Delhi News : ਲੰਡਨ ਦੇ ਹੋਟਲ ’ਚ ਏਅਰ ਇੰਡੀਆ ਦੇ ਕੈਬਿਨ ਕਰੂ ਦੀ ਮਹਿਲਾ ਮੈਂਬਰ ’ਤੇ ਹਮਲਾ 

By : BALJINDERK

Published : Aug 18, 2024, 5:41 pm IST
Updated : Aug 18, 2024, 5:41 pm IST
SHARE ARTICLE
Air India
Air India

Delhi News : ਸੂਤਰ ਮੁਤਾਬਕ ਮਹਿਲਾ ਕੈਬਿਨ ਕਰੂ ਮੈਂਬਰ ਦਾ ਹੋਟਲ ’ਚ ਕਥਿਤ ਤੌਰ ’ਤੇ ਕੀਤਾ ਗਿਆ ਜਿਨਸੀ ਸੋਸ਼ਣ

ਨਵੀਂ ਦਿੱਲੀ/ਮੁੰਬਈ: ਏਅਰ ਇੰਡੀਆ ਦੀ ਇਕ ਮਹਿਲਾ ਕੈਬਿਨ ਕਰੂ ਮੈਂਬਰ ’ਤੇ ਇਸ ਹਫਤੇ ਦੀ ਸ਼ੁਰੂਆਤ ’ਚ ਲੰਡਨ ਦੇ ਇਕ ਹੋਟਲ ’ਚ ਘੁਸਪੈਠੀਏ ਨੇ ਕਥਿਤ ਤੌਰ ’ਤੇ ਹਮਲਾ ਕਰ ਦਿਤਾ। ਸੂਤਰਾਂ ਮੁਤਾਬਕ ਏਅਰਲਾਈਨ ਇਸ ਮਾਮਲੇ ’ਤੇ ਸਥਾਨਕ ਪੁਲਿਸ ਨਾਲ ਗੱਲਬਾਤ ਕਰ ਰਹੀ ਹੈ।  ਏਅਰ ਇੰਡੀਆ ਦੇ ਇਕ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਏਅਰਲਾਈਨ ਇਕ ਪ੍ਰਮੁੱਖ ਕੌਮਾਂਤਰੀ ਕੰਪਨੀ ਵਲੋਂ ਸੰਚਾਲਿਤ ਇਕ ਹੋਟਲ ਵਿਚ ਗੈਰਕਾਨੂੰਨੀ ਤਰੀਕੇ ਨਾਲ ਘੁਸਪੈਠ ਦੀ ਘਟਨਾ ਤੋਂ ਬਹੁਤ ਪਰੇਸ਼ਾਨ ਹੈ, ਜਿਸ ਨਾਲ ਉਸ ਦੇ ਚਾਲਕ ਦਲ ਦੀ ਇਕ ਮੈਂਬਰ ਪ੍ਰਭਾਵਤ ਹੋਈ ਹੈ।

ਸੂਤਰਾਂ ਮੁਤਾਬਕ ਇਕ ਬੇਘਰ ਵਿਅਕਤੀ ਹੋਟਲ ਦੇ ਉਸ ਕਮਰੇ ’ਚ ਦਾਖਲ ਹੋਇਆ, ਜਿੱਥੇ ਇਕ ਮਹਿਲਾ ਕੈਬਿਨ ਕਰੂ ਮੈਂਬਰ ਰਹਿ ਰਹੀ ਸੀ ਅਤੇ ਉਸ ਨਾਲ ਬਦਸਲੂਕੀ ਕੀਤੀ। ਉਨ੍ਹਾਂ ਦਸਿਆ ਕਿ ਔਰਤ ਦੀਆਂ ਚੀਕਾਂ ਸੁਣ ਕੇ ਨੇੜਲੇ ਕਮਰਿਆਂ ’ਚ ਰਹਿ ਰਹੇ ਹੋਰ ਲੋਕ ਉੱਥੇ ਪਹੁੰਚੇ ਅਤੇ ਘੁਸਪੈਠੀਏ ਨੂੰ ਫੜ ਲਿਆ। 
ਇਕ ਸੂਤਰ ਨੇ ਦਸਿਆ ਕਿ ਮਹਿਲਾ ਕੈਬਿਨ ਕਰੂ ਮੈਂਬਰ ਦਾ ਹੋਟਲ ਵਿਚ ਕਥਿਤ ਤੌਰ ’ਤੇ ਜਿਨਸੀ ਸੋਸ਼ਣ ਕੀਤਾ ਗਿਆ ਸੀ ਜਦਕਿ ਦੋ ਹੋਰ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਉਸ ’ਤੇ ਹਮਲਾ ਕੀਤਾ ਗਿਆ ਸੀ। 

ਸੂਤਰਾਂ ਮੁਤਾਬਕ ਇਹ ਘਟਨਾ ਲੰਡਨ ਦੇ ਹੀਥਰੋ ਹਵਾਈ ਅੱਡੇ ਨੇੜੇ ਇਕ ਹੋਟਲ ’ਚ ਵਾਪਰੀ। ਉਨ੍ਹਾਂ ਦਸਿਆ ਕਿ ਪੀੜਤਾ ਭਾਰਤ ਵਾਪਸ ਆ ਗਈ ਹੈ ਅਤੇ ਉਸ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਏਅਰਲਾਈਨ ਦੇ ਕਰਮਚਾਰੀਆਂ ਨੇ ਏਅਰਲਾਈਨ ਦੇ ਅੰਦਰੂਨੀ ਸੰਚਾਰ ਮੰਚ ’ਤੇ ਸੁਰੱਖਿਆ ਮੁੱਦਿਆਂ ਬਾਰੇ ਸ਼ਿਕਾਇਤ ਕੀਤੀ।  ਇਕ ਸੂਤਰ ਨੇ ਦਸਿਆ ਕਿ ਇਕ ਸ਼ਿਕਾਇਤ ’ਚ ਦਾਅਵਾ ਕੀਤਾ ਗਿਆ ਹੈ ਕਿ ਹੋਟਲ ਦਾ ਸਟਾਫ ਰਾਤ ਨੂੰ ਉਪਲਬਧ ਨਹੀਂ ਸੀ ਅਤੇ ਇਮਾਰਤ ’ਚ ਲੋਕਾਂ ਦੀ ਆਵਾਜਾਈ ’ਤੇ ਕੋਈ ਕੰਟਰੋਲ ਨਹੀਂ ਸੀ। 

ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਅਪਣੇ ਮੁਲਾਜ਼ਮਾਂ ਨੂੰ ਪੇਸ਼ੇਵਰ ਸਲਾਹ-ਮਸ਼ਵਰੇ ਸਮੇਤ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। 
ਬਿਆਨ ਮੁਤਾਬਕ, ‘‘ਏਅਰ ਇੰਡੀਆ ਇਸ ਮਾਮਲੇ ਨੂੰ ਕਾਨੂੰਨੀ ਤੌਰ ’ਤੇ ਅੱਗੇ ਵਧਾਉਣ ਅਤੇ ਇਹ ਯਕੀਨੀ ਬਣਾਉਣ ਲਈ ਸਥਾਨਕ ਪੁਲਿਸ ਅਤੇ ਹੋਟਲ ਪ੍ਰਬੰਧਨ ਨਾਲ ਮਿਲ ਕੇ ਕੰਮ ਕਰ ਰਹੀ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਅਸੀਂ ਬੇਨਤੀ ਕਰਦੇ ਹਾਂ ਕਿ ਇਸ ਘਟਨਾ ’ਚ ਸ਼ਾਮਲ ਲੋਕਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ।’’ (ਪੀਟੀਆਈ)

(For more news apart from Attack on female member of the cabin crew of Air India in hotel in London News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement