
12 ਮਈ ਨੂੰ ਸਾਰੀਆਂ ਫੌਜੀ ਕਾਰਵਾਈਆਂ ਨੂੰ ਰੋਕਣ ਦੀ ਸਮਝ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ।
India-Pakistan: ਭਾਰਤੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲਾਂ (ਡੀ.ਜੀ.ਐੱਮ.ਓ.) ਵਿਚਾਲੇ ਕਰੀਬ ਇਕ ਹਫਤਾ ਪਹਿਲਾਂ ਲੜਾਈ ਖਤਮ ਕਰਨ ਨੂੰ ਲੈ ਕੇ ਬਣੀ ਸਹਿਮਤੀ ਦੀ ਮਿਆਦ ਖਤਮ ਹੋਣ ਦੀ ਕੋਈ ਤਰੀਕ ਨਹੀਂ ਹੈ।
ਇਹ ਸਪੱਸ਼ਟੀਕਰਨ ਉਨ੍ਹਾਂ ਰੀਪੋਰਟਾਂ ਤੋਂ ਬਾਅਦ ਆਇਆ ਹੈ ਕਿ ਦੁਸ਼ਮਣੀ ਨੂੰ ਰੋਕਣ ਲਈ ਦੋਹਾਂ ਫੌਜਾਂ ਵਿਚਾਲੇ ਪ੍ਰਬੰਧ ਐਤਵਾਰ ਸ਼ਾਮ ਖਤਮ ਹੋ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲਾਂ (ਡੀ.ਜੀ.ਐਮ.ਓ.) ਨੇ 12 ਮਈ ਨੂੰ ਸਾਰੀਆਂ ਫੌਜੀ ਕਾਰਵਾਈਆਂ ਨੂੰ ਰੋਕਣ ਦੀ ਸਮਝ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ।
ਇਹ ਪ੍ਰਬੰਧ ਅਸਲ ’ਚ ਦੋ ਦਿਨਾਂ ਲਈ ਹੋਇਆ ਸੀ ਜਦੋਂ ਡੀ.ਜੀ.ਐਮ.ਓ. ਨੇ 10 ਮਈ ਨੂੰ ਹੌਟਲਾਈਨ ’ਤੇ ਗੱਲਬਾਤ ਕੀਤੀ ਸੀ। ਭਾਰਤੀ ਫੌਜ ਨੇ ਇਕ ਸੰਖੇਪ ਸਪਸ਼ਟੀਕਰਨ ’ਚ ਕਿਹਾ ਕਿ ਜਿੱਥੋਂ ਤਕ 12 ਮਈ ਨੂੰ ਡੀ.ਜੀ.ਐਮ.ਓ. ਜ਼ਰੀਏ ਹੋਈ ਗੱਲਬਾਤ ’ਚ ਲਏ ਗਏ ਫੈਸਲੇ ਦਾ ਸਵਾਲ ਹੈ, ਇਸ ਦੀ ਮਿਆਦ ਖਤਮ ਹੋਣ ਦੀ ਕੋਈ ਤਰੀਕ ਨਹੀਂ ਹੈ।
ਇਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਐਤਵਾਰ ਨੂੰ ਕੋਈ ‘ਡੀ.ਜੀ.ਐਮ.ਓ. ਗੱਲਬਾਤ’ ਤੈਅ ਨਹੀਂ ਕੀਤੀ ਗਈ ਹੈ ਜਿਵੇਂ ਕਿ ਮੀਡੀਆ ਦੇ ਇਕ ਖੇਤਰ ’ਚ ਰੀਪੋਰਟ ਕੀਤੀ ਗਈ ਹੈ।
ਇਹ ਸਹਿਮਤੀ 10 ਮਈ ਨੂੰ ਚਾਰ ਦਿਨਾਂ ਦੇ ਤਿੱਖੇ ਟਕਰਾਅ ਤੋਂ ਬਾਅਦ ਬਣੀ ਸੀ, ਜਿਸ ਵਿਚ ਦੋਵੇਂ ਧਿਰਾਂ ਨੇ ਡਰੋਨ, ਮਿਜ਼ਾਈਲਾਂ ਅਤੇ ਲੰਬੀ ਦੂਰੀ ਦੇ ਹਥਿਆਰਾਂ ਨਾਲ ਇਕ-ਦੂਜੇ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਨਾਲ ਵਿਆਪਕ ਫੌਜੀ …