Delhi AIIMS Doctor Suicide : ਦਿੱਲੀ 'ਚ AIIMS ਦੇ ਡਾਕਟਰ ਨੇ ਕੀਤੀ ਖੁਦਕੁਸ਼ੀ, ਮੌਕੇ 'ਤੇ ਮਿਲਿਆ ਸੁਸਾਈਡ ਨੋਟ, ਸਾਹਮਣੇ ਆਈ ਇਹ ਵਜ੍ਹਾ
Published : Aug 18, 2024, 6:17 pm IST
Updated : Aug 18, 2024, 6:17 pm IST
SHARE ARTICLE
 AIIMS doctor dies
AIIMS doctor dies

ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰ ਨੇ ਨਸ਼ੇ ਦੀ ਓਵਰਡੋਜ਼ ਲੈ ਲਈ

Delhi AIIMS Doctor Suicide : ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਕਥਿਤ ਰੇਪ ਅਤੇ ਹੱਤਿਆ ਨੂੰ ਲੈ ਕੇ ਹੋਏ ਬਵਾਲ ਦੌਰਾਨ ਦਿੱਲੀ ਏਮਜ਼ ਦੇ ਇੱਕ ਡਾਕਟਰ ਨੇ ਖੁਦਕੁਸ਼ੀ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਾਕਟਰ ਨੇ ਨਸ਼ੇ ਦੀ ਓਵਰਡੋਜ਼ ਲੈ ਲਈ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਡਾਕਟਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਡਾਕਟਰ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਡਾਕਟਰ ਦੀ ਪਤਨੀ ਰੱਖੜੀ ਦੇ ਦਿਨ ਆਪਣੇ ਪੇਕੇ ਘਰ ਗਈ ਹੋਈ ਹੈ। ਡਾਕਟਰ ਨੇ ਨਸ਼ੇ ਦੀ ਓਵਰਡੋਜ਼ ਲੈ ਲਈ ਸੀ ਪਰ ਹੁਣ ਤੱਕ ਇਸ ਗੱਲ ਨੂੰ ਸਾਬਤ ਕਰਨ ਲਈ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸੱਚਾਈ ਦਾ ਪਤਾ ਲੱਗੇਗਾ।

ਡਾਕਟਰ ਨੇ ਸੁਸਾਈਡ ਨੋਟ ਲਿਖਿਆ

ਡਾਕਟਰ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ ਅਤੇ ਉਸ ਵਿਚ ਲਿਖਿਆ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਇਹ ਕਦਮ ਚੁੱਕਿਆ ਹੈ ਅਤੇ ਇਸ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਡਾਕਟਰ ਦਿੱਲੀ ਦੇ ਏਮਜ਼ ਹਸਪਤਾਲ ਦੇ ਨਿਊਰੋਸਰਜਰੀ ਵਿਭਾਗ ਵਿੱਚ ਕੰਮ ਕਰਦਾ ਸੀ। ਉਸਦਾ ਨਾਮ ਰਾਜ ਧੋਨੀਆ ਹੈ। ਏਮਜ਼ ਹਸਪਤਾਲ ਦੇ ਨਿਊਰੋਸਰਜਨ ਦੀ ਲਾਸ਼ ਗੌਤਮ ਨਗਰ ਸਥਿਤ ਉਨ੍ਹਾਂ ਦੇ ਘਰ ਤੋਂ ਮਿਲੀ ਹੈ। ਪੁਲਸ ਇਸ ਮਾਮਲੇ 'ਚ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

ਗੰਗਾਰਾਮ ਹਸਪਤਾਲ ਵਿੱਚ ਡਾਕਟਰ ਰਾਜ ਦੀ ਪਤਨੀ ਐਸਆਰ

ਡਾਕਟਰ ਰਾਜ ਦੀ ਪਤਨੀ ਗੰਗਾਰਾਮ ਵਿੱਚ ਐਸਆਰ ਹੈ ਅਤੇ ਮਾਈਕਰੋਬਾਇਓਲੋਜੀ ਵਿਭਾਗ ਵਿੱਚ ਕੰਮ ਕਰਦੀ ਹੈ। 16 ਜੁਲਾਈ ਨੂੰ ਡਾਕਟਰ ਦੀ ਪਤਨੀ ਰਾਜਪੁਰ ਗਈ ਸੀ। ਉਹ ਆਪਣੇ ਪਤੀ ਨੂੰ ਫੋਨ ਕਰ ਰਹੀ ਸੀ ਪਰ ਜਦੋਂ ਉਸ ਨੇ ਫੋਨ ਦਾ ਜਵਾਬ ਨਹੀਂ ਦਿੱਤਾ ਤਾਂ ਉਸ ਨੇ ਦੂਜੀ ਮੰਜ਼ਿਲ 'ਤੇ ਰਹਿੰਦੀ ਡਾਕਟਰ ਅਕਾਂਕਸ਼ਾ ਨੂੰ ਫੋਨ ਕੀਤਾ ਤਾਂ ਉਸੇ ਸਮੇਂ ਉਸ ਨੂੰ ਡਾਕਟਰ ਦੀ ਮੌਤ ਦੀ ਖਬਰ ਮਿਲੀ। 

ਦੱਸ ਦੇਈਏ ਕਿ ਰਾਜ ਨੇ 15 ਦਿਨ ਪਹਿਲਾਂ ਅਮਰੀਕਾ ਵਿੱਚ ਟ੍ਰੇਨਿੰਗ ਲਈ ਸੀ। ਦਰਵਾਜ਼ੇ 'ਤੇ ਇਕ ਸੁਸਾਈਡ ਨੋਟ ਵੀ ਚਿਪਕਾਇਆ ਹੋਇਆ ਸੀ। ਇਸ 'ਚ ਲਿਖਿਆ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਆਖਰੀ ਕਦਮ ਚੁੱਕਿਆ ਹੈ, ਜਦਕਿ ਇਸ 'ਚ ਕਿਸੇ ਦਾ ਕਸੂਰ ਨਹੀਂ ਹੈ। ਕਿਸੇ ਨੂੰ ਪਰੇਸ਼ਾਨ ਨਾ ਕਰੋ। ਮੇਰੀ ਇੱਛਾ ਦਾ ਸਨਮਾਨ ਕਰੋ ਅਤੇ ਖੁਸ਼ ਰਹੋ। ਦਿੱਲੀ ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Location: India, Delhi

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement