
27 ਦਿਨਾਂ ਬਾਅਦ ਸੱਭ ਤੋਂ ਘੱਟ ਆਏ ਨਵੇਂ ਮਾਮਲੇ
ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਵਾਇਰਸ ਦੀ ਰਫ਼ਤਾਰ ਹੋਰ ਮੱਠੀ ਪਈ ਹੈ। ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 2,63,533 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਦੇਸ਼ ’ਚ ਪੀੜਤਾਂ ਦੀ ਗਿਣਤੀ ਵੱਧ ਕੇ 2,52,28,996 ਹੋ ਗਈ ਹੈ।
देश में पिछले 24 घंटे में कोरोना वायरस की 15,10,418 वैक्सीन लगाई गईं, जिसके बाद कुल वैक्सीनेशन का आंकड़ा 18,44,53,149 हुआ। #CovidVaccine https://t.co/9dpS8A8txC
— ANI_HindiNews (@AHindinews) May 18, 2021
ਪਿਛਲੇ 27 ਦਿਨਾਂ ਵਿਚ ਇਕ ਦਿਨ ’ਚ ਸਾਹਮਣੇ ਆਏ ਇਹ ਸੱਭ ਤੋਂ ਘੱਟ ਮਾਮਲੇ ਹਨ। ਉੱਥੇ ਹੀ ਵਾਇਰਸ ਕਾਰਨ 4,329 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 2,78,719 ਹੋ ਗਈ ਹੈ।ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਦੀ ਸਵੇਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ 33,53,765 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ।
Corona case
ਅੰਕੜਿਆਂ ਮੁਤਾਬਕ ਦੇਸ਼ ’ਚ ਵਾਇਰਸ ਤੋਂ ਕੁੱਲ 4,22,436 ਲੋਕ ਸਿਹਤਯਾਬ ਹੋ ਚੁਕੇ ਹਨ। ਦੇਸ਼ ’ਚ 18,44,53,149 ਲੋਕਾਂ ਨੂੰ ਵੈਕਸੀਨ ਦਿਤੀ ਜਾ ਚੁਕੀ ਹੈ। ਦੇਸ਼ 16 ਜਨਵਰੀ 2021 ਤੋਂ ਕੋਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਹੋਈ।
Corona Case
ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹੁਣ 18 ਤੋਂ 44 ਸਾਲ ਦੇ ਉਮਰ ਦੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਦਿਤੀ ਜਾ ਰਹੀ ਹੈ। ਸਿਹਤ ਮੰਤਰਾਲੇ ਨੇ ਦਸਿਆ ਕਿ ਹਾਲੇ ਤਕ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚੋਂ 70 ਫ਼ੀ ਸਦੀ ਤੋਂ ਜ਼ਿਆਦਾ ਮਰੀਜ਼ ਹੋਰ ਬਿਮਾਰੀਆਂ ਨਾਲ ਸਬੰਧਤ ਹਨ।
corona case