Free LPG Cylinder Scheme : ਦੀਵਾਲੀ ’ਤੇ ਮਹਿਲਾਵਾਂ ਨੂੰ ਤੋਹਫਾ, ਕੇਂਦਰ ਸਰਕਾਰ ਵੱਲੋਂ ਮੁਫ਼ਤ ਸਿਲੰਡਰ ਵੰਡਣ ਦਾ ਕੀਤਾ ਐਲਾਨ

By : BALJINDERK

Published : Oct 18, 2024, 2:32 pm IST
Updated : Oct 18, 2024, 2:32 pm IST
SHARE ARTICLE
file photo
file photo

Free LPG Cylinder Scheme : 1.86 ਕਰੋੜ ਲਾਭਪਾਤਰੀ ਪਰਿਵਾਰਾਂ ਨੂੰ ਦਿੱਤੇ ਜਾਣਗੇ ਮੁਫ਼ਤ ਸਿਲੰਡਰ

Free LPG Cylinder Scheme : ਇਸ ਵਾਰ ਦੀਵਾਲੀ 31 ਅਕਤੂਬਰ 2024 ਨੂੰ ਹੈ ਅਤੇ ਇਸ ਤੋਂ ਪਹਿਲਾਂ ਸਰਕਾਰ ਇਸ ਵਾਰ ਫਿਰ ਮੁਫਤ ਸਿਲੰਡਰ ਦੇਣ ਜਾ ਰਹੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਫਤ ਗੈਸ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ। ਯੋਗੀ ਸਰਕਾਰ ਵੱਲੋਂ 1.86 ਕਰੋੜ ਪਰਿਵਾਰਾਂ ਨੂੰ ਮੁਫਤ ਸਿਲੰਡਰ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਦੀਵਾਲੀ ਤੋਂ ਪਹਿਲਾਂ ਮੁਫ਼ਤ ਐਲਪੀਜੀ ਸਿਲੰਡਰ ਦਿੱਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਹੋਲੀ ਦੇ ਮੌਕੇ ‘ਤੇ ਵੀ ਲਾਭਪਾਤਰੀਆਂ ਨੂੰ ਮੁਫਤ ਐਲਪੀਜੀ ਸਿਲੰਡਰ ਵੰਡੇ ਗਏ। ਇਸ ਵਾਰ ਦੀਵਾਲੀ ‘ਤੇ ਸਿਲੰਡਰ ਮੁਫਤ ਦਿੱਤਾ ਜਾ ਰਿਹਾ ਹੈ।

ਪਿਛਲੇ ਸਾਲ ਵੀ ਦੀਵਾਲੀ ’ਤੇ ਉੱਜਵਲਾ ਯੋਜਨਾ ਤਹਿਤ 1.85 ਕਰੋੜ ਲਾਭਪਾਤਰੀ ਪਰਿਵਾਰਾਂ ਅਤੇ 85 ਲੱਖ ਤੋਂ ਵੱਧ ਔਰਤਾਂ ਨੂੰ ਮੁਫ਼ਤ ਸਿਲੰਡਰ ਦਿੱਤੇ ਗਏ ਸਨ। ਇਸ ਵਾਰ 1.86 ਕਰੋੜ ਲਾਭਪਾਤਰੀ ਪਰਿਵਾਰਾਂ ਨੂੰ ਮੁਫ਼ਤ ਸਿਲੰਡਰ ਦਿੱਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ 1.86 ਕਰੋੜ ਲਾਭਪਾਤਰੀ ਪਰਿਵਾਰਾਂ ਨੂੰ ਦੀਵਾਲੀ ‘ਤੇ ਮੁਫ਼ਤ ਸਿਲੰਡਰ ਦਿੱਤੇ ਜਾ ਰਹੇ ਹਨ। ਇਸ ਲਈ 1,890 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਸਿਲੰਡਰ ‘ਤੇ ਸਬਸਿਡੀ ਦਿੱਤੀ ਜਾਂਦੀ ਹੈ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਕੀ ਹੈ?

ਕੇਂਦਰ ਸਰਕਾਰ ਵੱਲੋਂ 1 ਮਈ 2016 ਨੂੰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਉੱਤਰ ਪ੍ਰਦੇਸ਼ ਵਿੱਚ ਬਹੁਤ ਸਾਰੇ ਲੋਕ ਇਸ ਯੋਜਨਾ ਦਾ ਲਾਭ ਲੈ ਰਹੇ ਹਨ। ਇਹ ਯੋਜਨਾ ਔਰਤਾਂ ਦੇ ਸਸ਼ਕਤੀਕਰਨ ਅਤੇ ਆਰਥਿਕ ਮਜ਼ਬੂਤੀ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਸੀ। ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਖਾਣਾ ਪਕਾਉਣ ਲਈ ਗੈਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਯੋਜਨਾ ਸ਼ੁਰੂ ਕੀਤੀ ਗਈ ਹੈ।

ਇਸ ਸਕੀਮ ਦੇ ਯੋਗ ਪਰਿਵਾਰਾਂ ਨੂੰ ਐਲਪੀਜੀ ਸਿਲੰਡਰ, ਸੇਫਟੀ ਹੋਜ਼, ਰੈਗੂਲੇਟਰ ਅਤੇ ਘਰੇਲੂ ਗੈਸ ਖਪਤਕਾਰ ਕਾਰਡ (ਡੀਜੀਸੀਸੀ ਬੁੱਕ) ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਐਲਪੀਜੀ ਸਿਲੰਡਰ ਉਤੇ ਲਾਭਪਾਤਰੀਆਂ ਨੂੰ ਹਰ ਮਹੀਨੇ 300 ਰੁਪਏ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ।

ਪਿਛਲੇ ਸਾਲ ਵੀ ਦੀਵਾਲੀ ’ਤੇ ਉੱਜਵਲਾ ਯੋਜਨਾ ਤਹਿਤ 1.85 ਕਰੋੜ ਲਾਭਪਾਤਰੀ ਪਰਿਵਾਰਾਂ ਅਤੇ 85 ਲੱਖ ਤੋਂ ਵੱਧ ਔਰਤਾਂ ਨੂੰ ਮੁਫ਼ਤ ਸਿਲੰਡਰ ਦਿੱਤੇ ਗਏ ਸਨ। ਇਸ ਵਾਰ 1.86 ਕਰੋੜ ਲਾਭਪਾਤਰੀ ਪਰਿਵਾਰਾਂ ਨੂੰ ਮੁਫ਼ਤ ਸਿਲੰਡਰ ਦਿੱਤੇ ਜਾ ਰਹੇ ਹਨ।

(For more news apart from  gift to women on Diwali, central government announced the distribution of free cylinders News in Punjabi, stay tuned to Rozana Spokesman)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement