ਡਾਕਟਰਾਂ ਦੀ ਹੜਤਾਲ ਦੇ ਕਾਰਨ 4000 ਮਰੀਜਾਂ ਦੀ ਸਰਜਰੀ ਰੱਦ
Published : Jun 18, 2019, 9:33 am IST
Updated : Jun 18, 2019, 9:33 am IST
SHARE ARTICLE
4000 patients canceled surgery due to doctors' strike
4000 patients canceled surgery due to doctors' strike

ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿਚ ਹਰ ਰੋਜ਼ ਕਰੀਬ 70 ਤੋਂ 80 ਹਜ਼ਾਰ ਮਰੀਜ ਇਲਾਜ ਲਈ ਓਪੀਡੀ ਪਹੁੰਚਦੇ ਹਨ

ਨਵੀਂ ਦਿੱਲੀ- ਦਿੱਲੀ ਦੇ ਹਸਪਤਾਲਾਂ ਵਿਚ ਹੜਤਾਲ ਦੇ ਕਾਰਨ ਨਾ ਸਿਰਫ਼ ਵਾਰਡ ਦੇ ਡਾਕਟਰਾਂ ਦੀ ਸੇਵਾ ਅਤੋ ਓਪੀਡੀ ਪ੍ਰਭਾਵਿਤ ਹੋਈ ਬਲਕਿ ਪਰਿਲਾਂ ਤੋਂ ਤੈਅ ਹੋਈ ਸਰਜਰੀ ਵੀ ਰੱਦ ਹੋ ਦਈ। ਦਿੱਲ਼ੀ ਵਿਚ ਸੋਮਵਾਰ ਨੂੰ ਪਹਿਲਾਂ ਤੋਂ ਤੈਅ ਕੀਤੀਆਂ 4 ਹਜ਼ਾਰ ਸਰਜਰੀਆਂ ਦਾ ਸਮਾਂ ਅੱਗੇ ਪਾ ਦਿੱਤਾ ਗਿਆ। ਰਾਜਧਾਨੀ ਦਿੱਲੀ ਵਿਚ ਲਗਭਗ 40 ਹਸਪਤਾਲਾਂ ਦੇ ਰੈਜੀਡੈਟ ਡਾਕਟਰ ਹੜਤਾਲ ਤੇ ਹਨ ਅਤੇ ਨਿਜੀ ਕਲੀਨਿਕ ਵੀ ਬੰਦ ਰਹਿਣ ਤੇ ਮਰੀਜ ਕਾਫ਼ੀ ਪਰੇਸ਼ਾਨ ਹਨ।

ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿਚ ਹਰ ਰੋਜ਼ ਕਰੀਬ 70 ਤੋਂ 80 ਹਜ਼ਾਰ ਮਰੀਜ ਇਲਾਜ ਲਈ ਓਪੀਡੀ ਪਹੁੰਚਦੇ ਹਨ ਪਰ ਹੜਤਾਲ ਦੀ ਵਜ੍ਹਾ ਨਾਲ ਹਜ਼ਾਰਾਂ ਮਰੀਜ ਆਪਣਾ ਇਲਾਜ ਨਹੀਂ ਕਰਾ ਸਕੇ। ਮਰੀਜਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਵਾਰਡ ਵਿਚ ਡਾਕਟਰ ਪ੍ਰਾਇਮਰੀ ਇਲਾਜ ਤੋਂ ਇਲਾਵਾ ਹੋਰ ਕੋਈ ਸਹੂਲਤ ਨਹੀਂ ਦੇ ਰਹੇ। ਏਮਜ਼ ਦੀ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਨੇ ਸੋਮਵਾਰ ਨੂੰ ਸਵੇਰੇ ਐਲਾਨ ਕੀਤਾ ਸੀ ਕਿ ਉਹ ਸੋਮਵਾਰ ਨੂੰ 12 ਵਜੇ ਤੱਕ ਕੰਮ ਕਰਨ ਤੋਂ ਬਾਅਦ ਮੰਗਲਵਾਰ ਨੂੰ ਹੜਤਾਲ ਤੇ ਚਲੇ ਜਾਣਗੇ ਇਹ ਕਹਿਣ ਦੇ ਬਾਵਜੂਦ ਵੀ ਰੈਜ਼ੀਡੈਟ ਡਾਕਟਰ 12 ਵਜੇ ਤੋਂ ਪਹਿਲਾਂ ਹੀ ਹੜਤਾਲ ਤੇ ਚਲੇ ਗਏ।

4000 patients canceled surgery due to doctors' strike4000 patients canceled surgery due to doctors' strike

ਹੜਤਾਲ ਦੇ ਦੌਰਾਨ ਕੇਂਦਰ ਸਰਕਾਰ ਦੇ ਏਮਜ਼, ਸਫਦਰਗੰਜ, ਆਰਐਮਐਲ, ਲੇਜੀ ਹਰਡਿੰਗ ਮੈਡੀਕਲ ਕਾਲਜ ਅਤੇ ਸੁਚੇਤਾ ਕ੍ਰਿਪਲਾਨੀ ਹਸਪਤਾਲ ਨੂੰ ਮਿਲਾ ਕੇ ਕਰੀਬ ਇਕ ਹਜ਼ਾਰ ਮਰੀਜਾਂ ਦੀ ਸਰਜਰੀ ਨੂੰ ਰੱਦ ਕਰਨਾ ਪਿਆ। ਦਿੱਲੀ ਸਰਕਾਰ ਦੇ ਲੋਕ ਨਾਇਕ ਹਸਪਤਾਲ, ਜੀਬੀ ਪੰਤ, ਜੀਟੀਬੀ, ਬਾਬਾ ਭੀਮ ਰਾਓ ਅੰਬੇਡਕਰ, ਦੀਨ ਦਿਆਲ ਉਪਾਧਿਆਏ ਹਸਪਤਾਲ ਵਿਚ 1200 ਸਰਜਰੀਆਂ ਨੂੰ ਰੱਦ ਕਰਨਾ ਪਿਆ।

ਇਹ ਹੀ ਨਹੀਂ ਇਸ ਤੋਂ ਇਲਾਵਾ ਹੋਰ ਕਈ ਹਸਪਤਾਲਾਂ ਵਿਚ ਵੀ ਅਨੇਕਾਂ ਸਰਜਰੀਆਂ ਰੱਦ ਕਰਨੀਆਂ ਪਈਆਂ। ਰਾਜਧਾਨੀ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਦੇ ਲਈ ਸੋਮਵਾਰ ਨੂੰ ਪਹੁੰਚੇ ਮਰੀਜ ਇਧਰ ਓਧਰ ਭਟਕਦੇ ਰਹੇ। ਕਈ ਮਰੀਜਾਂ ਦਾ ਕਹਿਣਾ ਸੀ ਕਿ ਹਸਪਤਾਲ ਦੀ ਐਮਰਜੈਂਸੀ ਵਿਚ ਮਰੀਜਾਂ ਨੂੰ ਜਾਂਚ ਦੀ ਸਹੂਲਤ ਮਿਲ ਰਹੀ ਸੀ। ਦਿੱਲੀ ਦੇ ਮੋਹਲਾ ਕਲੀਨਿਕ ਵਿਚ ਮਰੀਜਾਂ ਨੂੰ ਰਾਹਤ ਜਰੂਰ ਮਿਲੀ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement