ਰੋਹਿਤ ਸ਼ਰਮਾ ਨੂੰ ਲੈ ਕੇ ਸਾਬਕਾ ਭਾਰਤੀ ਬੱਲੇਬਾਜ਼ ਨੇ ਦਿਤਾ ਵੱਡਾ ਬਿਆਨ

By : JUJHAR

Published : Apr 18, 2025, 3:36 pm IST
Updated : Apr 18, 2025, 4:16 pm IST
SHARE ARTICLE
Former Indian batsman made a big statement about Rohit Sharma
Former Indian batsman made a big statement about Rohit Sharma

ਰੋਹਿਤ ਨੂੰ ਹੁਣ ਇਹ ਫ਼ਾਰਮੈੱਟ ਛੱਡ ਦੇਣਾ ਚਾਹੀਦਾ ਹੈ : ਵਰਿੰਦਰ ਸਹਿਵਾਗ

ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਆਈ.ਪੀ.ਐਲ.-2025 ਦੇ ਚੱਲ ਰਹੇ ਸੀਜ਼ਨ ’ਚ ਕੋਈ ਵਧੀਆ ਪਾਰੀ ਖੇਡਣ ’ਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਨਟੇ ਹੁਣ ਤਕ ਖੇਡੇ ਗਏ ਮੁਕਾਬਲਿਆਂ ’ਚ 0, 8, 13, 17, 18 ਤੇ 26 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ ਜਿਨ੍ਹਾਂ ਨੂੰ ਮਿਲਾ ਕੇ ਕੁੱਲ 82 ਦੌੜਾਂ ਬਣਾਈਆਂ ਹਨ, ਜਿਨ੍ਹਾਂ ’ਚ ਰੋਹਿਤ ਦੀ ਔਸਤ 13.66 ਬਣਦੀ ਹੈ। 

ਮੁੰਬਈ ਨੂੰ 5 ਵਾਰ ਚੈਂਪੀਅਨ ਬਣਾਉਣ ਵਾਲੇ ਰੋਹਿਤ ਸ਼ਰਮਾ ਨੇ ਵੀਰਵਾਰ ਨੂੰ ਹੈਦਰਾਬਾਦ ਵਿਰੁਧ ਖੇਡੇ ਗਏ ਮੁਕਾਬਲੇ ’ਚ ਕੁੱਝ ਚੰਗੇ ਸ਼ਾਟ ਖੇਡੇ ਸਨ, ਪਰ ਇਸ ਸ਼ੁਰੂਆਤ ਨੂੰ ਉਹ ਵੱਡੀ ਪਾਰੀ ’ਚ ਨਹੀਂ ਬਦਲ ਸਕੇ ਤੇ 16 ਗੇਂਦਾਂ ’ਚ 3 ਛੱਕਿਆਂ ਦੀ ਮਦਦ ਨਾਲ 26 ਦੌੜਾਂ ਬਣਾ ਕੇ ਪੈਟ ਕਮਿੰਸ ਦੀ ਗੇਂਦ ’ਤੇ ਟਰੈਵਿਸ ਹੈੱਡ ਹੱਥੋਂ ਆਊਟ ਹੋ ਗਏ। 

ਰੋਹਿਤ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਸਾਬਕਾ ਭਾਰਤੀ ਦਿੱਗਜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਕਿਹਾ ਕਿ ਰੋਹਿਤ ਨੂੰ ਹੁਣ ਇਹ ਫਾਰਮੈੱਟ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਰੋਹਿਤ ਦਾ ਜਾਣ ਦਾ ਸਮਾਂ ਆ ਗਿਆ ਹੈ...।’ ਉਨ੍ਹਾਂ ਕਿਹਾ ਕਿ ਰੋਹਿਤ ਸ਼ਰਮਾ ਨੇ 5 ਵਾਰ ਮੁੰਬਈ ਨੂੰ ਚੈਂਪੀਅਨ ਬਣਾਇਆ ਹੈ। ਉਨ੍ਹਾਂ ਦੀ ਹਿਟਿੰਗ ਅਬਿਲਿਟੀ ਤੋਂ ਹਰ ਕੋਈ ਵਾਕਿਫ਼ ਹੈ।

ਪਰ ਹੁਣ ਜੇਕਰ ਉਨ੍ਹਾਂ ਦੇ ਬੱਲੇ ’ਤੇ ਗੇਂਦ ਨਹੀਂਂ ਆ ਰਹੀ ਤਾਂ ਉਨ੍ਹਾਂ ਨੂੰ ਇਸ ਫਾਰਮੈਟ ਨੂੰ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਮੌਜੂਦਾ ਫ਼ਾਰਮ ਉਨ੍ਹਾਂ ਦੇ ਨਾਲ-ਨਾਲ ਟੀਮ ਲਈ ਵੀ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ।  ਉਨ੍ਹਾਂ ਕਿਹਾ, ‘ਹੁਣ ਉਸ ਦੇ ਜਾਣ ਦਾ ਸਮਾਂ ਆ ਗਿਆ ਹੈ। ਰੋਹਿਤ ਸ਼ਰਮਾ ਇਕ ਬਹੁਤ ਵੱਡਾ ਨਾਂ ਹੈ। ਉਸ ਦੀ ਵਿਰਾਸਤ (ਲੈਗੇਸੀ) ਬਹੁਤ ਵਿਸ਼ਾਲ ਹੈ ਤੇ ਉਹ ਚਾਹੇਗਾ ਕਿ ਉਹ ਹੁਣ ਆਪਣੇ ਚਾਹੁਣ ਵਾਲਿਆਂ ਨੂੰ ਕੁਝ ਯਾਦਗਾਰ ਪਲ ਦੇ ਕੇ ਜਾਵੇ।

ਇਸ ਤੋਂ ਪਹਿਲਾਂ ਕਿ ਟੀਮ ਮੈਨੇਜਮੈਂਟ ਉਸ ਨੂੰ ਖ਼ੁਦ ਬਾਹਰ ਕਰ ਦੇਵੇ, ਉਸ ਨੂੰ ਇਸ ਬਾਰੇ ਸੋਚ ਲੈਣਾ ਚਾਹੀਦਾ ਹੈ।’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement