
HPCL, BPCL ਅਤੇ IOC ਤੋਂ ਮਿਲੀ ਰਾਹਤ
ਮੁੰਬਈ: ਸਰਕਾਰੀ ਐਵੀਏਸ਼ਨ ਕੰਪਨੀ ਏਅਰ ਇੰਡੀਆ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ ਸਰਕਾਰੀ ਆਇਲ ਮਾਰਕਟਿੰਗ ਕੰਪਨੀਆਂ ਨੇ ਫਿਊਲ ਸਪਲਾਈ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਆਇਲ ਮਾਰਕਟਿੰਗ ਕੰਪਨੀਆਂ ਨੇ ਬਕਾਏ ਦਾ ਭੁਗਤਾਨ ਨਾ ਕਰਨ ਤੇ 18 ਤਰੀਕ ਤੋਂ ਏਟੀਐਫ ਸਪਲਾਈ ਰੋਕਣ ਦਾ ਨੋਟਿਸ ਦਿੱਤਾ ਸੀ। ਦਸ ਦਈਏ ਕਿ ਆਇਲ ਮਾਰਕਟਿੰਗ ਕੰਪਨੀਆਂ ਨੇ ਏਅਰ ਇੰਡੀਆ ਤੋਂ 18 ਅਕਤੂਬਰ ਤਕ ਬਕਾਏ ਦਾ ਭੁਗਤਾਨ ਨਾ ਕਰਨ ਤੇ 6 ਪ੍ਰਮੁੱਖ ਹਵਾਈ ਅੱਡਿਆਂ ਤੇ ਫਿਊਲ ਸਪਲਾਈ ਰੋਕਣ ਦੀ ਗੱਲ ਕਹੀ ਸੀ।
Airport
ਇਸ ਤੋਂ ਪਹਿਲਾਂ 22 ਅਗਸਤ ਨੂੰ ਤਿੰਨਾਂ ਨੇ 6 ਹਵਾਈ ਅੱਡਿਆਂ ਕੋਚੀ, ਮੋਹਾਲੀ, ਪੁਣੇ, ਪਟਨਾ, ਰਾਂਚੀ ਅਤੇ ਵਿਸ਼ਾਖਾਪਟਨਮ ਤੇ ਏਅਰ ਇੰਡੀਆ ਨੂੰ ਫਿਊਲ ਦੇਣਾ ਬੰਦ ਕਰ ਦਿੱਤਾ ਸੀ। ਨਾਗਰਿਕ ਉਡਾਨ ਵਿਭਾਗ ਦੇ ਦਖਲ ਤੋਂ ਬਾਅਦ 7 ਸਤੰਬਰ ਨੂੰ ਫਿਰ ਤੋਂ ਸਪਲਾਈ ਸ਼ੁਰੂ ਕੀਤੀ ਗਈ। ਹੁਣ ਏਅਰ ਇੰਡੀਆ ਦੀ ਫਲਾਈਟ ਵਿਚ ਟਿਕਟ ਬੁਕ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ। ਕਿਉਂ ਕਿ ਫਿਊਲ ਸਪਲਾਈ ਜਾਰੀ ਰੱਖਣ ਤੇ ਹੀ ਫਲਾਈਟ ਉਡਾਨ ਭਰ ਸਕੇਗੀ।
Airport
ਸਰਕਾਰੀ ਤੇਲ ਕੰਪਨੀ ਨੇ ਫਿਊਲ ਸਪਲਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਏਅਰ ਇੰਡੀਆ ਅਤੇ ਆਈਓਸੀ, ਐਚਪੀਸੀਐਲ, ਬੀਪੀਸੀਐਲ ਦੇ ਅਧਿਕਾਰੀਆਂ ਵਿਚ ਹੋਈ ਬੈਠਕ ਵਿਚ ਇਹ ਫੈਸਲਾ ਹੋਇਆ ਹੈ। ਤੇਲ ਕੰਪਨੀਆਂ ਨੇ ਬਕਾਏ ਦਾ ਭੁਗਤਾਨ ਨਾ ਕਰਨ ਤੇ 18 ਤਰੀਕ ਨੂੰ ਯਾਨੀ ਅੱਜ ਤੋਂ ਏਟੀਐਫ ਸਪਲਾਈ ਰੋਕਣ ਦਾ ਨੋਟਿਸ ਭੇਜਿਆ ਸੀ। ਹੁਣ ਏਅਰ ਇੰਡੀਆ ਨੇ ਪੇਮੈਂਟ ਪਲਾਨ ਸੌਂਪ ਦਿੱਤਾ ਹੈ।
Air India
ਨਵੇਂ ਪਲਾਨ ਮੁਤਾਬਕ ਨਵੇਂ ਬਿਲ ਦੇ ਭੁਗਤਾਨ ਤੋਂ ਇਲਾਵਾ ਪੁਰਾਣੇ ਬਿਲ ਦਾ 100 ਕਰੋੜ ਰੁਪਏ ਪ੍ਰਤੀ ਮਹੀਨਾ ਦਾ ਭੁਗਤਾਨ ਹੋਵੇਗਾ। ਤੇਲ ਕੰਪਨੀਆਂ ਦਾ ਏਅਰ ਇੰਡੀਆ ਤੇ ਕਰੀਬ 5000 ਕਰੋੜ ਰੁਪਏ ਬਕਾਇਆ ਹੈ। ਏਟੀਐਫ ਇੱਕ ਵਿਸ਼ੇਸ਼ ਕਿਸਮ ਦਾ ਪੈਟਰੋਲੀਅਮ-ਅਧਾਰਤ ਫਿਊਲ ਹੈ। ਕੱਚੇ ਤੇਲ ਨੂੰ ਸੋਧਣ ਵਿਚ, ਇਸ ਨੂੰ ਡੀਜ਼ਲ ਅਤੇ ਮਿੱਟੀ ਦੇ ਤੇਲ ਨਾਲ ਸ਼੍ਰੇਣੀਬੱਧ ਕੀਤਾ ਜਾਂਦਾ ਹੈ।
ਜੈੱਟ ਫਿਊਲ ਅਸਲ ਵਿਚ ਮਿੱਟੀ ਦੇ ਤੇਲ ਦੀ ਇੱਕ ਉੱਚ ਸ਼ੁੱਧ ਕਲਾਸ ਹੈ। ਜੈੱਟ ਏ -1 ਅਤੇ ਜੈੱਟ ਏ ਟਰਬਾਈਨ ਨਾਗਰਿਕ ਵਪਾਰਕ ਹਵਾਬਾਜ਼ੀ ਵਿੱਚ ਵਰਤੇ ਜਾਂਦੇ ਬਾਲਣ ਦੀਆਂ ਦੋ ਮੁੱਖ ਸ਼੍ਰੇਣੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।