Delhi News : 27 ਜੁਲਾਈ ਨੂੰ ਇਸਤਰੀ ਸਤਸੰਗ ਜੱਥਿਆਂ ਦੇ ਸਮਾਗਮ ਨਾਲ ਸ਼ੁਰੂ ਹੋਵੇਗਾ ਸ਼ਤਾਬਦੀ ਸਮਾਰੋਹ: ਜਸਪਰੀਤ ਸਿੰਘ ਕਰਮਸਰ

By : BALJINDERK

Published : Jul 18, 2025, 4:02 pm IST
Updated : Jul 18, 2025, 4:02 pm IST
SHARE ARTICLE
27 ਜੁਲਾਈ ਨੂੰ ਇਸਤਰੀ ਸਤਸੰਗ ਜੱਥਿਆਂ ਦੇ ਸਮਾਗਮ ਨਾਲ ਸ਼ੁਰੂ ਹੋਵੇਗਾ ਸ਼ਤਾਬਦੀ ਸਮਾਰੋਹ: ਜਸਪਰੀਤ ਸਿੰਘ ਕਰਮਸਰ
27 ਜੁਲਾਈ ਨੂੰ ਇਸਤਰੀ ਸਤਸੰਗ ਜੱਥਿਆਂ ਦੇ ਸਮਾਗਮ ਨਾਲ ਸ਼ੁਰੂ ਹੋਵੇਗਾ ਸ਼ਤਾਬਦੀ ਸਮਾਰੋਹ: ਜਸਪਰੀਤ ਸਿੰਘ ਕਰਮਸਰ

Delhi News : ਦੇਸ਼ ਭਰ ਤੋਂ ਇਸਤਰੀ ਸਤਸੰਗ ਜੱਥਿਆਂ ਦੀਆਂ ਬੀਬੀਆਂ ਇਕ ਮੰਚ ‘ਤੇ ਕਰਣਗੀਆਂ ਕੀਰਤਨ

Delhi News in Punjabi : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੇ ਮੁਖੀ ਸ: ਜਸਪਰੀਤ ਸਿੰਘ ਕਰਮਸਰ ਨੇ ਦੱਸਿਆ ਕਿ 27 ਜੁਲਾਈ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ, ਲੱਖੀਸ਼ਾਹ ਵੰਜਾਰਾ ਹਾਲ ਵਿਖੇ ਇਸਤਰੀ ਸਤਸੰਗ ਜੱਥਿਆਂ ਦਾ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਭਰ ਤੋਂ ਆਈਆਂ ਹੋਈਆਂ ਇਸਤਰੀ ਜੱਥਿਆਂ ਦੀਆਂ ਬੀਬੀਆਂ ਇਕ ਮੰਚ ‘ਤੇ ਕੀਰਤਨ ਕਰਨਗੀਆਂ। ਇਸ ਸਮਾਗਮ ਦੀ ਰੂਪਰੇਖਾ ਬਣਾਉਣ ਲਈ ਦਿੱਲੀ ਕਮੇਟੀ ਦੀ ਐਗਜ਼ਿਕਿਊਟਿਵ ਮੈਂਬਰ ਬੀਬੀ ਰਣਜੀਤ ਕੌਰ ਅਤੇ ਹੋਰ ਬੀਬੀਆਂ ਨਾਲ ਇਕ ਮੀਟਿੰਗ ਧਰਮ ਪ੍ਰਚਾਰ ਦਫ਼ਤਰ ‘ਚ ਕੀਤੀ ਗਈ।

ਸ: ਕਰਮਸਰ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਜ ਪਾਠ ਨਾਲ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਇੱਕ ਲੱਖ ਤੋਂ ਵੱਧ ਸੰਗਤਾਂ ਸਹਜ ਪਾਠ ਵਿਚ ਸ਼ਾਮਿਲ ਹੋ ਰਹੀਆਂ ਹਨ। ਇਹਨਾਂ ਸਾਰੇ ਪਾਠਾਂ ਦੇ ਭੋਗ 24 ਨਵੰਬਰ ਨੂੰ ਲਾਲ ਕਿਲੇ ਦੇ ਉਸ ਸਥਾਨ ‘ਤੇ ਪਾਏ ਜਾਣਗੇ ਜਿੱਥੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਹੁਕਮ ਮਗਲ ਬਾਦਸ਼ਾਹ ਔਰੰਗਜ਼ੇਬ ਵਲੋਂ ਦਿੱਤਾ ਗਿਆ ਸੀ।

ਸ: ਕਰਮਸਰ ਨੇ ਅੱਗੇ ਦੱਸਿਆ ਕਿ 27 ਜੁਲਾਈ ਨੂੰ ਹੋਣ ਵਾਲੇ ਕੀਰਤਨ ਸਮਾਗਮ ਤੋਂ ਇਲਾਵਾ, ਹਰ ਮਹੀਨੇ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਣਗੇ ਅਤੇ 27 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ 350 ਸਾਲਾ ਸ਼ਤਾਬਦੀ ਸਮਾਰੋਹ ਗੁਰਦੁਆਰਾ ਰਕਾਬਗੰਜ ਸਾਹਿਬ ‘ਚ ਸਮਾਪਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਿਆਂ ਤੋਂ ਨਗਰ ਕੀਰਤਨ ਦਿੱਲੀ ਪਹੁੰਚ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਤਖਤ ਪਟਨਾ ਸਾਹਿਬ ਤੋਂ ਨਗਰ ਕੀਰਤਨ ਆਉਣਗਾ, ਜਿਸ ਦੀ ਯੋਜਨਾ ਬਣਾਉਣ ਲਈ ਦਿੱਲੀ ਕਮੇਟੀ ਦੇ ਮੈਂਬਰ ਇੰਦਰਪ੍ਰੀਤ ਸਿੰਘ ਮੋਂਟੀ ਕੋਛੜ, ਜਸਪਰੀਤ ਸਿੰਘ ਵਿਕੀ ਮਾਨ ਅਤੇ ਮੀਡੀਆ ਇੰਚਾਰਜ ਸੁਦੀਪ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਤਖਤ ਪਟਨਾ ਕਮੇਟੀ ਨਾਲ ਮਿਲਕੇ ਰੂਟ ਅਤੇ ਰੂਪਰੇਖਾ ਤੈਅ ਕਰਨਗੇ।

ਇਸੇ ਤਰ੍ਹਾਂ ਤਖਤ ਹਜ਼ੂਰ ਸਾਹਿਬ ਨਾਂਦੇੜ ਤੋਂ ਵੀ ਇਕ ਨਗਰ ਕੀਰਤਨ ਆਵੇਗਾ, ਜਿਸ ਦੀ ਜ਼ਿੰਮੇਵਾਰੀ ਸੁਖਵਿੰਦਰ ਸਿੰਘ ਬੱਬਰ, ਇੰਦਰਜੀਤ ਸਿੰਘ ਮੋਂਟੀ (ਸਾਬਕਾ ਮੈਂਬਰ), ਗੁਰਵਿੰਦਰ ਸਿੰਘ ਟਿੰਕੂ ਅਤੇ ਮਨਜੀਤ ਸਿੰਘ ਮੋਤੀ ਬਾਗ ਨੂੰ ਦਿੱਤੀ ਗਈ ਹੈ। ਦੋਵੇਂ ਨਗਰ ਕੀਰਤਨ 23 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਪਹੁੰਚ ਕੇ ਸਮਾਪਤ ਹੋਣਗੇ।

ਇਸ ਦੇ ਨਾਲ ਹੀ, ਸ਼੍ਰੀ ਆਨੰਦਪੁਰ ਸਾਹਿਬ ਤੋਂ 11 ਨਵੰਬਰ ਨੂੰ ਨਗਰ ਕੀਰਤਨ ਚੱਲੇਗਾ ਜੋ 12 ਨਵੰਬਰ ਨੂੰ ਦਿੱਲੀ ਪਹੁੰਚੇਗਾ। 13 ਨਵੰਬਰ ਤੋਂ 23 ਨਵੰਬਰ ਤੱਕ ਇਹ ਨਗਰ ਕੀਰਤਨ ਦਿੱਲੀ ਦੇ ਸਾਰੇ 46 ਵਾਰਡਾਂ ਵਿੱਚ ਲੰਘੇਗਾ, ਤਾਂ ਜੋ ਦਿੱਲੀ ਦੀ ਸਮੁੱਚੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਇਤਿਹਾਸਕ ਧਰੋਹਰਾਂ, ਸ਼ਸਤ੍ਰ ਆਦਿ ਦੇ ਦਰਸ਼ਨ ਕਰ ਸਕੇ। ਜਿਥੇ ਨਗਰ ਕੀਰਤਨ ਰਾਤ ਗੁਜਾਰੇਗਾ, ਉਥੇ ਕੀਰਤਨ ਸਮਾਗਮ ਵੀ ਹੋਣਗੇ।

ਇਸ ਮੌਕੇ ‘ਤੇ ਸਰਵ ਧਰਮ ਸੰਮੇਲਨ, ਕਵੀ ਦਰਬਾਰ, ਕੀਰਤਨ ਦਰਬਾਰ ਆਦਿ ਸਮਾਗਮ ਵੀ ਕਰਵਾਏ ਜਾਣਗੇ।

(For more news apart from  Centenary celebrations will begin with function women's satsang groups on July 27: Jaspreet Singh Karamsar News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement