
ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਲਈ ਇੱਕ-ਇੱਕ ਅਧਿਆਪਕ ਨੂੰ ਨੋਡਲ ਅਫ਼ਸਰ ਲਾਉਣ ਦਾ ਫੈਸਲਾ ਕੀਤਾ ਸੀ
ਰੇਵਾੜੀ - ਹਰਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਰੇਵਾੜੀ ਵਿਚ ਮੰਗਲਵਾਰ ਨੂੰ 5 ਸਰਕਾਰੀ ਤੇ 3 ਨਿੱਜੀ ਸਕੂਲਾਂ ਵਿਚ 80 ਬੱਚਿਆਂ ਨੂੰ ਕੋਰੋਨਾ ਸੰਕਰਮਿਤ ਪਾਇਆ ਗਿਆ ਹੈ। ਜਿਸ ਨਾਲ ਜ਼ਿਲ੍ਹਾ ਤੇ ਸਿਹਤ ਪ੍ਰਸ਼ਾਸਨ ਵਿਚਕਾਰ ਹੜਕੰਪ ਮੱਚ ਗਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਪ੍ਰਭਾਵਿਤ ਸਕੂਲਾਂ ਨੂੰ 15 ਦਿਨ ਤੱਕ ਬੰਦ ਰੱਖਣ ਤੇ ਸੈਨੇਟਾਈਜ਼ ਕਰਨ ਦਾ ਆਦੇਸ਼ ਦਿੱਤਾ ਹੈ।
school
ਇਸ ਦੇ ਨਾਲ ਹੀ ਦੱਸ ਦਈਏ ਕਿ ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਸਕੂਲ ਕਾਲਜ ਮਾਰਚ ਤੋਂ ਬੰਦ ਸਨ ਪਰ ਨਵੰਬਰ ਮਹੀਨੇ ਤੋਂ ਕਈ ਥਾਵਾਂ ਤੇ ਸਕੂਲ ਖੋਲ੍ਹ ਦਿੱਤੇ ਗਏ ਸਨ ਪਰ ਸਕੂਲਾਂ 'ਚ ਕੋਰੋਨਾ ਦੇ ਡਰ ਤੋਂ ਬੱਚੇ ਬਹੁਤ ਘੱਟ ਆ ਰਹੇ ਹਨ। ਇਸ ਲਈ ਸਿੱਖਿਆ ਵਿਭਾਗ ਨੇ ਨਵਾਂ ਐਕਸ਼ਨ ਲਿਆ ਹੈ। ਇਸ ਦੇ ਚਲਦੇ ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਲਈ ਇੱਕ-ਇੱਕ ਅਧਿਆਪਕ ਨੂੰ ਨੋਡਲ ਅਫ਼ਸਰ ਲਾਉਣ ਦਾ ਫੈਸਲਾ ਕੀਤਾ ਸੀ।
ਇਹ ਨੋਡਲ ਅਧਿਕਾਰੀ ਮਾਪਿਆਂ ਨੂੰ ਕੋਰੋਨਾ ਕਰਕੇ ਉਨ੍ਹਾਂ ਦੇ ਦਿਮਾਗ ‘ਚ ਪੈਦਾ ਹੋਏ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਚੁਣਿਆ ਗਿਆ ਸੀ ਅਤੇ ਮਾਪਿਆਂ ਨੂੰ ਸਕੂਲਾਂ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵੀ ਦੱਸੇਗਾ।