Trending News : ਜ਼ਮੀਨ ਵੇਚ ਕੇ ਪਤਨੀ ਨੂੰ ਕਰਵਾਇਆ GNM ਦਾ ਕੋਰਸ , ਨੌਕਰੀ ਮਿਲਦੇ ਹੀ ਛੱਡ ਕੇ ਫ਼ਰਾਰ ਹੋਈ ਪਤਨੀ
Published : Jul 18, 2024, 2:23 pm IST
Updated : Jul 18, 2024, 2:29 pm IST
SHARE ARTICLE
Wife leaves husband after made Nurse
Wife leaves husband after made Nurse

ਜਦੋਂ ਪਤਨੀ ਨਰਸ ਬਣ ਗਈ ਤਾਂ ਹੁਣ ਪਤਨੀ ਗਰੀਬ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ

 Wife leaves husband after made Nurse  :  ਬਿਹਾਰ ਦੇ ਬੇਗੂਸਰਾਏ (Begusarai) ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪਤਨੀ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ, ਜਦਕਿ ਪਤੀ ਨੇ ਪਤਨੀ ਦੇ ਸਾਰੇ ਸੁਪਨੇ ਪੂਰੇ ਕਰ ਦਿੱਤੇ। ਵਿਆਹ ਤੋਂ ਬਾਅਦ ਪੜ੍ਹਾਈ ਕਰਵਾਈ। ਆਪਣੀ ਮਿਹਨਤ ਦੀ ਕਮਾਈ ਨਾਲ ਪਤਨੀ ਨੂੰ ਨਰਸਿੰਗ ਦਾ ਕੋਰਸ ਕਰਵਾਇਆ ਅਤੇ ਜਦੋਂ ਪਤਨੀ ਨਰਸ ਬਣ ਗਈ ਤਾਂ ਹੁਣ ਪਤਨੀ ਗਰੀਬ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ, ਜਿਸ ਕਾਰਨ ਪਤੀ-ਪਤਨੀ ਵਿਚ ਝਗੜਾ ਹੁੰਦਾ ਰਹਿੰਦਾ ਹੈ।

ਇਕ ਨੌਜਵਾਨ ਨੇ 10 ਲੱਖ ਰੁਪਏ ਦਾ ਕਰਜ਼ਾ ਲੈ ਕੇ ਆਪਣੀ ਪਤਨੀ ਨੂੰ ਜੀਐੱਨਐੱਮ ਦੀ ਪੜ੍ਹਾਈ ਕਰਾਈ। ਨਰਸ ਬਣਨ ਤੋਂ ਬਾਅਦ ਪਤਨੀ ਨੇ ਪਤੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਉਹ ਉਸਨੂੰ ਛੱਡ ਕੇ ਭੱਜ ਗਈ ਹੈ। ਹੁਣ ਸੱਸ ਨੇ ਆਪਣੀ ਨੂੰਹ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਸੱਸ ਨੇ ਕਿਹਾ ਕਿ ਅਸੀਂ ਲੱਖਾਂ ਰੁਪਏ ਲਗਾ ਕੇ ਆਪਣੀ ਨੂੰਹ ਨੂੰ ਨਰਸ ਬਣਾਇਆ ਹੈ। ਹੁਣ ਉਹ ਘਰ ਛੱਡ ਕੇ ਚਲੀ ਗਈ ਹੈ। 

 2021 'ਚ ਨੂੰਹ ਨੇ ਇੱਕ ਪੁੱਤਰ ਨੂੰ ਦਿੱਤਾ ਜਨਮ  

ਮਾਮਲਾ ਬੇਗੂਸਰਾਏ ਦੇ ਛੌੜਾਹੀ ਥਾਣਾ ਖੇਤਰ ਦੇ ਅਮਾਰੀ ਪਿੰਡ ਦਾ ਹੈ। ਸ਼ਿਕਾਇਤ ਦਰਜ ਕਰਵਾਉਣ ਵਾਲੀ ਸੱਸ ਦਾ ਨਾਂ ਸੁਲੇਖਾ ਹੈ। ਸੁਲੇਖਾ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਪ੍ਰਿੰਸ ਆਨੰਦ ਦਾ ਵਿਆਹ 24 ਅਪ੍ਰੈਲ 2019 ਨੂੰ ਸਮਸਤੀਪੁਰ ਦੀ ਇਕ ਲੜਕੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਨੂੰਹ ਪੜ੍ਹਾਈ ਕਰਨਾ ਚਾਹੁੰਦੀ ਸੀ। ਉਸ ਨੇ ਜੀਐਨਐਮ ਕੋਰਸ ਕਰਨ ਦੀ ਇੱਛਾ ਪ੍ਰਗਟਾਈ ਸੀ। 

ਬੇਟੇ ਨੇ ਜ਼ਮੀਨ ਵੇਚ ਕੇ ਕਰੀਬ 10 ਲੱਖ ਰੁਪਏ ਖਰਚ ਕੇ ਨੂੰਹ ਨੂੰ ਜੀਐਨਐਮ ਦੀ ਪੜ੍ਹਾਈ ਲਈ ਭੇਜ ਦਿੱਤਾ। ਸਭ ਕੁਝ ਠੀਕ ਚੱਲ ਰਿਹਾ ਸੀ। 14 ਨਵੰਬਰ 2021 ਨੂੰ ਨੂੰਹ ਨੇ ਬੇਟੀ ਨੂੰ ਜਨਮ ਦਿੱਤਾ। ਇਸ ਦੌਰਾਨ ਨੂੰਹ ਵੀ ਸਮਸਤੀਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ ਪਰ ਹੁਣ ਨੂੰਹ ਨਰਸ ਬਣ ਗਈ ਹੈ ਅਤੇ ਪੁੱਤਰ ਨਾਲ ਨਹੀਂ ਰਹਿਣਾ ਚਾਹੁੰਦੀ।

abc

ਪਤਨੀ ਨੇ ਪਤੀ ਨਾਲ ਰਹਿਣ ਤੋਂ ਕੀਤਾ ਇਨਕਾਰ  

ਸੁਲੇਖਾ ਨੇ ਅੱਗੇ ਦੱਸਿਆ ਕਿ ਹਸਪਤਾਲ 'ਚ ਕੰਮ ਕਰਦੇ ਸਮੇਂ ਨੂੰਹ ਦੀ ਇਕ ਲੜਕੇ ਨਾਲ ਨੇੜਤਾ ਵਧਣ ਲੱਗੀ। ਬੇਟੇ ਨੇ ਪਤਨੀ ਦਾ  ਸਮਸਤੀਪੁਰ ਰਹਿਣਾ ਛੁਡਵਾ ਦਿੱਤਾ ਅਤੇ ਖਗੜੀਆ ਦੇ ਇੱਕ ਹਸਪਤਾਲ ਵਿੱਚ ਰਖਵਾ ਦਿੱਤਾ ਪਰ ਉਸਨੇ ਕੁਝ ਦਿਨਾਂ ਵਿੱਚ ਹੀ ਉੱਥੇ ਦੀ ਨੌਕਰੀ ਛੱਡ ਦਿੱਤੀ। ਨੂੰਹ ਨੇ ਦਸੰਬਰ 2023 ਵਿੱਚ ਆਪਣੀ ਜੀਐਨਐਮ ਦੀ ਪੜ੍ਹਾਈ ਪੂਰੀ ਕਰਦੇ ਹੀ ਆਪਣੇ ਪਤੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਉਹ ਕਹਿਣ ਲੱਗੀ ਕਿ ਹੁਣ ਮੈਂ ਤੇਰੇ ਨਾਲ ਨਹੀਂ ਰਹਿਣਾ ਚਾਹੁੰਦੀ।

ਨੂੰਹ ਨੇ ਕਿਹਾ- ਮੈਨੂੰ ਵਾਰ-ਵਾਰ ਟਾਰਚਰ ਕੀਤਾ ਜਾ ਰਿਹਾ ਸੀ

ਇੱਥੇ ਸੁਲੇਖਾ ਦੀ ਨੂੰਹ ਦਾ ਕਹਿਣਾ ਹੈ ਕਿ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਮੈਂ ਉਨ੍ਹਾਂ ਦੀ ਨੂੰਹ ਹਾਂ ਤ ਉਨ੍ਹਾਂ ਨੇ ਮੈਨੂੰ ਪੜ੍ਹਾਇਆ -ਲਿਖਾਇਆ। ਸਾਨੂੰ ਵਾਰ-ਵਾਰ ਟਾਰਚਰ ਕੀਤਾ ਜਾਂਦਾ ਸੀ। ਮੈਂ ਇਸ ਤੋਂ ਪ੍ਰੇਸ਼ਾਨ ਸੀ। ਉਕਤ ਵਿਅਕਤੀਆਂ ਵੱਲੋਂ ਸਾਮਾਨ ਲੁੱਟਣ ਦਾ ਦੋਸ਼ ਸਰਾਸਰ ਗਲਤ ਹੈ, ਇਸੇ ਦੌਰਾਨ ਥਾਣਾ ਛੇਹਰਟਾ ਦੇ ਇੰਚਾਰਜ ਪਵਨ ਕੁਮਾਰ ਸਿੰਘ ਨੇ ਦੱਸਿਆ ਕਿ ਸੁਲੇਖਾ ਕੁਮਾਰੀ ਨੇ ਉਨ੍ਹਾਂ ਦੀ ਨੂੰਹ ਅਤੇ ਹੋਰ ਵਿਅਕਤੀਆਂ ਖ਼ਿਲਾਫ਼ ਦਰਖਾਸਤ ਦਿੱਤੀ ਹੈ। ਦਿੱਤੀ ਦਰਖਾਸਤ ਦੇ ਆਧਾਰ 'ਤੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Location: India, Bihar

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement