
ਸਾਬਕਾ ਮੁੱਖ ਮੰਤਰੀ ਨੇ ਕਿਹਾ, ਮੋਦੀ ਤੇ ਸ਼ਾਹ ਨੇ ਅਪਣੇ ਬੌਸ ਨੂੰ ਖ਼ੁਸ਼ ਕਰਨ ਲਈ ਈ.ਡੀ. ਭੇਜੀ
Bhupesh Baghel's Son Arrested on His Birthday Latest News in Punjabi ਸ਼ਰਾਬ ਘੁਟਾਲੇ ਮਾਮਲੇ ਵਿਚ ਅੱਜ ਸਵੇਰੇ ਛੱਤੀਸਗੜ੍ਹ ਦੇ ਭਿਲਾਈ ਵਿਚ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ 'ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪਾ ਮਾਰਿਆ। ਈ.ਡੀ. ਨੇ ਭੁਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਮੇਂ ਉਸ ਨੂੰ ਰਾਏਪੁਰ ਈ.ਡੀ. ਦਫ਼ਤਰ ਲਿਜਾਇਆ ਜਾ ਰਿਹਾ ਹੈ। ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਈ.ਡੀ. ਦੀ ਟੀਮ ਚੈਤਨਿਆ ਤੋਂ ਪੁੱਛਗਿੱਛ ਕਰੇਗੀ। ਕਾਂਗਰਸ ਵਰਕਰ ਵੀ ਉਸ ਦੇ ਪਿੱਛੇ ਈ.ਡੀ. ਦਫ਼ਤਰ ਜਾ ਰਹੇ ਹਨ। ਉਹ ਰਾਏਪੁਰ ਵਿਚ ਈ.ਡੀ. ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ। ਦੱਸ ਦਈਏ ਕਿ ਅੱਜ ਚੈਤਨਿਆ ਬਘੇਲ ਦਾ ਜਨਮ ਦਿਨ ਵੀ ਹੈ।
ਭੁਪੇਸ਼ ਬਘੇਲ ਨੇ ਸੋਸ਼ਲ ਮੀਡੀਆ X 'ਤੇ ਪੋਸਟ ਕੀਤਾ ਤੇ ਲਿਖਿਆ ਕਿ 'ਈਡੀ' ਆ ਗਈ। ਅੱਜ ਵਿਧਾਨ ਸਭਾ ਸੈਸ਼ਨ ਦਾ ਆਖ਼ਰੀ ਦਿਨ ਹੈ। ਅਡਾਨੀ ਲਈ ਤਮਨਾਰ ਵਿਚ ਕੱਟੇ ਜਾ ਰਹੇ ਦਰੱਖ਼ਤਾਂ ਦਾ ਮੁੱਦਾ ਅੱਜ ਉਠਾਇਆ ਜਾਣਾ ਸੀ। "ਸਾਹਿਬ" ਨੇ ਈ.ਡੀ. ਨੂੰ ਭਿਲਾਈ ਦੇ ਘਰ ਭੇਜ ਦਿੱਤਾ ਹੈ। ਈ.ਡੀ. ਦੇ ਛਾਪੇ ਦੌਰਾਨ ਭੁਪੇਸ਼ ਬਘੇਲ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ ਹਨ।
ਵਿਧਾਨ ਸਭਾ ਵਿਚ ਜਾਂਦੇ ਸਮੇਂ ਭੁਪੇਸ਼ ਬਘੇਲ ਨੇ ਕਿਹਾ ਕਿ ਪਿਛਲੀ ਵਾਰ ਮੇਰੇ ਜਨਮ ਦਿਨ 'ਤੇ ਈ.ਡੀ. ਭੇਜੀ ਗਈ ਸੀ। ਇਸ ਵਾਰ ਮੇਰੇ ਪੁੱਤਰ ਦੇ ਜਨਮ ਦਿਨ 'ਤੇ ਮੋਦੀ ਅਤੇ ਸ਼ਾਹ ਨੇ ਅਪਣੇ ਮਾਲਕ ਨੂੰ ਖ਼ੁਸ਼ ਕਰਨ ਲਈ ਈ.ਡੀ. ਭੇਜੀ ਹੈ। ਭੁਪੇਸ਼ ਬਘੇਲ ਨਾ ਤਾਂ ਝੁਕਣਗੇ ਅਤੇ ਨਾ ਹੀ ਡਰਣਗੇ। ਅੱਜ ਵਿਧਾਨ ਸਭਾ ਵਿਚ ਅਡਾਨੀ ਦਾ ਮੁੱਦਾ ਉਠਾਇਆ ਜਾਵੇਗਾ, ਇਸ ਲਈ ਈ.ਡੀ. ਭੇਜੀ ਗਈ ਹੈ।
ਕੀ ਹੈ ਛੱਤੀਸਗੜ੍ਹ ਦਾ ਸ਼ਰਾਬ ਘੁਟਾਲਾ
ਜ਼ਿਕਰਯੋਗ ਹੈ ਕਿ ਈ.ਡੀ. ਛੱਤੀਸਗੜ੍ਹ ਸ਼ਰਾਬ ਘੁਟਾਲੇ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਈ.ਡੀ. ਨੇ ਏਸੀਬੀ ਵਿਚ ਐਫ਼.ਆਈ.ਆਰ. ਦਰਜ ਕੀਤੀ ਹੈ। ਦਰਜ ਕੀਤੀ ਗਈ ਐਫ਼.ਆਈ.ਆਰ. ਵਿਚ 2 ਹਜ਼ਾਰ ਕਰੋੜ ਤੋਂ ਵੱਧ ਦੇ ਘੁਟਾਲੇ ਦਾ ਜ਼ਿਕਰ ਕੀਤਾ ਗਿਆ ਹੈ।
ਈ.ਡੀ. ਨੇ ਆਪਣੀ ਜਾਂਚ ਵਿਚ ਪਾਇਆ ਕਿ ਤਤਕਾਲੀ ਭੂਪੇਸ਼ ਸਰਕਾਰ ਦੇ ਕਾਰਜਕਾਲ ਦੌਰਾਨ, ਇਹ ਘੁਟਾਲਾ ਆਈ.ਏ.ਐਸ. ਅਧਿਕਾਰੀ ਅਨਿਲ ਟੁਟੇਜਾ, ਆਬਕਾਰੀ ਵਿਭਾਗ ਦੇ ਐਮ.ਡੀ. ਏ.ਪੀ. ਤ੍ਰਿਪਾਠੀ ਤੇ ਕਾਰੋਬਾਰੀ ਅਨਵਰ ਢੇਬਰ ਦੇ ਸਿੰਡੀਕੇਟ ਰਾਹੀਂ ਕੀਤਾ ਗਿਆ ਸੀ।
(For more news apart from Bhupesh Baghel's Son Arrested on His Birthday Latest News in Punjabi stay tuned to Rozana Spokesman.)