ਇਨਸਾਨੀਅਤ: 7 ਧੀਆਂ ਦੇ ਮਾਪਿਆਂ ਦੀ ਸੜਕ ਹਾਦਸੇ ਵਿਚ ਗਈ ਜਾਨ ਤਾਂ ਲੋਕਾਂ ਨੇ  50 ਘੰਟਿਆਂ ਵਿਚ 2 ਕਰੋੜ ਇਕੱਠੇ ਕਰ ਕੇ ਕੀਤੀ ਮਦਦ
Published : Nov 18, 2022, 4:06 pm IST
Updated : Nov 18, 2022, 4:06 pm IST
SHARE ARTICLE
File Photo
File Photo

ਇਹਨਾਂ 7 ਭੈਣਾਂ ਦਾ ਭਰਾ ਵੀ ਜਖ਼ਮੀ ਹੈ ਤੇ ਹਸਪਤਾਲ ਵਿਚ ਦਾਖਲ ਹੈ

 

ਰਾਜਸਥਾਨ - ਸੜਕ ਹਾਦਸੇ 'ਚ ਸੱਤ ਧੀਆਂ ਦੇ ਮਾਤਾ-ਪਿਤਾ ਦੀ ਮੌਤ ਅਤੇ ਇਕਲੌਤਾ ਭਰਾ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਧੀਆਂ ਦੇ ਰੋਣ  ਕੁਰਲਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਸਮਾਜ ਨੇ ਇਨਸਾਨੀਅਤ ਦੀ ਮਿਸਾਲ ਪੈਦਾ ਕਰ ਦਿੱਤੀ। 50 ਘੰਟਿਆਂ ਦੇ ਅੰਦਰ-ਅੰਦਰ ਅਨਾਥ ਧੀਆਂ ਦੀ ਮਦਦ ਲਈ ਲੋਕਾਂ ਨੇ 2 ਕਰੋੜ ਰੁਪਏ ਇਕੱਠੇ ਕੀਤੇ। ਇਹ ਰਕਮ ਵੱਡੀ ਧੀ ਦੇ ਬੈਂਕ ਖਾਤੇ ਵਿਚ ਜਮ੍ਹਾਂ ਹੋ ਗਈ ਹੈ। ਹੋਇਆ ਇੰਝ ਕਿ ਗੁਡਾਮਲਾਨੀ ਦੇ ਮਾਲਪੁਰਾ ਦਾ ਰਹਿਣ ਵਾਲਾ ਕਿਸਾਨ ਖੇਤਾਰਾਮ ਭੀਲ ਅਤੇ ਉਸ ਦੀ ਪਤਨੀ ਕੋਕੁਦੇਵੀ ਆਪਣੀ ਵੱਡੀ ਬੇਟੀ ਦੇ ਸ਼ਗਨ ਲਈ ਐਤਵਾਰ ਸ਼ਾਮ ਸਿੰਧੜੀ ਆਏ ਹੋਏ ਸਨ।

ਦੋਵੇਂ ਪਤੀ ਪਤਨੀ ਬੱਸ ਤੋਂ ਹੇਠਾਂ ਉੱਤਰ ਕੇ ਪੈਦਲ ਜਾ ਰਹੇ ਸਨ ਤਾਂ ਇੱਕ ਬੋਲੈਰੋ ਨੇ 6 ਲੋਕਾਂ ਨੂੰ ਕੁਚਲ ਦਿੱਤਾ। ਇਸ 'ਚ ਖੇਤਾਰਾਮ ਪਤਨੀ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਖੇਤਾਰਾਮ ਦਾ 4 ਸਾਲ ਦਾ ਇਕਲੌਤਾ ਪੁੱਤਰ ਜਸਰਾਜ ਜ਼ਖਮੀ ਹੋ ਗਿਆ। ਉਹ ਜੋਧਪੁਰ ਦੇ ਹਸਪਤਾਲ ਵਿਚ ਮੌਤ ਨਾਲ ਜੂਝ ਰਿਹਾ ਹੈ। ਹਾਦਸੇ ਦਾ ਪਤਾ ਲੱਗਦਿਆਂ ਹੀ ਘਰ ਵਿਚ ਧੀਆਂ ਬੇਹੋਸ਼ ਹੋ ਗਈਆਂ। ਜਦੋਂ ਇਨ੍ਹਾਂ ਗਰੀਬ ਧੀਆਂ ਦੇ ਰੋਂਦੇ ਹੋਏ ਅਤੇ ਉਨ੍ਹਾਂ ਦੇ ਇਕਲੌਤੇ ਭਰਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਅਨਾਥਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। 

ਲੋਕਾਂ ਨੇ 25 ਲੱਖ ਰੁਪਏ ਵੱਖ-ਵੱਖ ਸੰਸਥਾਵਾਂ ਤੋਂ ਇਕੱਠੇ ਕੀਤੇ ਜਦਕਿ ਬਾਕੀ ਦੇ ਪੈਸੇ ਆਨਲਾਈਨ ਇਕੱਠੇ ਕੀਤੇ। 
- ਮੰਗਲਵਾਰ ਸ਼ਾਮ 6 ਵਜੇ ਲੋਕਾਂ ਨੇ ਮਦਦ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ
- ਵੱਡੀ ਬੇਟੀ ਦੇ ਖਾਤੇ 'ਚ ਹਰ ਘੰਟੇ 3 ਲੱਖ ਰੁਪਏ ਜਮ੍ਹਾ ਹੋਏ
- 50 ਘੰਟਿਆਂ ਵਿਚ ਯਾਨੀ ਵੀਰਵਾਰ ਰਾਤ 11 ਵਜੇ ਤੱਕ ਖਾਤੇ ਵਿਚ 2 ਕਰੋੜ ਰੁਪਏ ਆ ਗਏ ਸਨ।  
ਇਹਨਾਂ 7 ਭੈਣਾਂ ਦੇ ਇਕਲੌਤੇ ਭਰਾ ਦੇ ਸਿਰ 'ਚ ਸੱਟ ਵੱਜੀ ਹੈ ਤੇ 8 ਟਾਂਕੇ ਲੱਗੇ ਹਨ ਤੇ ਉਹ ਅਜੇ ਵੀ ਹਸਪਤਾਲ ਵਿਚ ਦਾਖਲ ਹੈ। 
 
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement