
ਪੁਲਿਸ ਮੁਖੀ ਅਖਿਲੇਸ਼ ਕੁਮਾਰ ਚੌਰਸੀਆ ਨੇ ਦਸਿਆ ਕਿ ਅੱਠ ਸਾਲ ਦੀ ਬੱਚੀ ਅਪਣੇ ਪਰਿਵਾਰ ਨਾਲ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਇੱਥੇ ਆਈ ਸੀ।
ਉੱਤਰ ਪ੍ਰਦੇਸ਼ ਦੇ ਏਟਾ ਵਿਚ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਪਰਿਵਾਰ ਦੇ ਨਾਲ ਆਈ ਇਕ ਅੱਠ ਸਾਲਾਂ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਬਲਾਤਕਾਰ ਤੋਂ ਬਾਅਦ ਬੱਚੀ ਦੀ ਹਤਿਆ ਕਰ ਦਿਤੀ ਗਈ। ਪੁਲਿਸ ਮੁਖੀ ਅਖਿਲੇਸ਼ ਕੁਮਾਰ ਚੌਰਸੀਆ ਨੇ ਦਸਿਆ ਕਿ ਅੱਠ ਸਾਲ ਦੀ ਬੱਚੀ ਅਪਣੇ ਪਰਿਵਾਰ ਨਾਲ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਇੱਥੇ ਆਈ ਸੀ। ਜਾਣਕਾਰੀ ਅਨੁਸਾਰ ਰਾਤ ਕਰੀਬ ਡੇਢ ਵਜੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਅਤੇ ਘਰ ਵਿਚ ਤੇਜ਼ ਮਿਊਜ਼ਕ ਚੱਲ ਰਿਹਾ ਸੀ। ਸਾਰੇ ਲੋਕ ਵਿਆਹ ਦੀਆਂ ਰਸਮਾਂ ਵਿਚ ਰੁੱਝੇ ਹੋਏ ਸਨ। ਉਸੇ ਸਮੇਂ ਸੋਨੂੰ ਨਾਮ ਦਾ ਨੌਜਵਾਨ ਮੌਕਾ ਪਾ ਕੇ ਬੱਚੀ ਨੂੰ ਉਠਾ ਕੇ ਗਲੀ ਵਿਚ ਲੈ ਗਿਆ ਅਤੇ ਉਥੇ ਇਕ ਮਕਾਨ ਦੇ ਕਮਰੇ ਵਿਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉੱਥੇ ਉਸ ਦੀ ਗਲਾ ਦਬਾ ਕੇ ਹਤਿਆ ਕਰ ਦਿਤੀ। ਵਿਆਹ ਵਿਚ ਤੇਜ਼ ਮਿਊਜ਼ਕ ਕਾਰਨ ਬੱਚੀ ਦੀਆਂ ਚੀਕਾਂ ਦਬ ਕੇ ਰਹਿ ਗਈਆਂ।
Rape
ਪੁਲਿਸ ਅਧਿਕਾਰੀ ਨੇ ਦਸਿਆ ਕਿ ਕਾਫ਼ੀ ਦੇਰ ਤਕ ਜਦੋਂ ਬੱਚੀ ਪਰਿਵਾਰ ਵਾਲਿਆਂ ਨੂੰ ਦਿਖਾਈ ਨਾ ਦਿਤੀ ਤਾਂ ਉਸ ਦੀ ਭਾਲ ਕੀਤੀ ਗਈ ਅਤੇ ਪੁਲਿਸ ਨੂੰ ਸੂਚਨਾ ਦਿਤੀ ਗਈ। ਕਾਫ਼ੀ ਲੱਭਣ ਤੋਂ ਬਾਅਦ ਬੱਚੀ ਦੀ ਲਹੂ ਲੁਹਾਨ ਹੋਈ ਲਾਸ਼ ਨਾਲ ਦੇ ਨਿਰਮਾਣ ਅਧੀਨ ਮਕਾਨ ਵਿਚੋਂ ਮਿਲੀ, ਜਿਸ ਦੇ ਗਲੇ ਵਿਚ ਰੱਸੀ ਬੰਨ੍ਹੀ ਹੋਈ ਸੀ। ਘਟਨਾ ਦੀ ਖ਼ਬਰ ਮਿਲਦੇ ਹੀ ਉਹ ਖ਼ੁਦ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਮੁਲਜ਼ਮ ਸੋਨੂੰ ਨੂੰ ਗ੍ਰਿਫ਼ਤਾਰ ਕੀਤਾ। ਲਾਸ਼ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਅਧਿਕਾਰੀ ਨੇ ਦਸਿਆ ਕਿ ਪੀੜਤ ਪ੍ਰਵਾਰ ਨੂੰ ਸੂਬਾ ਸਰਕਾਰ ਵਲੋਂ ਮਹਿਲਾ ਸਨਮਾਨ ਫੰਡ ਵਿਚੋਂ 10 ਲੱਖ ਰੁਪਏ ਦੀ ਸਹਾਇਤਾ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ ਸਾਬਤ ਹੋਣ 'ਤੇ ਮੁਲਜ਼ਮ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। (ਪੀਟੀਆਈ)