ਕਾਂਗਰਸ ਦੇ ਕੀਰਤੀ ਸਿੰਘ ਨਿਕਲੇ ਕਰੋਨਾ ਪੌਜਟਿਵ, ਇਨ੍ਹਾਂ ਵੱਡੇ ਨੇਤਾ ਨਾਲ ਕੀਤੀ ਸੀ ਮੁਲਾਕਾਤ
Published : Jun 18, 2020, 12:28 pm IST
Updated : Jun 18, 2020, 12:28 pm IST
SHARE ARTICLE
Photo
Photo

ਦੇਸ਼ ਚ ਹੁਣ ਆਏ ਦਿਨ ਵੱਡੇ-ਵੱਡੇ ਨੇਤਾਵਾਂ ਦੇ ਵੀ ਕਰੋਨਾ ਪੌਜਟਿਵ ਹੋਣ ਦੇ ਮਾਮਲੇ ਸਾਹਮਣੇ ਆਉਂਣ ਲੱਗੇ ਹਨ ਇਸ ਤਰ੍ਹਾਂ ਹੁਣ ਡਬਰਾ ਦੇ ਕਾਗਰਸੀ ਨੇਤਾ ਵੀ ਪੌਜਟਿਵ ਪਾਏ ਗਏ ਹਨ

ਗਵਾਲੀਅਰ : ਦੇਸ਼ ਵਿਚ ਹੁਣ ਆਏ ਦਿਨ ਵੱਡੇ-ਵੱਡੇ ਨੇਤਾਵਾਂ ਦੇ ਵੀ ਕਰੋਨਾ ਪੌਜਟਿਵ ਹੋਣ ਦੇ ਮਾਮਲੇ ਸਾਹਮਣੇ ਆਉਂਣ ਲੱਗੇ ਹਨ। ਇਸ ਤਰ੍ਹਾਂ ਹੁਣ ਡਬਰਾ ਦੇ ਕਾਂਗਰਸੀ ਨੇਤਾ ਵੀ ਕਰੋਨਾ ਪੌਜਟਿਵ ਪਾਏ ਗਏ ਹਨ। ਇਸ ਵਿਚ ਵੱਡੀ ਗੱਲ ਇਹ ਹੈ ਕਿ ਉਹ ਇਸ ਤੋਂ ਪਹਿਲਾ ਕਾਂਗਰਸ ਦੇ ਨੇਤਾ ਦਿਗਵਿਜੈ ਸਿੰਘ ਸਮੇਤ ਕਈ ਨੇਤਾਵਾਂ ਨੂੰ ਮਿਲ ਕੇ ਆਏ ਸਨ।

COVID19 cases total cases rise to 308993COVID19 cases 

ਉਧਰ ਟ੍ਰੈਵਲ ਹਿਸਟਰੀ ਤੋਂ ਪਤਾ ਲੱਗਾ ਹੈ ਕਿ ਉਹ ਕਿ ਕੀਰਤੀ ਸਿੰਘ ਭੋਪਾਲ ਤੋਂ ਦਿੱਲੀ ਵੀ ਗਏ ਸਨ ਅਤੇ ਇਸੇ ਵਿਚ ਕਈ ਨੇਤਾਵਾਂ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਤੋਂ ਬਾਅਦ ਡਬਰਾ ਵਿਚ ਹੋਈ ਪਾਰਟੀ ਮੀਟਿੰਗ ਵਿਚ ਵੀ ਸ਼ਾਮਿਲ ਹੋਏ ਸਨ। ਡਬਰਾ ਵਿਚ 10 ਜੂਨ ਨੂੰ ਹੋਈ ਕਾਂਗਰਸ ਦੀ ਬੈਠਕ ਵਿਚ ਵੀ ਇਹ ਨੇਤਾ ਸ਼ਾਮਿਲ ਹੋਏ ਸਨ। ਇਸ ਵਿਚ ਪੂਰਵੀ ਮੰਤਰੀ ਲਾਖਨ ਸਿੰਘ ਯਾਦਵ ਸਮੇਤ ਕਈ ਨੇਤਾ ਮੌਜੂਦ ਸਨ।

Covid 19Covid 19

ਇਸ ਸਥਾਨਿਕ ਪ੍ਰਸਾਸ਼ਨ ਦੇ ਵੱਲੋਂ ਕੀਰਤੀ ਦੇ ਸੰਪਰਕ ਵਿਚ ਆਏ ਲੋਕਾਂ ਦੀ ਲਿਸਟ ਸਬੰਧਿਤ ਕਲੈਕਰਟਰ ਨੂੰ ਭੇਜੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਅੱਜ ਸੈਂਪਲਿੰਗ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਵਿਚ ਕੀਰਤੀ ਸਿੰਘ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ, ਕਿਉਂਕਿ ਭੋਪਾਲ ਦੇ ਪੂਰਵੀ ਮੁੱਖ ਮੰਤਰੀ  ਦਿਗਵਿਜੈ ਸਿੰਘ ਨਾਲ ਮੁਲਾਕਾਤ ਦੌਰਾਨ ਨਾ ਤਾਂ ਉਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ

Covid 19Covid 19

ਅਤੇ ਨਾ ਹੀ ਉਨ੍ਹਾਂ ਵੱਲੋਂ ਸੋਸ਼ਲ ਡਿਸਟੈਸਿੰਗ ਦਾ ਖਿਆਲ ਰੱਖਿਆ ਗਿਆ। ਦੱਸ ਦੱਈਏ ਕਿ ਕੀਰਤੀ ਸਿੰਘ ਦੇ ਕੁਨੈਕਸ਼ਨਾਂ ਦੀ ਲਿਸਟ ਲੰਬੀ ਹੋਣ ਕਰਕੇ ਹੁਣ ਇਕ ਵਾਰ ਫਿਰ ਕਰੋਨਾ ਦੇ ਕੇਸਾਂ ਦੇ ਵੱਧਣ ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਹੁਣ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਦੇ ਸੰਪਰਕ ਵਿਚ ਆਏ 11 ਲੋਕਾਂ ਦੀ ਸੂਚੀ ਨੂੰ ਤਿਆਰ ਕੀਤਾ ਗਿਆ ਜਿਨ੍ਹਾਂ ਦ ਹੁਣ ਸੈਂਪਲ ਲਏ ਜਾਣਗੇ।

Covid 19Covid 19

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement