
ਡੀਸੀਜੀਆਈ ਨੇ ਕਿਹਾ "ਰੂਸ ਵਿਚ ਇਸ ਦੀ ਬਹੁਤ ਘੱਟ ਆਬਾਦੀ ‘ਤੇ ਪਰਖ ਕੀਤੀ ਗਈ ਹੈ, ਇਸ ਲਈ ਇਸ ਨੂੰ ਮਨਜ਼ੂਰੀ ਦੇਣਾ ਸੁਰੱਖਿਅਤ ਨਹੀਂ ਹੋਵੇਗਾ।
ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਤੇਜੀ ਨਾਲ ਵਧਦੇ ਜਾ ਰਹੇ ਹਨ। ਇਸ ਦੇ ਚਲਦੇ ਵਿਗਿਆਨਿਕਾਂ ਵਲੋਂ ਕੋਰੋਨਾ ਨੂੰ ਖਤਮ ਕਰਨ ਲਈ ਕਈ ਤਰ੍ਹਾਂ ਦੇ ਟ੍ਰਾਈਲ ਕੀਤੇ ਜਾ ਰਹੇ ਹਨ ਪਰ ਹਰ ਕੋਸ਼ਿਸ਼ ਨਾਕਾਮ ਰਹੀ ਹੈ। ਇਸ ਵਿੱਚ ਭਾਰਤੀਯ ਲਈ ਰਾਹਤ ਦੀ ਖ਼ਬਰ ਹੈ ਕਿ ਇੱਕ ਵਾਰ ਮੁੜ ਤੋਂ ਰੂਸ ਦੀ ਕੋਰੋਨਾ ਵੈਕਸੀਨ "ਸਪੁਟਨਿਕ v " ਨੂੰ ਭਾਰਤ 'ਚ ਟ੍ਰਾਈਲ ਦੀ ਇਜਾਜ਼ਤ ਦਿੱਤੀ ਗਈ ਹੈ।
Corona Vaccine
ਭਾਰਤ ਦੇ ਡਰੱਗ ਕੰਟਰੋਲਰ ਨੇ ਡਾ. ਰੈੱਡੀ ਦੀ ਲੈਬ ਨੂੰ ਦੂਜੇ ਅਤੇ ਤੀਜੇ ਪੜਾਅ ਦੇ ਟ੍ਰਾਇਲਾਂ ਲਈ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਰੂਸ ਦੀ ਇਸ ਵੈਕਸੀਨ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ।
Corona vaccine
ਡੀਸੀਜੀਆਈ ਯਾਨੀ ਡਰੱਗ ਕੰਟ੍ਰੋਲਤ ਆਫ਼ ਇੰਡੀਆ ਨੇ ਵੀ ਸ਼ੁਰੂਆਤ 'ਚ ਡਾ. ਰੈਡੀਜ਼ ਲੈਬ ਦੇ ਪ੍ਰਸਤਾਵ 'ਤੇ ਸਵਾਲ ਚੁੱਕੇ ਸੀ। ਡੀਸੀਜੀਆਈ ਨੇ ਕਿਹਾ "ਰੂਸ ਵਿਚ ਇਸ ਦੀ ਬਹੁਤ ਘੱਟ ਆਬਾਦੀ ‘ਤੇ ਪਰਖ ਕੀਤੀ ਗਈ ਹੈ, ਇਸ ਲਈ ਇਸ ਨੂੰ ਮਨਜ਼ੂਰੀ ਦੇਣਾ ਸੁਰੱਖਿਅਤ ਨਹੀਂ ਹੋਵੇਗਾ। ਪਰ ਹੁਣ ਇਸ ਦੇ ਫੇਸ ਤਿੰਨ ਦੇ ਟ੍ਰਾਈਰ ਨੂੰ ਮਨਜ਼ੂਰੀ ਮਿਲ ਗਈ ਹੈ, ਇਸ ਦੀ ਭਾਰਤ ਵਿਚ ਰਜਿਸਟਰੀ ਹੋਣ ਤੋਂ ਬਾਅਦ 40,000 ਵਾਲੰਟੀਅਰਾਂ 'ਤੇ ਟੈਸਟ ਕੀਤੇ ਜਾਣਗੇ।
corona vaccine