
ਪਾਕਿਸਤਾਨੀ ਸੈਨਾ ਨੇ ਮੰਗਲਵਾਰ ਰਾਤ 9 ਵਜੇ ਤੋਂ ਬੁੱਧਵਾਰ ਸਵੇਰੇ 4 ਵਜੇ ਤੱਕ ਮੋਰਟਾਰ ਅਤੇ ਹੋਰ ਹਥਿਆਰਾਂ ਨਾਲ ਫਾਇਰਿੰਗ ਕੀਤੀ।
ਸ਼੍ਰੀਨਗਰ - ਪਾਕਿਸਤਾਨੀ ਫੌਜ ਨੇ ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਸੈਨਾ ਨੇ ਮੰਗਲਵਾਰ ਰਾਤ 9 ਵਜੇ ਤੋਂ ਬੁੱਧਵਾਰ ਸਵੇਰੇ 4 ਵਜੇ ਤੱਕ ਮੋਰਟਾਰ ਅਤੇ ਹੋਰ ਹਥਿਆਰਾਂ ਨਾਲ ਫਾਇਰਿੰਗ ਕੀਤੀ। ਭਾਰਤੀ ਸਰਹੱਦੀ ਸੁਰੱਖਿਆ ਬਲ ਨੇ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ 'ਤੇ ਭਾਰੀ ਗੋਲੀਬਾਰੀ ਕੀਤੀ ਸੀ।
Pakistan
ਇਸ ਵਿੱਚ ਬੀਐਸਐਫ ਦੇ ਐਸਆਈ ਸਮੇਤ ਪੰਜ ਜਵਾਨ ਮਾਰੇ ਗਏ। ਇਕ ਬੱਚੇ ਸਮੇਤ ਚਾਰ ਨਾਗਰਿਕ ਵੀ ਮਾਰੇ ਗਏ। ਇਸ ਗੋਲੀਬਾਰੀ ਵਿਚ 3 ਜਵਾਨ, ਦੋ ਪੋਰਟਰ ਸਮੇਤ 20 ਲੋਕ ਜਖ਼ਮੀ ਹੋ ਗਏ ਸਨ। ਭਾਰਤੀ ਫੌਜ ਨੇ ਪਾਕਿਸਤਾਨ ਨੂੰ ਇਸ ਗੋਲੀਬਾਰੀ ਦਾ ਕਰਾਰਾ ਜਵਾਬ ਦਿੱਤਾ ਸੀ ਜਿਸ ਵਿਚ ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋਇਆ ਸੀ।
jammu kashmir
ਇਸ ਦੀਆਂ ਬਹੁਤ ਸਾਰੀਆਂ ਪੋਸਟਾਂ ਅਤੇ ਬੰਕਰ ਨਸ਼ਟ ਹੋ ਗਏ ਸਨ। ਆਰਡਨੈਂਸ ਸਟੋਰ, ਤੇਲ ਦੇ ਭੰਡਾਰ ਦੇ ਨਾਲ ਨਾਲ ਕਈ ਲਾਂਚਿੰਗ ਪੈਡ ਵੀ ਨਸ਼ਟ ਹੋ ਗਏ ਸਨ। ਸਪੈਸ਼ਲ ਸਰਵਿਸ ਗਰੁੱਪ ਦੇ ਕਮਾਂਡੋਜ਼ ਸਣੇ ਘੱਟ ਤੋਂ ਘੱਟ 11 ਸੈਨਿਕ ਮਾਰੇ ਗਏ ਨਾਲ ਹੀ 10-12 ਸੈਨਿਕ ਜ਼ਖ਼ਮੀ ਹੋ ਗਏ।