
ਕਿਹਾ : ਆਨਲਾਈਨ ਕਿਸੇ ਵੀ ਵੋਟ ਨਹੀਂ ਕੀਤਾ ਜਾ ਸਕਦਾ ਡਿਲੀਟ
ਨਵੀਂ ਦਿੱਲੀ : ਸੰਸਦ ਮੈਂਬਰ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਮੈਂਬਰ ਰਾਹੁਲ ਗਾਂਧੀ ਵੱਲੋਂ ਲਗਾਏ ਗਏ ਵੋਟਾਂ ਡਿਲੀਟ ਕਰਨ ਵਾਲੇ ਆਰੋਪਾਂ ਨੂੰ ਭਾਰਤੀ ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਨੇ ਗਲਤ ਦੱਸਿਆ ਹੈ। ਰਾਹੁਲ ਦੇ ਆਰੋਪਾਂ ਦਾ ਜਵਾਬ ਦਿੰਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਕਿ ਕਿਸੇ ਵੀ ਵੋਟ ਨੂੰ ਆਨਲਾਈਨ ਡਿਲੀਟ ਨਹੀਂ ਕੀਤਾ ਜ ਸਕਦਾ। ਉਨ੍ਹਾਂ ਕਿਹਾ ਕਿ ਆਮ ਜਨਤਾ ਅਜਿਹਾ ਨਹੀਂ ਕਰ ਸਕਦੀ, ਜਿਸ ਤਰ੍ਹਾਂ ਕਿ ਰਾਹੁਲ ਗਾਂਧੀ ਨੇ ਸਮਝਿਆ ਹੈ। ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਵੋਟ ਡਿਲੀਟ ਕਰਨ ਤੋਂ ਪਹਿਲਾਂ ਪ੍ਰਭਾਵਿਤ ਵਿਅਕਤੀ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ। ਸਾਲ 2023 ’ਚ ਆਲੰਦ ਵਿਧਾਨ ਸਭਾ ਖੇਤਰ ’ਚ ਵੋਟ ਡਿਲੀਟ ਕਰਨ ਦੀ ਨਾਕਾਮ ਕੋਸ਼ਿਸ਼ ਹੋਈ ਸੀ ਅਤੇ ਇਸ ਮਾਮਲੇ ’ਚ ਚੋਣ ਕਮਿਸ਼ਨ ਨੇ ਖੁਦ ਐਫ.ਆਈ.ਆਰ. ਦਰਜ ਕਰਵਾਈ ਸੀ।
ਚੋਣ ਕਮਿਸ਼ਨ ਦੇ ਰਿਕਾਰਡ ਅਨੁਸਾਰ 2018 ’ਚ ਆਲੰਦ ਸੀਟ ਭਾਜਪਾ ਦੇ ਸੁਭਾਸ਼ ਨੇ ਜਿੱਤੀ ਸੀ ਅਤੇ 2023 ’ਚ ਕਾਂਗਰਸ ਦੇ ਬੀ.ਆਰ. ਪਾਟਿਲ ਨੇ ਇਥੋਂ ਜਿੱਤ ਹਾਸਲ ਕੀਤੀ ਸੀ। ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ’ਚ ਕਰਨਾਟਕ ਦੇ ਆਲੰਦ ਵਿਧਾਨ ਸਭਾ ਹਲਕੇ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਕਰਨਾਟਕ ਦੇ ਆਲੰਦ ਵਿਧਾਨ ਸਭਾ ਖੇਤਰ ’ਚ 6,018 ਵੋਟਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਨੂੰ ਨਹੀਂ ਪਤਾ ਕਿ 2023 ਦੀਆਂ ਚੋਣਾਂ ’ਚ ਕੁੱਲ ਕਿੰਨੇ ਵੋਟ ਹਟਾਏ ਗਏ ਪਰ ਇਹ ਗਿਣਤੀ 6,018 ਤੋਂ ਕਿਤੇ ਜ਼ਿਆਦਾ ਸੀ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਬੂਥ ਪੱਧਰੀ ਅਧਿਕਾਰੀ ਨੇ ਦੇਖਿਆ ਕਿ ਉਸ ਦੇ ਚਾਚਾ ਦਾ ਵੋਟ ਹਟਾ ਦਿੱਤਾ ਗਿਆ ਹੈ। ਜਾਂਚ ਕਰਨ ’ਤੇ ਪਤਾ ਚਲਿਆ ਕਿ ਪੜੋਸੀ ਦੇ ਨਾਮ ’ਤੇ ਵੋਟ ਹਟਾਇਆ ਗਿਆ। ਜਦੋਂ ਉਸ ਨੇ ਪੜੋਸੀ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਕੋਈ ਵੋਟ ਨਹੀਂ ਹਟਾਇਆ। ਨਾ ਤਾਂ ਵੋਟ ਹਟਾਉਣ ਵਾਲੇ ਨੂੰ ਅਤੇ ਨਾ ਹੀ ਜਿਸ ਦਾ ਵੋਟ ਹਟਾਇਆ ਗਿਆ ਸੀ, ਉਸ ਨੂੰ ਇਸ ਦੀ ਜਾਣਕਾਰੀ ਸੀ। ਅਸਲ ’ਚ ਕਿਸੇ ਬਾਹਰੀ ਤਾਕਤ ਨੇ ਸਿਸਟਮ ਨੂੰ ਹੈਕ ਕਰਕੇ ਇਹ ਵੋਟ ਹਟਾਏ ਸਨ।