
ਮੌਨਸੂਨ ਸੈਸ਼ਨ ਤੋਂ ਪਹਿਲਾਂ ਅੱਜ ਹੋਵੇਗੀ ਕਾਂਗਰਸ ਦੀ ਇਕ ਅਹਿਮ ਬੈਠਕ
ਨਵੀਂ ਦਿੱਲੀ - ਸੋਮਵਾਰ (19 ਜੁਲਾਈ) ਤੋਂ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਹੋ ਰਹੀ ਹੈ। ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਕਾਂਗਰਸ ਨੇ ਲੋਕ ਸਭਾ-ਰਾਜ ਸਭਾ ’ਚ ਸੰਸਦ ਮੈਂਬਰਾਂ ਦੇ ਸਮੂਹਾਂ ਦਾ ਪੁਨਰਗਠਨ ਕੀਤਾ ਹੈ। ਸੰਸਦ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਲੋਕ ਸਭਾ ਤੇ ਰਾਜ ਸਭਾ ’ਚ ਆਪਣੇ ਸੰਸਦ ਮੈਂਬਰਾਂ ਦੇ ਸਮੂਹਾਂ ਦਾ ਪੁਨਰਗਠਨ ਕੀਤਾ ਹੈ।
ਇਹ ਵੀ ਪੜ੍ਹੋ - ਪ੍ਰਤਾਪ ਬਾਜਵਾ ਦੇ ਘਰ ਸੰਸਦ ਮੈਂਬਰਾਂ ਦੀ ਅਹਿਮ ਮੀਟਿੰਗ, ਹੋ ਸਕਦੀ ਹੈ ਸਿੱਧੂ ਬਾਰੇ ਚਰਚਾ!
Parliment
ਕਾਂਗਰਸ ਨੇ ਸੰਸਦ ਦੇ ਦੋਵਾਂ ਸਦਨਾਂ ’ਚ ਪਾਰਟੀ ਦੇ ਇੰਚਾਰਜ ਨੂੰ ਸਹੂਲਤ ਜਨਕ ਬਣਾਉਣ ਤੇ ਨਿਸ਼ਚਿਤ ਕਰਨ ਲਈ ਸੰਸਦ ਮੈਂਬਰਾਂ ਦੇ ਸਮੂਹਾਂ ਦਾ ਪੁਨਰਗਠਨ ਕੀਤਾ ਹੈ। ਉੱਥੇ ਹੀ, ਮੌਨਸੂਨ ਸੈਸ਼ਨ ਤੋਂ ਪਹਿਲਾਂ ਅੱਜ ਕਾਂਗਰਸ ਦੀ ਇਕ ਅਹਿਮ ਬੈਠਕ ਹੋਵੇਗੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress President Sonia Gandhi) ਸੰਸਦ ਦੇ ਮੌਨਸੂਨ ਸੈਸ਼ਨ (Monsoon Session 2021) ਤੋਂ ਇਕ ਦਿਨ ਪਹਿਲਾਂ ਅੱਜ ਪਾਰਟੀ ਦੇ ਲੋਕ ਸਭਾ ਮੈਂਬਰਾਂ (ਸੰਸਦ ਮੈਂਬਰਾਂ) ਨਾਲ ਬੈਠਕ ਦੀ ਪ੍ਰਧਾਨਗੀ ਕਰੇਗੀ।
ਇਹ ਵੀ ਪੜ੍ਹੋ - ਮੀਟਿੰਗਾਂ ਦਾ ਦੌਰ ਜਾਰੀ, ਅੱਜ ਨਵਜੋਤ ਸਿੱਧੂ ਨੇ ਕੀਤੀ MLA ਨਿਰਮਲ ਸਿੰਘ ਸ਼ੁਤਰਾਣਾ ਨਾਲ ਮੁਲਾਕਾਤ
Sonia Gandhi
ਕਾਂਗਰਸ ਪਾਰਟੀ ਅਹੁਦੇਦਾਰਾਂ ਨੇ ਦੱਸਿਆ ਕਿ ਬੈਠਕ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਹੋ ਰਹੇ ਵਾਧੇ, ਕੋਰੋਨਾ ਪ੍ਰਬੰਧ ਤੇ ਵੈਕਸੀਨ ਦੀ ਕਮੀ ਜਿਹੇ ਮੁੱਦਿਆਂ ’ਤੇ ਕੇਂਦਰ ਸਰਕਾਰ ਨੂੰ ਘੇਰਨ ਲਈ ਵਿਰੋਧੀ ਦਲਾਂ ਦੇ ਨਾਲ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਹਲਚਲ ਹੋਣ ਦੀ ਉਮੀਦ ਹੈ।