
23 ਅਪ੍ਰੈਲ ਨੂੰ ਦੋਵਾਂ ਨੇ ਮਨਾਇਆ ਆਪਣਾ 24 ਵਾਂ ਜਨਮਦਿਨ
ਮੇਰਠ: 23 ਅਪ੍ਰੈਲ 1997 ਨੂੰ ਮੇਰਠ ਵਿੱਚ ਜੁੜਵਾਂ ਭਰਾਵਾਂ ਨੇ ਜਨਮ ਲਿਆ ਅਤੇ ਗ੍ਰੈਗਰੀ ਰੇਮੰਡ ਰਾਫੇਲ ਦਾ ਘਰ ਖੁਸ਼ੀਆਂ ਨਾਲ ਭਰ ਗਿਆ। ਵੱਡੇ ਹੁੰਦਿਆਂ, ਦੋਵੇਂ ਭਰਾ ਜੋਫਰਡ ਵਰਗੀਜ਼ ਗ੍ਰੈਗਰੀ ਅਤੇ ਰੈਲਫਰਡ ਜੋਰਜ ਗ੍ਰੈਗਰੀ, ਦੀਆਂ ਸ਼ਰਾਰਤਾਂ ਨਾਲ ਪੂਰੇ ਘਰ ਦਾ ਮਨ ਲੱਗਿਆ ਰਹਿੰਦਾ ਪਰ ਕਿਸਮਤ ਨੂੰ ਸ਼ਾਇਦ ਉਸ ਪਰਿਵਾਰ ਦੀਆਂ ਖ਼ੁਸ਼ੀਆਂ ਮਨਜੂਰ ਨਹੀਂ ਸਨ।
Twin brothers
ਜਨਮ ਤੋਂ 24 ਸਾਲ ਬਾਅਦ, 24 ਅਪ੍ਰੈਲ 2021 ਨੂੰ, ਦੋਵੇਂ ਭਰਾਵਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਅਤੇ 14 ਮਈ ਨੂੰ ਦੋਵਾਂ ਨੇ ਦਮ ਤੋੜ ਦਿੱਤਾ। ਜੁੜਵਾਂ ਭਰਾਵਾਂ ਦੇ ਪਿਤਾ ਨੇ ਦੱਸਿਆ ਕਿ 23 ਅਪ੍ਰੈਲ ਨੂੰ ਦੋਵਾਂ ਨੇ ਆਪਣਾ 24 ਵਾਂ ਜਨਮਦਿਨ ਮਨਾਇਆ।
Twin brothers
ਪਿਤਾ ਨੇ ਕਿਹਾ ਕਿ ਦੋਵੇਂ ਇਕੱਠੇ ਪੈਦਾ ਹੋਏ ਸਨ ਅਤੇ ਸਾਰੇ ਕੰਮ ਇਕੱਠੇ ਹੀ ਕਰਦੇ ਸਨ। ਉਹਨਾਂ ਦੋਵਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਸੀ। ਉਹ ਇਕੱਠੇ ਸੌਂਦੇ, ਖਾਧੇ ਅਤੇ ਇਕੱਠੇ ਖੇਡੇ ਸਨ। ਦੋਵਾਂ ਭਰਾਵਾਂ ਨੇ ਇੰਜੀਨੀਅਰਿੰਗ ਵੀ ਇਕੱਠੀ ਕੀਤੀ ਅਤੇ ਦੋਵਾਂ ਨੇ ਦੁਨੀਆਂ ਨੂੰ ਵੀ ਇਕੱਠਿਆਂ ਅਲਵਿਦਾ ਕਿਹਾ।
corona case
ਮਿਲੀ ਜਾਣਕਾਰੀ ਅਨੁਸਾਰ ਜੁੜਵਾਂ ਭਰਾਵਾਂ ਦੀ ਹੈਦਰਾਬਾਦ ਵਿੱਚ ਨੌਕਰੀ ਵੀ ਇਕੱਠੀ ਲੱਗੀ। ਪਿਤਾ ਨੇ ਦੱਸਿਆ ਕਿ ਜਨਮਦਿਨ ਮਨਾਉਣ ਤੋਂ ਸਿਰਫ ਇੱਕ ਦਿਨ ਬਾਅਦ, ਦੋਵਾਂ ਦੀ ਸਿਹਤ ਇੱਕਠੇ ਖਰਾਬ ਹੋ ਗਈ। ਜਾਂਚ ਦੌਰਾਨ ਪਤਾ ਲੱਗਿਆ ਕਿ ਉਹ ਕੋਰੋਨਾ ਸੰਕਰਮਿਤ ਹਨ ਤੇ ਇਲਾਜ ਦੌਰਾਨ ਦੋਵਾਂ ਭਰਾਵਾਂ ਨੇ ਦਮ ਤੋੜ ਦਿੱਤਾ।