ਤਿਉਹਾਰੀ ਸੀਜ਼ਨ ’ਚ ਮਹਿੰਗੀਆਂ ਹੋਈਆਂ ਸਬਜ਼ੀਆਂ, ਟਮਾਟਰ-ਪਿਆਜ਼ ਦੇ ਵਧੇ ਰੇਟ
Published : Oct 18, 2021, 10:20 am IST
Updated : Oct 18, 2021, 10:20 am IST
SHARE ARTICLE
 Increased prices of vegetables, tomatoes and onions during the festive season
Increased prices of vegetables, tomatoes and onions during the festive season

10 ਤੋਂ 15 ਰੁਪਏ ਪ੍ਰਤੀ ਕਿਲੋ ਹੋਇਆ ਵਾਧਾ 

 

ਨਵੀਂ ਦਿੱਲੀ : ਐਲਪੀਜੀ ਗੈਸ ਸਿਲੰਡਰ ਅਤੇ ਪਟਰੌਲ-ਡੀਜ਼ਲ ਤੋਂ ਬਾਅਦ ਸਬਜ਼ੀਆਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਗਈਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਮੁੰਬਈ ਤਕ ਹਰ ਜਗ੍ਹਾ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਵੱਧ ਰਹੀਆਂ ਹਨ। ਸਬਜ਼ੀ ਵਪਾਰੀਆਂ ਅਨੁਸਾਰ ਭਾਰੀ ਬਾਰਸ਼ ਕਾਰਨ ਕਰਨਾਟਕ ਅਤੇ ਮਹਾਰਾਸ਼ਟਰ ਵਿਚ ਫ਼ਸਲ ਨੂੰ ਬਹੁਤ ਨੁਕਸਾਨ ਹੋਇਆ ਹੈ, ਜਿਸ ਕਾਰਨ ਇਥੇ ਕੀਮਤਾਂ ਵੱਧ ਰਹੀਆਂ ਹਨ। ਸ਼ਹਿਰ ਦੇ ਥੋਕ ਅਤੇ ਪ੍ਰਚੂਨ ਬਾਜ਼ਾਰਾਂ ਵਿਚ ਟਮਾਟਰ ਅਤੇ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਹਨ।

Tomato Tomato

ਇਸ ਦੇ ਨਾਲ ਹੀ ਪਟਰੌਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਸਬਜ਼ੀਆਂ ਦੀਆਂ ਕੀਮਤਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਗਾਜ਼ੀਪੁਰ ਸਬਜ਼ੀ ਮੰਡੀ ਦੇ ਇਕ ਵਪਾਰੀ ਨੇ ਖ਼ਬਰ ਏਜੰਸੀ ਏਐਨਆਈ ਨੂੰ ਦਸਿਆ ਕਿ “ਇਸ ਵੇਲੇ ਥੋਕ ਵਿਚ ਟਮਾਟਰ ਦੀ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਬਾਰਸ਼ ਨੇ ਉਤਪਾਦਨ ਅਤੇ ਸਪਲਾਈ ਲੜੀ ਨੂੰ ਵਿਗਾੜ ਦਿਤਾ ਹੈ। ਇਸ ਤੋਂ ਇਲਾਵਾ, ਪਟਰੌਲ ਦੀ ਕੀਮਤ ਵਿਚ ਵਾਧੇ ਕਾਰਨ ਸਬਜ਼ੀਆਂ ਦੇ ਥੋਕ ਰੇਟਾਂ ਵਿਚ ਲਗਭਗ 10 ਰੁਪਏ ਅਤੇ 15 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ, ਜਦਕਿ ਪ੍ਰਚੂਨ ਬਾਜ਼ਾਰ ਵਿਚ ਇਹ ਲਗਭਗ 15-20 ਰੁਪਏ ਪ੍ਰਤੀ ਕਿਲੋ ਸੀ।

oniononion

ਸਬਜੀ ਵਪਾਰੀਆਂ ਨੇ ਸੰਕੇਤ ਦਿਤਾ ਹੈ ਕਿ ਜੇਕਰ ਇਹ ਸਥਿਤੀ ਬਣੀ ਰਹੀ ਤਾਂ ਆਉਣ ਵਾਲੇ ਹਫ਼ਤਿਆਂ ਵਿਚ ਇਨ੍ਹਾਂ ਖਪਤਕਾਰ ਉਤਪਾਦਾਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਗ੍ਰੇਟਰ ਕੈਲਾਸ -1 ਵਿਚ ਸਬਜੀ ਵਿਕਰੇਤਾ ਮੋਨੂੰ ਪਾਸਵਾਨ ਨੇ ਦਸਿਆ ਕਿ ਇਸ ਵੇਲੇ ਚੰਗੀ ਕੁਆਲਿਟੀ ਦੇ ਟਮਾਟਰ ਦੀ ਕੀਮਤ 55-60 ਰੁਪਏ ਪ੍ਰਤੀ ਕਿਲੋ ਹੈ। ਜਦਕਿ ਪਿਆਜ਼ ਦੀ ਕੀਮਤ ਲਗਭਗ 50-55 ਰੁਪਏ ਪ੍ਰਤੀ ਕਿਲੋ ਹੈ।

Vegetables Vegetables

ਪਾਸਵਾਨ ਨੇ ਕਿਹਾ, “ਘੱਟ ਸਪਲਾਈ ਦੇ ਕਾਰਨ ਪਿਛਲੇ ਇਕ ਹਫ਼ਤੇ ਵਿਚ ਦਰਾਂ ਵਿਚ ਵਾਧਾ ਹੋਇਆ ਹੈ। ਅਸੀਂ ਥੋਕ ਬਾਜ਼ਾਰਾਂ ਵਿਚ ਉੱਚੀਆਂ ਦਰਾਂ ’ਤੇ ਸਬਜੀਆਂ ਖ਼ਰੀਦ ਰਹੇ ਹਾਂ, ਇਸ ਲਈ ਲਹਿਰ ਦਾ ਪ੍ਰਭਾਵ ਪ੍ਰਚੂਨ ਬਾਜ਼ਾਰਾਂ ਵਿਚ ਵੀ ਵੇਖਿਆ ਜਾ ਰਿਹਾ ਹੈ।’’ ਵਪਾਰੀਆਂ ਨੇ ਇਹ ਵੀ ਕਿਹਾ ਕਿ ਦਖਣੀ ਭਾਰਤ ਦੇ ਰਾਜਾਂ ਵਿਚ ਮੀਂਹ ਤੋਂ ਇਲਾਵਾ ਬਾਲਣ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਆਵਾਜਾਈ ਦੀ ਲਾਗਤ ਵਧਣ ਕਾਰਨ ਸਬਜੀਆਂ ਵੀ ਮਹਿੰਗੀਆਂ ਹੋ ਰਹੀਆਂ ਹਨ। ਇਸ ਤੋਂ ਇਲਾਵਾ ਯਾਮੀਨ ਨੇ ਕਿਹਾ ਕਿ ਦਖਣੀ ਭਾਰਤ ਦੇ ਰਾਜਾਂ ਵਿਚ ਮੀਂਹ ਕਾਰਨ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਇਸ ਲਈ ਉਨ੍ਹਾਂ ਵਸਤੂਆਂ ਦੇ ਰੇਟ ਇਥੇ ਵਧੇ ਹਨ।        

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement