Haryana News : ਦੋਸਤਾਂ ਨਾਲ ਡੈਮ 'ਚ ਨਹਾਉਣ ਗਏ 2 ਨੌਜਵਾਨ ਡੁੱਬੇ, ਪਾਣੀ ਦੀ ਡੂੰਘਾਈ ਜ਼ਿਆਦਾ ਹੋਣ ਕਾਰਨ ਲਾਸ਼ਾਂ ਅੱਗੇ ਰੁੜ੍ਹੀਆਂ
Published : Apr 18, 2024, 3:10 pm IST
Updated : Apr 18, 2024, 3:10 pm IST
SHARE ARTICLE
2 youths drowned in the dam Haryana News
2 youths drowned in the dam Haryana News

Haryana News : ਲਾਸ਼ ਨੂੰ ਕੱਢਣ ਲਈ NDRF ਦੀ ਟੀਮ ਬੁਲਾਈ ਗਈ

2 youths drowned in the dam Haryana News: ਹਰਿਆਣਾ ਦੇ ਪਿੰਡ ਪੰਚਕੂਲਾ ਨੇੜੇ ਜੰਗਲ ਵਿਚ ਬਣੇ ਡੈਮ ਵਿਚ ਨਹਾਉਣ ਗਏ ਪੰਜ ਦੋਸਤਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਨੂੰ ਉਸ ਦੇ ਦੋਸਤਾਂ ਨੇ ਬਚਾ ਲਿਆ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਕੀਤੀ। ਰਾਤ ਨੂੰ ਹਨੇਰਾ ਹੋਣ ਕਾਰਨ ਡੁੱਬੇ ਨੌਜਵਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕਾਂ ਦੀ ਪਛਾਣ ਇਰਫਾਨ (18) ਵਾਸੀ ਮਨੀਮਾਜਰਾ, ਚੰਡੀਗੜ੍ਹ ਅਤੇ ਪ੍ਰਿੰਸ (18) ਵਾਸੀ ਰਾਮਗੜ੍ਹ, ਪੰਚਕੂਲਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Kapurthala News: ਕਪੂਰਥਲਾ 'ਚ ਬੰਬੀਹਾ ਗਿਰੋਹ ਦਾ ਗੁਰਗਾ ਹਥਿਆਰ ਸਮੇਤ ਕਾਬੂ, 26 ਕੇਸ ਹਨ ਦਰਜ

ਜਾਣਕਾਰੀ ਅਨੁਸਾਰ ਮਨੀਮਾਜਰਾ ਦੇ ਅਜੈ ਮਨੀਮਾਜਰਾ ਨੇ ਦੱਸਿਆ ਕਿ ਉਹ ਬੁੱਧਵਾਰ ਸ਼ਾਮ ਨੂੰ ਆਪਣੇ ਚਾਰ ਦੋਸਤਾਂ ਅਮਨ, ਇਰਫਾਨ, ਪ੍ਰਿੰਸ ਅਤੇ ਗਾਂਧੀ ਨਾਲ ਮੋਰਨੀ ਸਥਿਤ ਹੋਟਲ ਗਿਆ ਸੀ। ਇਸ ਤੋਂ ਬਾਅਦ ਉਹ ਕਰੀਬ 3 ਕਿਲੋਮੀਟਰ ਦੂਰ ਜੰਗਲ 'ਚ ਬਣੇ ਡੈਮ 'ਚ ਨਹਾਉਣ ਚਲੇ ਗਏ। ਅਜੇ ਨੇ ਦੱਸਿਆ ਕਿ ਇਰਫਾਨ, ਪ੍ਰਿੰਸ ਅਤੇ ਅਮਨ ਨਹਾ ਕੇ ਡੈਮ ਦੇ ਕੰਢੇ ਖੜ੍ਹੇ ਸਨ। ਉਹ ਅਚਾਨਕ ਫਿਸਲ ਕੇ ਡੈਮ ਦੇ ਅੰਦਰ ਰੁੜ ਗਏ।

ਇਹ ਵੀ ਪੜ੍ਹੋ: Election Commission : SC ਨੇ ਚੋਣ ਕਮਿਸ਼ਨ ਨੂੰ ਕੇਰਲ 'ਚ ਈਵੀਐਮ ਨਾਲ ਛੇੜਛਾੜ ਦੇ ਦੋਸ਼ਾਂ ਦੀ ਜਾਂਚ ਕਰਨ ਦੇ ਦਿਤੇ ਨਿਰਦੇਸ਼ 

ਅਜੇ ਅਤੇ ਗਾਂਧੀ ਨੇ ਤੁਰੰਤ ਅਮਨ ਨੂੰ ਬਾਹਰ ਕੱਢਿਆ ਪਰ ਪਾਣੀ ਦੀ ਡੂੰਘਾਈ ਕਾਰਨ ਇਰਫਾਨ ਅਤੇ ਪ੍ਰਿੰਸ ਦੋਵੇਂ ਬਾਹਰ ਨਹੀਂ ਨਿਕਲ ਸਕੇ। ਜੰਗਲ 'ਚ ਮੋਬਾਈਲ ਫ਼ੋਨ ਦਾ ਨੈੱਟਵਰਕ ਨਾ ਹੋਣ ਕਾਰਨ ਨੌਜਵਾਨ ਜੰਗਲ 'ਚੋਂ ਬਾਹਰ ਆ ਗਏ ਅਤੇ ਚੰਡੀ ਮੰਦਰ ਥਾਣੇ ਪਹੁੰਚ ਕੇ ਪੁਲਿਸ ਨੂੰ ਸੂਚਨਾ ਦਿੱਤੀ |

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੂਚਨਾ ਮਿਲਣ ’ਤੇ ਚੰਡੀ ਮੰਦਰ ਥਾਣੇ ਦੇ ਐਸਐਚਓ ਪ੍ਰਿਥਵੀ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਮੌਕੇ ’ਤੇ ਪੁੱਜੇ। ਇਰਫਾਨ ਆਪਣੀ ਮਾਂ ਨਾਲ ਮਨੀ ਬਾਜ਼ਾਰ 'ਚ ਕੈਮਿਸਟ ਦੀ ਦੁਕਾਨ 'ਤੇ ਕੰਮ ਕਰਦਾ ਸੀ। ਪਾਣੀ ਦੀ ਡੂੰਘਾਈ ਜ਼ਿਆਦਾ ਹੋਣ ਕਰਕੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।  NDRF ਦੀ ਟੀਮ ਬੁਲਾ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਜਾਵੇਗਾ। ਜਾਂਚ ਲਈ ਕਮੇਟੀ ਵੀ ਬਣਾਈ ਗਈ ਹੈ।

(For more Punjabi news apart from 2 youths drowned in the dam Haryana News , stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ FACT CHECK

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement