
ਦੋਵੇਂ ਕਾਰ ਚਲਾਉਂਦੇ ਹੋਏ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ
Nagpur : ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿੱਚ ਇੱਕ ਪ੍ਰੇਮੀ ਜੋੜੇ ਨੂੰ ਵਿਅਸਤ ਸੜਕ ਉੱਤੇ ਚੱਲਦੀ ਕਾਰ ਵਿੱਚ ਰੋਮਾਂਸ ਕਰਨਾ ਮਹਿੰਗਾ ਪੈ ਗਿਆ ਹੈ। ਨਾਗਪੁਰ ਪੁਲਸ ਨੇ 28 ਸਾਲਾ ਚਾਰਟਰਡ ਅਕਾਊਂਟੈਂਟ (CA) ਅਤੇ ਉਸ ਦੀ ਪ੍ਰੇਮਿਕਾ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।
ਲੜਕੀ ਇੰਜੀਨੀਅਰਿੰਗ ਦੀ ਵਿਦਿਆਰਥਣ ਦੱਸੀ ਜਾਂਦੀ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਦੋਵੇਂ ਕਾਰ ਚਲਾਉਂਦੇ ਹੋਏ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ।
ਇੱਕ ਕਥਿਤ ਵੀਡੀਓ ਵਿੱਚ ਧਰਮਪੇਠ ਇਲਾਕੇ ਵਿੱਚ ਸੂਰਜ ਸੋਨੀ ਕਾਰ ਚਲਾ ਰਿਹਾ ਹੈ, ਜਦੋਂ ਕਿ ਲੜਕੀ ਡਰਾਈਵਿੰਗ ਸੀਟ 'ਤੇ ਸੂਰਜ ਦੀ ਗੋਦ ਵਿੱਚ ਬੈਠੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਦੋਵੇਂ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਬਾਈਕ 'ਤੇ ਸਵਾਰ ਹੋ ਕੇ ਲੰਘ ਰਹੇ ਇਕ ਵਿਅਕਤੀ ਨੇ ਆਪਣੇ ਮੋਬਾਈਲ 'ਤੇ ਵੀਡੀਓ ਬਣਾ ਲਈ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਕਾਰ ਨੰਬਰ ਦੀ ਮਦਦ ਨਾਲ ਕਾਰ ਦੇ ਮਾਲਕ ਨੂੰ ਟਰੇਸ ਕੀਤਾ ਅਤੇ ਫਿਰ ਜੋੜੇ ਨੂੰ ਫੜ ਲਿਆ। ਹਾਲਾਂਕਿ ਬਾਅਦ 'ਚ ਦੋਵਾਂ ਨੂੰ ਜ਼ਮਾਨਤ ਮਿਲ ਗਈ ਸੀ।
ਆਰੋਪੀ ਸੂਰਜ ਰਾਜਕੁਮਾਰ ਸੋਨੀ ਅਤੇ ਉਸ ਦੀ ਪ੍ਰੇਮਿਕਾ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ (ਬੀਆਰਐਸ) ਦੀ ਧਾਰਾ 296 (ਅਸ਼ਲੀਲਤਾ), 281 (ਰੈਸ਼ ਡਰਾਈਵਿੰਗ) ਅਤੇ 293 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਫਆਈਆਰ ਵਿੱਚ ਮੋਟਰ ਵਹੀਕਲ ਐਕਟ ਅਤੇ ਮਹਾਰਾਸ਼ਟਰ ਪੁਲਿਸ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਪੁਲਿਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।