
62 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਨਵੀਂ ਦਿੱਲੀ: ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਤ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ.ਕੇ.ਕੇ. ਅਗਰਵਾਲ ਦੀ ਕੋਰੋਨਾ ਨਾਲ ਮੌਤ ਹੋ ਗਈ। ਉਹਨਾਂ ਨੇ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਆਖਰੀ ਸਾਹ ਲਏ। ਕੋਰੋਨਾ ਨਾਲ ਲੰਬੀ ਲੜਾਈ ਲੜਨ ਤੋਂ ਬਾਅਦ, ਆਖਰਕਾਰ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ।
Dr. K.K. Aggarwal
ਡਾ: ਅਗਰਵਾਲ 62 ਸਾਲਾਂ ਦੇ ਸਨ ਅਤੇ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖਲ ਸਨ। ਤਿੰਨ ਦਿਨ ਪਹਿਲਾਂ, ਸਿਹਤ ਵਿਗੜਨ ਕਾਰਨ ਉਹਨਾਂ ਨੂੰ ਵੈਂਟੀਲੇਟਰ 'ਤੇ ਪਾ ਦਿੱਤਾ ਗਿਆ ਸੀ।
Dr. K.K. Aggarwal
ਦੋ ਮਹੀਨੇ ਪਹਿਲਾਂ ਅਗਰਵਾਲ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਵੀ ਲਈਆਂ ਸਨ, ਪਰ ਪਿਛਲੇ ਮਹੀਨੇ ਉਹ ਕੋਰੋਨਾ ਸੰਕਰਮਿਤ ਹੋ ਗਏ। ਅਗਰਵਾਲ ਨੂੰ ਸਾਲ 2010 ਵਿਚ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
corona virus
ਡਾ ਕੇ ਕੇ ਅਗਰਵਾਲ ਨੂੰ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਏਮਜ਼ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਕੇ ਕੇ ਅਗਰਵਾਲ ਨੇ 28 ਅਪ੍ਰੈਲ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਦੱਸਿਆ ਸੀ ਕਿ ਉਹ ਕੋਰੋਨਾ ਇਨਫੈਕਟਡ ਹਨ।
पद्म श्री पुरस्कार से सम्मानित और इंडियन मेडिकल एसोसिएशन (IMA) के पूर्व अध्यक्ष डॉ. के.के. अग्रवाल का सुबह 12 बजे कोरोना वायरस से निधन हो गया: एम्स के अधिकारी #COVID19
— ANI_HindiNews (@AHindinews) May 18, 2021