Delhi News: ਪਿੱਜ਼ਾ ਵੰਡਣ ਨੂੰ ਲੈ ਕੇ ਝਗੜਾ, ਔਰਤ ਨੂੰ ਰਿਸ਼ਤੇਦਾਰ ਨੇ ਮਾਰੀ ਗੋਲੀ
Published : Oct 18, 2024, 10:12 am IST
Updated : Oct 18, 2024, 10:12 am IST
SHARE ARTICLE
Argument over distribution of pizza, the woman was shot by a relative
Argument over distribution of pizza, the woman was shot by a relative

Delhi News: ਪਤੀ ਵਲੋਂ ਅਪਣੀ ਦਰਾਣੀ ਨਾਲ ਪਿੱਜ਼ਾ ਸਾਂਝਾ ਕਰਨ ਤੋਂ ਨਾਰਾਜ਼ ਸੀ, ਇਸ ਗੱਲ ’ਤੇ ਤਿੰਨਾਂ ਵਿਚਾਲੇ ਝਗੜਾ ਹੋ ਗਿਆ।

 

Delhi News: ਦੱਖਣ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ ’ਚ ਪਿੱਜ਼ਾ ਵੰਡਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਔਰਤ ਨੂੰ ਉਸ ਦੀ ਜੇਠਾਣੀ ਦੇ ਭਰਾ ਨੇ ਗੋਲੀ ਮਾਰ ਦਿਤੀ। ਇਸ ਘਟਨਾ ਦੇ ਸਿਲਸਿਲੇ ’ਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੀ. ਟੀ. ਬੀ. ਹਸਪਤਾਲ ਤੋਂ ਸੀਲਮਪੁਰ ਪੁਲਿਸ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਸਾਦਮਾ ਨਾਂ ਦੀ ਇਕ ਔਰਤ ਨੂੰ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ’ਤੇ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।

ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਪੀੜਤਾ ਦੇ ਪਤੀ ਦਾ ਭਰਾ ਜ਼ੀਸ਼ਾਨ ਬੁਧਵਾਰ ਨੂੰ ਪੂਰੇ ਪਰਵਾਰ ਲਈ ਪਿੱਜ਼ਾ ਲਿਆਇਆ ਸੀ। ਉਸ ਨੇ ਅਪਣੇ ਛੋਟੇ ਭਰਾ ਜਾਵੇਦ ਦੀ ਪਤਨੀ ਸਾਦਮਾ ਸਮੇਤ ਪਰਵਾਰ ਦੇ ਸਾਰੇ ਲੋਕਾਂ ਨੂੰ ਪਿੱਜ਼ਾ ਦਿਤਾ। ਜ਼ੀਸ਼ਾਨ ਦੀ ਪਤਨੀ ਸਾਦੀਆ ਦੀ ਸਾਦਮਾ ਨਾਲ ਗੁੱਸਾ-ਨਾਰਾਜ਼ਗੀ ਸੀ ਅਤੇ ਉਹ ਅਪਣੇ ਪਤੀ ਵਲੋਂ ਅਪਣੀ ਦਰਾਣੀ ਨਾਲ ਪਿੱਜ਼ਾ ਸਾਂਝਾ ਕਰਨ ਤੋਂ ਨਾਰਾਜ਼ ਸੀ, ਇਸ ਗੱਲ ’ਤੇ ਤਿੰਨਾਂ ਵਿਚਾਲੇ ਝਗੜਾ ਹੋ ਗਿਆ।

ਰਾਤ ਵੇਲੇ ਸਾਦੀਆ ਨੇ ਅਪਣੇ ਚਾਰਾਂ ਭਰਾਵਾਂ- ਮੁੰਤਾਹਿਰ,- ਤਫਸੀਰ, ਸ਼ਹਿਜ਼ਾਦ ਅਤੇ ਗੁਲਰੇਜ ਨੂੰ ਵੈੱਲਕਮ ਇਲਾਕੇ ’ਚ ਆਪਣੇ ਘਰ ਬੁਲਾਇਆ। ਉਸ ਦੇ ਭਰਾਵਾਂ ਦਾ ਉਸ ਦੇ ਸਹੁਰੇ ਪਰਵਾਰ ਵਾਲਿਆਂ ਨਾਲ ਝਗੜਾ ਹੋਇਆ ਅਤੇ ਇਸ ਦੌਰਾਨ ਮੁੰਤਾਹਿਰ ਨੇ ਗੋਲੀ ਚਲਾ ਦਿਤੀ, ਜੋ ਸਾਦਮਾ ਨੂੰ ਜਾ ਲੱਗੀ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement