
ਨਾਰਾਜ਼ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਕੀਤਾ ਕੀਤਾ ਇੰਨਕਾਰ...
ਨਵੀਂ ਦਿੱਲੀ: ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਚੋਣ ਕਮਿਸ਼ਨ ਦੀ ਮੀਟਿੰਗ ‘ਚ ਸ਼ਾਮਲ ਹੋਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ। ਲਵਾਸਾ ਨੇ ਇਹ ਫੈਸਲਾ ਘੱਟ ਗਿਣਤੀ ਦੇ ਫੈਸਲੇ ਨੂੰ ਰਿਕਾਰਡ ਨਾ ਕੀਤੇ ਜਾਣ ਦੇ ਵਿਰੋਧ ‘ਚ ਲਿਆ। ਲਵਾਸਾ ਨੇ ਕਿਹਾ, ਮੀਟਿੰਗ ‘ਚ ਜਾਣ ਦਾ ਕੋਈ ਮਤਲਬ ਨਹੀਂ ਹੈ ਇਸ ਲਈ ਦੂਜੇ ਉਪਰਾਲਿਆਂ ‘ਤੇ ਵਿਚਾਰ ਕਰ ਸਕਦੇ ਹਨ। ਦੱਸ ਦਈਏ ਕਿ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪੀਐਮ ਮੋਦੀ ਨੂੰ ਵਿਵਾਦਿਤ ਬਿਆਨਾਂ ਦੇ ਮਾਮਲੇ ‘ਚ ਕਲੀਨ ਚਿੱਟ ਦਿੱਤੇ ਜਾਣ ‘ਤੇ ਉਨ੍ਹਾਂ ਦੇ (ਲਵਾਸਾ) ਫੈਸਲੇ ਨੂੰ ਰਿਕਾਰਡ ਨਹੀਂ ਕੀਤਾ ਗਿਆ।
Election Commission of India
ਧਿਆਨ ਯੋਗ ਹੈ ਕਿ ਚੋਣ ਕਮਿਸ਼ਨ ਨੇ ਪੀਐਮ ਮੋਦੀ ਨੂੰ 6 ਮਾਮਲਿਆਂ ‘ਚ ਕਿਸੇ ਵੀ ਪੋਲ ਕੋਡ ਦੇ ਉਲੰਘਣਾ ਦਾ ਦੋਸ਼ੀ ਨਹੀਂ ਮੰਨਿਆ ਸੀ। ਚੋਣ ਕਮਿਸ਼ਨ (Election Commission) ਦੀ ਤਿੰਨ ਮੈਂਬਰੀ ਕਮਿਸ਼ਨ ‘ਚ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਅਤੇ ਦੋ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਅਤੇ ਸੁਸ਼ੀਲ ਚੰਦਰਾ ਸ਼ਾਮਲ ਸਨ। ਅਸ਼ੋਕ ਲਵਾਸਾ ਨੇ 4 ਮਈ ਨੂੰ ਲਿਖੇ ਆਪਣੇ ਪੱਤਰ ‘ਚ ਦਾਅਵਾ ਕੀਤਾ ਸੀ, ਜਦੋਂ ਤੋਂ ਘੱਟ ਗਿਣਤੀ ਨੂੰ ਰਿਕਾਰਡ ਨਹੀਂ ਕੀਤਾ ਗਿਆ ਉਦੋਂ ਤੋਂ ਲੈ ਕੇ ਮੈਨੂੰ ਕਮੀਸ਼ਨ ਦੀ ਮੀਟਿੰਗ ਤੋਂ ਦੂਰ ਰਹਿਣ ਲਈ ਦਬਾਅ ਬਣਾਇਆ ਗਿਆ।
Ashok Lavasa
ਲਵਾਸਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ ਸੀ ਅਤੇ ਕਿਹਾ ਸੀ, ਜਦੋਂ ਤੋਂ ਘੱਟ ਗਿਣਤੀ ਨੂੰ ਰਿਕਾਰਡ ਨਹੀਂ ਕੀਤਾ ਗਿਆ ਉਦੋਂ ਤੋਂ ਕਮਿਸ਼ਨ ‘ਚ ਹੋਏ ਸਲਾਹ ਮਸ਼ਵਰੇ ‘ਚ ਮੇਰੀ ਸਾਝੇਦਾਰੀ ਦਾ ਹੁਣ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੇ ਲਿਖਿਆ, ਇਸ ਮਾਮਲੇ ‘ਚ ਦੂਜੇ ਕਾਨੂੰਨੀ ਤਰੀਕਾਂ ‘ਤੇ ਵੀ ਵਿਚਾਰ ਕਰਨਗੇ। ਮੇਰੇ ਕਈ ਨੋਟਿਸ ‘ਚ ਰਿਕਾਰਡਿੰਗ ਦੀ ਛੌੜ ਦੀ ਜ਼ਰੂਰਤ ਲਈ ਕਿਹਾ ਗਿਆ ਹੈ। ਇਸ ਪੱਤਰ ਨੂੰ ਪਾਉਣ ਦੇ ਬਾਅਦ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਅਸ਼ੋਕ ਲਵਾਸਾ ਦੇ ਨਾਲ ਮੀਟਿੰਗ ਬੁਲਾਈ ਸੀ।
Election Commisioner Sunil Arora
ਦੱਸ ਦਈਏ ਕਿ ਚੋਣ ਕਮਿਸ਼ਨ ਨੇ ਪੀਐਮ ਮੋਦੀ ਵੱਲੋਂ ਗੁਜਰਾਤ ‘ਚ 21 ਮਈ ਨੂੰ ਦਿੱਤੇ ਗਏ ਭਾਸ਼ਣ ਦੇ ਮਾਮਲੇ ‘ਚ ਕਲੀਨ ਚਿਟ ਦੇ ਦਿੱਤੀ ਸੀ। ਇਸ ਫੈਸਲੇ ‘ਤੇ ਲਵਾਸਾ ਨੇ ਅਸਹਿਮਤੀ ਜਤਾਈ ਸੀ।