ਢਾਈ ਲੱਖ ਰੁਪਏ ਕਿਲੋ ਦੀ ਕੀਮਤ ਵਾਲੇ ਅੰਬ ਦੀ ਰਾਖੀ ਲਈ ਮਾਲਕ ਨੇ ਰੱਖੇ 4 ਗਾਰਡ ਅਤੇ 6 ਕੁੱਤੇ

By : GAGANDEEP

Published : Jun 18, 2021, 1:51 pm IST
Updated : Jun 18, 2021, 3:18 pm IST
SHARE ARTICLE
The owner kept 4 guards and 6 dogs to protect the mango worth Rs 2.5 lakh per kg
The owner kept 4 guards and 6 dogs to protect the mango worth Rs 2.5 lakh per kg

ਇਸ ਅੰਬ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਭਾਰੀ ਮੰਗ

ਜਬਲਪੁਰ:  ਮੱਧ ਪ੍ਰਦੇਸ਼ ਦੇ ਜਬਲਪੁਰ (Jabalpur) ਵਿੱਚ ਅੰਬ ਦੇ ਬਾਗ਼ ( Mango orchards) ਦੇ ਮਾਲਕ ਨੇ ਬਾਗ ਦੀ  ਸੁਰੱਖਿਆ ਲਈ 4 ਗਾਰਡ ਅਤੇ 6 ਕੁੱਤੇ ਲਗਾਏ ਹੋਏ ਹਨ। ਖਾਸ ਕਿਸਮ ਦਾ ਅੰਬ ( Mango ​)  ਮੂਲਤ ਜਾਪਾਨ ਵਿਚ ਪਾਇਆ ਜਾਂਦਾ ਹੈ। ਜਬਲਪੁਰ (Jabalpur)  ਦੇ ਇਸ ਬਾਗ਼ ਵਿਚ ਅੰਬ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ 2 ਲੱਖ 70 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੱਸੀ ਜਾਂਦੀ ਹੈ।

The owner kept 4 guards and 6 dogs to protect the mango worth Rs 2.5 lakh per kgMango 

ਅੰਬਾਂ ( Mango ​)ਦੀ ਮਹਿੰਗੀ ਕੀਮਤ ਹੋਣ ਕਾਰਨ ਇਸ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਅੰਬਾਂ ਦੀ ਰਾਖੀ ਲਈ ਦਿਨ ਵਿੱਚ 24 ਘੰਟੇ ਕੁੱਤੇ ਅਤੇ ਗਾਰਡ ਤਾਇਨਾਤ ਕੀਤੇ ਗਏ ਹਨ।

The owner kept 4 guards and 6 dogs to protect the mango worth Rs 2.5 lakh per kgMango 

ਬਗੀਚੇ ਦੇ ਮਾਲਕ ਸੰਕਲਪ ਨੇ ਦੱਸਿਆ ਕਿ ਇਸ ਜਾਪਾਨੀ ਅੰਬ ( Mango ​) ਦਾ  ਨਾਮ ਟਾਇਓ ਨੋ ਟਮੈਂਗੋ ਹੈ, ਇਸ ਨੂੰ  ਸੂਰਜ ਦਾ ਅੰਡਾ ਵੀ ਕਿਹਾ ਜਾਂਦਾ ਹੈ।  ਸੰਕਲਪ ਦੱਸਦੇ ਹਨ ਕਿ  ਇਹ ਅੰਬ ( Mango ​) ਪਿਛਲੇ ਦਿਨੀਂ ਕਾਫ਼ੀ ਚਰਚਾ ਵਿੱਚ ਆਇਆ ਸੀ। ਜਿਸ ਕਾਰਨ ਉਸਦੇ ਬਾਗ਼ ਦੇ ਅੰਬ ਚੋਰੀ ਹੋ ਗਏ ਸਨ। ਇਸ ਲਈ ਉਹ ਇਨ੍ਹਾਂ ਕੀਮਤੀ ਅੰਬਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਸੁਰੱਖਿਆ ‘ਤੇ ਵਧੇਰੇ ਪੈਸਾ ਖਰਚ ਕਰ ਰਹੇ ਹਨ।

The owner kept 4 guards and 6 dogs to protect the mango worth Rs 2.5 lakh per kgThe owner kept 4 guards and 6 dogs to protect the mango worth Rs 2.5 lakh per kg

ਜਦੋਂ ਇਹ ਅੰਬ ਪੂਰੀ ਤਰ੍ਹਾਂ ਪੱਕ ਜਾਂਦਾ ਹੈ, ਤਾਂ ਇਹ ਹਲਕਾ ਲਾਲ ਅਤੇ ਪੀਲਾ ਹੋ ਜਾਂਦਾ ਹੈ ਅਤੇ ਇਸਦਾ ਭਾਰ ਲਗਭਗ 900 ਗ੍ਰਾਮ ਤੱਕ ਪਹੁੰਚ ਜਾਂਦਾ ਹੈ। ਇਸ ਵਿਚ ਫਾਈਬਰ ਨਹੀਂ ਪਾਇਆ ਜਾਂਦਾ ਅਤੇ ਖਾਣ ਵਿਚ ਵੀ ਬਹੁਤ ਮਿੱਠਾ ਹੁੰਦਾ ਹੈ। ਅੰਬ ਦੀ ਇਹ ਜਾਤੀ ਜਾਪਾਨ ਵਿੱਚ ਇੱਕ ਸੁਰੱਖਿਅਤ ਵਾਤਾਵਰਣ ਵਿੱਚ ਉਗਾਈ ਜਾਂਦੀ ਹੈ, ਪਰ ਸੰਕਲਪ ਨੇ ਇਸ ਨੂੰ ਆਪਣੀ ਬੰਜਰ ਧਰਤੀ ਉੱਤੇ ਖੁੱਲੇ ਵਾਤਾਵਰਣ ਵਿੱਚ ਉਗਾਇਆ।

The owner kept 4 guards and 6 dogs to protect the mango worth Rs 2.5 lakh per kgThe owner kept 4 guards and 6 dogs to protect the mango worth Rs 2.5 lakh per kg

ਬਗੀਚੇ ਦੇ ਮਾਲਕ ਸੰਕਲਪ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਉਸਨੇ 4 ਏਕੜ ਦੇ ਬਗੀਚੇ ਵਿੱਚ ਅੰਬ ਦੇ ਕੁਝ ਰੁੱਖ ਲਗਾਏ ਸਨ। ਹੁਣ ਉਸ ਦੇ ਬਾਗ ਵਿਚ 14 ਹਾਈਬ੍ਰਿਡ ਅਤੇ ਛੇ ਵਿਦੇਸ਼ੀ ਕਿਸਮਾਂ ਦੇ ਅੰਬ ਹਨ। ਇਸ ਦੇ ਨਾਲ ਹੀ ਜਾਪਾਨੀ ਮੀਡੀਆ ਦੀ ਰਿਪੋਰਟ ਅਨੁਸਾਰ ਇਹ ਅੰਬ ( Mango ​) ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ( Mango ​)ਮੰਨਿਆ ਜਾਂਦਾ ਹੈ।

The owner kept 4 guards and 6 dogs to protect the mango worth Rs 2.5 lakh per kgThe owner kept 4 guards and 6 dogs to protect the mango worth Rs 2.5 lakh per kg

ਹੋਰ ਪੜ੍ਹੋ: UP ਪੁਲਿਸ ਨੇ ਟਵਿਟਰ ਇੰਡੀਆ ਦੇ MD ਨੂੰ ਭੇਜਿਆ ਨੋਟਿਸ, 7 ਦਿਨਾਂ ’ਚ ਮੰਗਿਆ ਜਵਾਬ

ਪਿਛਲੇ ਸਾਲ ਇਸ ਅੰਬ ( Mango ​)ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿਚ ਢਾਈ ਲੱਖ ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਸੀ। ਭਾਰਤ ਵਿਚ ਇਸ ਅੰਬ ਦੀ ਕਾਸ਼ਤ ਕਿਤੇ ਹੋਰ ਨਹੀਂ ਕੀਤੀ ਜਾਂਦੀ। ਜਪਾਨੀ ਅੰਬ ( Mango ​) ਨੂੰ ਤਾਮਾਗੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਭਾਰੀ ਮੰਗ ਹੈ। 

The owner kept 4 guards and 6 dogs to protect the mango worth Rs 2.5 lakh per kgThe owner kept 4 guards and 6 dogs to protect the mango worth Rs 2.5 lakh per kg

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement