
ਐਫਆਈਆਰ ਵਿਚ ਸੰਦੀਪ ਸਿੰਘ ਤੋਂ ਇਲਾਵਾ ਯੋਗੇਸ਼ ਦੀਕਸ਼ਿਤ ਅਤੇ ਸ਼ਿਵ ਪਾਂਡੇ ਦੇ ਨਾਂ ਵੀ ਸ਼ਾਮਲ ਹਨ।
ਲਖਨਊ : ਉੱਤਰ ਪ੍ਰਦੇਸ਼ ਵਿਚ ਹੋਣ ਵਾਲੀਆਂ ਚੋਣਾਂ ਵਿਚ ਰੁੱਝੇ ਪ੍ਰਿਅੰਕਾ ਗਾਂਧੀ ਦੇ ਸਕੱਤਰ ਸੰਦੀਪ ਸਿੰਘ ਖ਼ਿਲਾਫ਼ ਲਖਨਊ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਪ੍ਰਸ਼ਾਸਨ ਇੰਚਾਰਜ ਯੋਗੇਸ਼ ਦੀਕਸ਼ਿਤ ਅਤੇ ਜਨਰਲ ਸਕੱਤਰ ਸ਼ਿਵ ਪਾਂਡੇ ਸਮੇਤ ਸਕੱਤਰ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
FIR copy
ਰਿਪੋਰਟਾਂ ਦੀ ਮੰਨੀਏ ਤਾਂ ਸਕੱਤਰ ਸੰਦੀਪ ਸਿੰਘ 'ਤੇ ਔਰਤ ਨਾਲ ਛੇੜਛਾੜ ਕਰਨ, ਘਰ 'ਚ ਘੁਸਪੈਠ ਕਰਨ ਅਤੇ ਸ਼ਰਾਬ ਦੇ ਨਸ਼ੇ 'ਚ ਕੁੱਟਮਾਰ ਕਰਨ ਦੇ ਦੋਸ਼ ਹਨ। ਜਿਸ ਦੇ ਆਧਾਰ 'ਤੇ ਅੱਜ ਪੀੜਤ ਔਰਤ ਦੇ ਪਤੀ ਨੇ ਐਫ.ਆਈ.ਆਰ. ਦਰਜ ਕਰਵਾਈ ਗਈ ਹੈ। ਐਫਆਈਆਰ ਵਿਚ ਸੰਦੀਪ ਸਿੰਘ ਤੋਂ ਇਲਾਵਾ ਯੋਗੇਸ਼ ਦੀਕਸ਼ਿਤ ਅਤੇ ਸ਼ਿਵ ਪਾਂਡੇ ਦੇ ਨਾਂ ਵੀ ਸ਼ਾਮਲ ਹਨ।
FIR
ਸੂਤਰਾਂ ਮੁਤਾਬਕ ਦੇਰ ਰਾਤ ਤਿੰਨੇ ਟਿਕਟਾਂ ਦੇਣ ਦੇ ਨਾਂ 'ਤੇ ਸ਼ਰਾਬ ਦੇ ਨਸ਼ੇ 'ਚ ਔਰਤ ਨਾਲ ਛੇੜਛਾੜ ਕਰ ਰਹੇ ਸਨ। ਜਾਣਕਾਰੀ ਮੁਤਾਬਕ ਔਰਤ ਦਾ ਪਤੀ ਸਟੇਟ ਪ੍ਰਾਪਰਟੀ ਵਿਭਾਗ 'ਚ ਡਰਾਈਵਰ ਹੈ।