ਫੇਸਬੁੱਕ ਦੀ ਇਸ ਪਹਿਲ ਨਾਲ ਸਿਹਤ ਨਾਲ ਜੁੜੀਆਂ ਫਰਜ਼ੀ ਖਬਰਾਂ 'ਤੇ ਲੱਗੇਗੀ ਲਗਾਮ
Published : Jun 18, 2021, 1:58 pm IST
Updated : Jun 18, 2021, 1:58 pm IST
SHARE ARTICLE
Facebook
Facebook

ਫੇਸਬੁੱਕ ਥਾਰਡ ਪਾਰਟੀ ਫੈਕਟ ਚੈਕਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ 'ਚ ਸਿਹਤ ਨਾਲ ਜੁੜੀਆਂ ਗਲਤ ਜਾਣਕਾਰੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ

ਨਵੀਂ ਦਿੱਲੀ-ਭਾਰਤ 'ਚ ਕੋਰੋਨਾ ਇਨਫੈਕਸ਼ਨ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਇਸ ਮਹਾਮਾਰੀ ਨਾਲ ਜੁੜੀਆਂ ਗਲਤਫਹਿਮੀਆਂ ਨੂੰ ਦੂਰ ਕਰਨ ਲਈ ਫੇਸਬੁੱਕ ਵੱਡੀ ਪਹਿਲ ਕਰਨ ਜਾ ਰਹੀ ਹੈ। ਫੇਸਬੁੱਕ ਥਾਰਡ ਪਾਰਟੀ ਫੈਕਟ ਚੈਕਿੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ 'ਚ ਸਿਹਤ ਨਾਲ ਜੁੜੀਆਂ ਗਲਤ ਜਾਣਕਾਰੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਹਾਲਾਂਕਿ ਵਟਸਐਪ 'ਤੇ ਵੀ ਚੈਟਿੰਗ ਦੌਰਾਨ ਲੋਕ ਬਿਨਾਂ ਜਾਂਚ ਕੀਤੇ ਸੰਦੇਸ਼ ਨੂੰ ਅੱਗੇ ਭੇਜ ਦਿੰਦੇ ਹਨ ਭਾਵੇਂ ਉਹ ਗਲਤ ਹੀ ਕਿਉਂ ਨਾ ਹੋਵੇ। ਭਾਰਤ 'ਚ ਜਿਵੇਂ-ਜਿਵੇਂ ਕੋਰੋਨਾ ਦਾ ਕਹਿਰ ਵਧਿਆ ਉਸ ਤਰ੍ਹਾਂ ਲੋਕਾਂ ਦੇ ਮੰਨਾਂ 'ਚ ਕਾਫੀ ਖਦਸ਼ੇ ਵੀ ਪੈਦਾ ਹੋਏ। ਕਿਤੇ ਲੋਕ ਕੋਰੋਨਾ ਦੀ ਪੂਜਾ ਕਰ ਰਹੇ ਹਨ ਤਾਂ ਕਿਤੇ ਇਸ ਦਾ ਮੰਦਿਰ ਬਣ ਗਿਆ ਹੈ।ਦਰਅਸਲ ਫੇਸਬੁੱਕ ਨੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ 'ਦਿ ਹੈਲਥੀ ਇੰਡੀਅਨ ਪ੍ਰੋਜੈਕਟ' (THIP) ਭਾਵ ਥਿਪ ਨਾਲ ਸਾਂਝੇਦਾਰੀ ਕੀਤੀ ਹੈ।

FacebookFacebook

ਇਹ ਵੀ ਪੜ੍ਹੋ-'ਜਿਹੜੀ ਸਰਕਾਰ ਅਧਿਆਪਕਾਂ ਦਾ ਮਾਣ ਸਨਮਾਨ ਨਹੀਂ ਕਰ ਸਕਦੀ, ਉਸ ਸਰਕਾਰ ਦਾ ਪਤਨ ਹੋਣਾ ਨਿਸ਼ਚਿਤ'

ਇਹ ਹਿੰਦੀ, ਅੰਗ੍ਰੇਜ਼ੀ, ਬੰਗਾਲੀ, ਪੰਜਾਬੀ ਅਤੇ ਗੁਜਰਾਤੀ ਭਾਸ਼ਾ 'ਚ ਲੋਕਾਂ ਨੂੰ ਦਵਾਈ,  ਡਾਈਟ ਅਤੇ ਇਲਾਜ ਦੇ ਬਾਰੇ 'ਚ ਜਾਣਕਾਰੀ ਦੇਵੇਗਾ। ਥਿਪ ਭਾਰਤ 'ਚ ਫੇਸਬੁੱਕ ਦਾ ਪਹਿਲਾਂ ਹੈਲਥ ਸਪੈਸ਼ਲਿਸਟ ਪਾਰਟਨਰ ਹੈ। ਥਿਪ ਅਨੁਭਵੀ ਅਤੇ ਵੈਰੀਫਾਈਡ ਡਾਕਟਰਾਂ ਦੀ ਮਦਦ ਨਾਲ ਫੈਕਟ ਚੈਕਿੰਗ ਕਰੇਗਾ ਅਤੇ ਗੁੰਮਰਾਹ ਕਰਨ ਵਾਲੀਆਂ ਖਬਰਾਂ ਅਤੇ ਗਲਤ ਦਾਅਵਿਆਂ ਤੋਂ ਯੂਜ਼ਰਸ ਨੂੰ ਦੂਰ ਰੱਖੇਗਾ।

ਇਹ ਵੀ ਪੜ੍ਹੋ-ਨੋਵਾਵੈਕਸ ਦੇ ਟੀਕੇ ਦਾ ਜੁਲਾਈ ਤੋਂ ਬੱਚਿਆਂ 'ਤੇ ਟਰਾਇਲ ਸ਼ੁਰੂ ਕਰ ਸਕਦੀ ਹੈ ਸੀਰਮ ਇੰਸਟੀਚਿਊਟ

ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਕੋਰੋਨਾ ਮਹਾਮਾਰੀ ਦੌਰਾਨ 1.2 ਕਰੋੜ ਫਰਜ਼ੀ ਖਬਰਾਂ ਨੂੰ ਥਰਡ ਪਾਰਟੀ ਫੈਕਟ ਚੈਕਰਸ ਰਾਹੀਂ ਹਟਾਈਆਂ ਸਨ। ਪੂਰੀ ਦੁਨੀਆ 'ਚ ਫੇਸਬੁੱਕ ਲਗਭਗ 80 ਫੈਕਟ ਚੈਕਿੰਗ ਸਹਿਯੋਗੀਆਂ ਨਾਲ ਮਿਲ ਕੇ 60 ਤੋਂ ਵਧੇਰੇ ਭਾਸ਼ਾਵਾਂ 'ਚ ਕੰਟੈਂਟ 'ਤੇ ਨਿਗਰਾਨੀ ਰੱਖਦਾ ਹੈ ਅਤੇ ਗਲਤ ਜਾਣਕਾਰੀ ਦੇਣ ਵਾਲਿਆਂ ਨੂੰ ਪਲੇਟਫਾਰਮ 'ਤੇ ਹਟਾਉਂਦਾ ਹੈ।

ਇਹ ਵੀ ਪੜ੍ਹੋ-ਖਾਤਾਧਾਰਕਾਂ ਨੂੰ ਵੱਡੀ ਰਾਹਤ, EPFO ਨੇ ਆਧਾਰ ਨੂੰ UAN ਨਾਲ ਲਿੰਕ ਕਰਨ ਦੀ ਵਧਾਈ ਮਿਆਦ

Facebook and instagramFacebook and instagram

ਫੇਸਬੁੱਕ ਮੁਤਾਬਕ ਕੰਪਨੀ ਨੇ ਜਿਨ੍ਹਾਂ ਫੈਕਟ ਚੈਕਿੰਗ ਪਾਰਟਨਰ ਨਾਲ ਕਰਾਰ ਕੀਤਾ ਹੈ ਉਨ੍ਹਾਂ ਨੂੰ ਸੁਤੰਤਰ ਸੰਸਥਾ ਵੱਲੋਂ ਸਰਟੀਫਾਈਡ ਕੀਤਾ ਗਿਆ ਹੈ। ਹਾਲਾਂਕਿ ਫੇਸਬੁੱਕ ਨੇ ਕੋਰੋਨਾ ਵਾਇਰਸ ਦੇ ਇਲਾਜ ਨਾਲ ਜੁੜੇ ਵਿਗਿਆਪਨਾਂ 'ਤੇ ਪਾਬੰਦੀ ਲੱਗਾ ਦਿੱਤੀ ਹੈ ਅਤੇ ਨਾਲ ਹੀ ਕੰਪਨੀ ਨਵਾਂ ਐਲਗੋਰਿਦਮ ਵੀ ਇਸਤੇਮਾਲ ਕਰ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement