
'ਕਾਨੂੰਨੀ ਪੇਸ਼ਾ ਵਧੇਗਾ ਜਾਂ ਮਰੇਗਾ ਇਹ ਵਕੀਲਾਂ ਦੀ ਇਮਾਨਦਾਰੀ 'ਤੇ ਨਿਰਭਰ ਕਰਦਾ'
ਨਵੀਂ ਦਿੱਲੀ : ਭਾਰਤ ਦੇ ਚੀਫ਼ ਜਸਟਿਸ ਧਨੰਜਯ ਯਸ਼ਵੰਤ ਚੰਦਰਚੂੜ ਨੇ ਐਤਵਾਰ ਨੂੰ ਕਾਨੂੰਨੀ ਪੇਸ਼ੇ ਦਾ ਭਵਿੱਖ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਇਸ ਨਾਲ ਜੁੜੇ ਲੋਕ ਅਪਣੀ ਨੇਕਨੀਤੀ ਨੂੰ ਬਰਕਰਾਰ ਰਖਦੇ ਹਨ ਜਾਂ ਨਹੀਂ। ਚੀਫ਼ ਜਸਟਿਸ ਨੇ ਕਿਹਾ ਕਿ ਨੇਕਨੀਤੀ ਅਤੇ ਇਮਾਨਦਾਰੀ ਕਾਨੂੰਨੀ ਪੇਸ਼ੇ ਦਾ ਧੁਰਾ ਹਨ ਅਤੇ ਇਸ ਦੀ ਖ਼ੁਸ਼ਹਾਲੀ ਜਾਂ ਤਬਾਹੀ ਇਸ ਨਾਲ ਜੁੜੇ ਲੋਕਾਂ ਦੇ ਵਿਹਾਰ ’ਤੇ ਨਿਰਭਰ ਕਰਦੀ ਹੈ।
ਸੀ.ਜੇ.ਆਈ. ਨੇ ਇਹ ਗੱਲ ‘ਵਕੀਲਾਂ ਅਤੇ ਜੱਜਾਂ ਵਿਚਕਾਰ ਸਹਿਯੋਗ ਵਧਾਉਣਾ: ਕਾਨੂੰਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਲ’ ਵਿਸ਼ੇ ’ਤੇ ਕੀਤੇ ਪ੍ਰੋਗਰਾਮ ’ਚ ਕਹੀ। ਉਨ੍ਹਾਂ ਕਿਹਾ ਕਿ ਨੇਕਨੀਤੀ ਕਿਸੇ ਤੂਫ਼ਾਨ ਨਾਲ ਨਹੀਂ ਮਿਟਦੀ, ਇਹ ਵਕੀਲਾਂ ਅਤੇ ਜੱਜਾਂ ਵਲੋਂ ਦਿਤੀਆਂ ਗਈਆਂ ਛੋਟੀਆਂ ਰਿਆਇਤਾਂ ਅਤੇ ਅਪਣੀ ਇਮਾਨਦਾਰੀ ਨਾਲ ਕੀਤੇ ਸਮਝੌਤਿਆਂ ਨਾਲ ਮਿਟ ਜਾਂਦੀ ਹੈ। ਅਸੀਂ ਸਾਰੇ ਅਪਣੀ ਜ਼ਮੀਰ ਨਾਲ ਸੌਂਦੇ ਹਾਂ। ਤੁਸੀਂ ਸਾਰੇ ਸੰਸਾਰ ਨੂੰ ਮੂਰਖ ਬਣਾ ਸਕਦੇ ਹੋ, ਪਰ ਤੁਸੀਂ ਅਪਣੀ ਜ਼ਮੀਰ ਨੂੰ ਮੂਰਖ ਨਹੀਂ ਬਣਾ ਸਕਦੇ। ਉਹ ਹਰ ਰਾਤ ਸਵਾਲ ਪੁਛਦੀ ਰਹਿੰਦੀ ਹੈ। ਇਮਾਨਦਾਰੀ ਕਾਨੂੰਨੀ ਪੇਸ਼ੇ ਦਾ ਧੁਰਾ ਹੈ। ’’