
ਜੰਮੂ-ਕਸ਼ਮੀਰ ਦੇ ਕਟੜਾ ਕੇਂਦਰ; 4.1 ਤੀਬਰਤਾ
ਉੱਤਰੀ ਭਾਰਤ ਵਿਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਵਾਰ ਵੀ ਕੇਂਦਰ ਜੰਮੂ-ਕਸ਼ਮੀਰ ਰਿਹਾ ਹੈ। ਪਰ ਇਹ ਝਟਕੇ 5 ਦਿਨ ਪਹਿਲਾਂ ਆਏ ਭੂਚਾਲ ਤੋਂ ਘੱਟ ਸਨ। ਭੂਚਾਲ ਦੇ ਝਟਕਿਆਂ ਤੋਂ ਬਾਅਦ ਇੱਕ ਵਾਰ ਫਿਰ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਵਾਰ ਇਨ੍ਹਾਂ ਝਟਕਿਆਂ ਦਾ ਕੇਂਦਰ ਮਾਂ ਵੈਸ਼ਨੋ ਦੇਵੀ ਮੰਦਰ ਨੇੜੇ ਕਟੜਾ 'ਚ ਰਿਹਾ।
ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਇੰਡੀਆ ਮੁਤਾਬਕ ਇਹ ਭੂਚਾਲ ਐਤਵਾਰ ਤੜਕੇ 3.50 ਵਜੇ ਆਇਆ। ਰਿਕਟਰ ਪੈਮਾਨੇ 'ਤੇ ਇਸ ਦੇ ਝਟਕੇ ਦੀ ਤੀਬਰਤਾ 4.1 ਸੀ। ਇਸਦਾ ਕੇਂਦਰ ਕਟੜਾ ਤੋਂ 80 ਕਿਲੋਮੀਟਰ ਪੂਰਬ ਵਿਚ, ਅਕਸ਼ਾਂਸ਼ 42.96 ਅਤੇ ਲੰਬਕਾਰ 75.79 ਉੱਤੇ ਜ਼ਮੀਨ ਤੋਂ 11 ਕਿਲੋਮੀਟਰ ਹੇਠਾਂ ਸੀ। ਜਿਸ ਦਾ ਅਸਰ ਜੰਮੂ-ਕਸ਼ਮੀਰ ਦੇ ਨਾਲ-ਨਾਲ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ 'ਚ ਵੀ ਦੇਖਣ ਨੂੰ ਮਿਲਿਆ।