਂ 'ਚ ਨਕਦੀ ਦੀ ਕੋਈ ਘਾਟ ਨਹੀਂ ਹੈ ਪਰ ਹੁਣ ਵਿਤ ਮੰਤਰਾਲਾ ਨੇ ਇਕ ਹਫ਼ਤੇ 'ਚ ਨਕਦੀ ਦੀ ਕਮੀ ਨੂੰ ਦੂਰ ਕਰਨ ਦਾ ਦਾਅਵਾ ਕੀਤਾ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement