
ਮਰਨ ਵਾਲਿਆਂ ਦੀ ਕੁਲ ਗਿਣਤੀ 11903 ਹੋਈ
ਨਵੀਂ ਦਿੱਲੀ, 17 ਜੂਨ : ਭਾਰਤ ਵਿਚ ਇਕ ਦਿਨ ਵਿਚ ਕੋਵਿਡ-19 ਨਾਲ ਸੱਭ ਤੋਂ ਵੱਧ 2003 ਲੋਕਾਂ ਦੀ ਮੌਤ ਹੋਣ ਮਗਰੋਂ ਦੇਸ਼ ਵਿਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 11903 ਹੋ ਗਈ ਹੈ। ਉਧਰ, ਪਿਛਲੇ 24 ਘੰਟਿਆਂ ਵਿਚ 10,974 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਦੇਸ਼ ਵਿਚ ਲਾਗ ਦੇ ਕੁਲ ਮਾਮਲੇ ਵੱਧ ਕੇ 354065 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਕਬ ਜਿਹੜੇ 2003 ਲੋਕਾਂ ਦੀ ਪਿਛਲੇ 24 ਘੰਟਿਆਂ ਵਿਚ ਜਾਨ ਗਈ ਹੈ, ਉਨ੍ਹਾਂ ਵਿਚ ਮਹਾਰਾਸ਼ਟਰ ਦੇ 1409 ਲੋਕ ਸ਼ਾਮਲ ਹਨ ਜਿਸ ਨਾਲ ਰਾਜ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5537 ਹੋ ਗਈ ਹੈ।
ਦਿੱਲੀ ਵਿਚ 437 ਲੋਕਾਂ ਦੀ ਜਾਨ ਗਈ ਹੈ ਜਿਸ ਨਾਲ ਸ਼ਹਿਰ ਵਿਚ ਕੋਵਿਡ-19 ਤੋਂ ਮਰਨ ਵਾਲਿਆਂ ਦੀ ਗਿਣਤੀ 1837 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ, 'ਮ੍ਰਿਤਕਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਰਾਜਾਂ ਦੁਆਰਾ ਦਰਜ ਕੀਤੇ ਗਏ ਅੰਕੜਿਆਂ ਕਾਰਨ ਹੈ। ਮਹਾਰਾਸ਼ਟਰ ਅਤੇ ਦਿੱਲੀ ਨੇ ਪਿਛਲੇ ਦਿਨਾਂ ਦੇ ਅੰਕੜਿਆਂ ਦਾ ਮਿਲਾਨ ਕਰਨ ਮਗਰੋਂ ਇਹ ਨਵੇਂ ਅੰਕੜੇ ਜਾਰੀ ਕੀਤੇ ਹਨ। ਤਾਮਿਲਨਾਡੂ ਦੇ 49, ਗੁਜਰਾਤ ਦੇ 28, ਯੂਪੀ ਤੇ ਹਰਿਆਣਾ ਦੇ 18-18, ਮੱਧ ਪ੍ਰਦੇਸ਼ ਦੇ 11, ਪਛਮੀ ਬੰਗਾਲ ਦੇ 10, ਰਾਜਸਥਾਨ ਦੇ ਸੱਤ, ਕਰਨਾਟਕ ਦੇ ਪੰਜ ਅਤੇ ਤੇਲੰਗਾਨਾ ਦੇ ਚਾਰ ਵਿਅਕਤੀ ਮਰਨ ਵਾਲਿਆਂ ਵਿਚ ਸ਼ਾਮਲ ਹਨ।
File Photo
ਉਧਰ, ਬਿਹਾਰ, ਛੱਤੀਸਗੜ੍ਹ, ਜੰਮੂ ਕਸ਼ਮੀਰ, ਝਾਰਖੰਡ, ਪੰਜਾਬ, ਪੁਡੂਚੇਰੀ ਅਤੇ ਉਤਰਾਖੰਡ ਵਿਚ ਇਕ ਇਕ ਵਿਅਕਤੀ ਦੀ ਕੋਵਿਡ-19 ਨਾਲ ਮੌਤ ਹੋਈ। ਮੰਤਰਾਲੇ ਦੁਆਰਾ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿਚ ਹਾਲੇ 155227 ਲੋਕਾਂ ਦਾ ਇਲਾਜ ਜਾਰੀ ਹੈ ਅਤੇ 186937 ਲੋਕ ਹੁਣ ਤਕ ਠੀਕ ਹੋ ਚੁਕੇ ਹਨ। ਅਧਿਕਾਰੀ ਨੇ ਕਿਹਾ ਕਿ ਹੁਣ ਤਕ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਲਗਭਗ 52.79 ਫ਼ੀ ਸਦੀ ਹੈ। ਭਾਰਤ ਵਿਚ ਲਗਾਤਾਰ ਛੇਵੇਂ ਦਿਨ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੁਲ ਪੁਸ਼ਟ ਮਾਮਲਿਆਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹੈ।
ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਮਗਰੋਂ ਇਸ ਮਹਾਮਾਰੀ ਤੋਂ ਸੱਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ਾਂ ਵਿਚ ਭਾਰਤ ਚੌਥੇ ਸਥਾਨ 'ਤੇ ਹੈ। ਪੂਰੀ ਦੁਨੀਆਂ ਵਿਚ ਕੋਵਿਡ-19 ਦੇ ਅੰਕੜਿਆਂ ਦਾ ਸੰਕਲਨ ਕਰ ਰਹੇ ਜਾਨਸ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤ ਅਠਵੇਂ ਸਥਾਨ 'ਤੇ ਹੈ। (ਏਜੰਸ