
ਹਾਲਾਂਕਿ ਮਸ਼ੀਨ 'ਚ ਤਕਨੀਕੀ ਖ਼ਰਾਬੀ ਵੀ ਬਚਾਅ ਕਾਰਜ 'ਚ ਅੜਿੱਕਾ ਦੱਸੀ ਜਾ ਰਹੀ ਹੈ।
Uttarkashi Tunnel Collapsed: ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ ਸਿਲਕਿਆਰਾ ਸੁਰੰਗ ਵਿਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਚੱਲ ਰਿਹਾ ਬਚਾਅ ਕਾਰਜ ਰੋਕ ਦਿੱਤਾ ਗਿਆ ਹੈ। ਐਨਐਚਆਈਡੀਏਸੀਐਲ ਦੇ ਡਾਇਰੈਕਟਰ ਡਾ: ਅੰਸ਼ੂ ਮਨੀਸ਼ ਖਲਕੋ ਨੇ ਦੇਰ ਸ਼ਾਮ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੰਗ ਦੇ ਅੰਦਰ ਮਸ਼ੀਨ ਦੀ ਵਾਈਬ੍ਰੇਸ਼ਨ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ ਹੈ, ਤਾਂ ਜੋ ਮਲਬਾ ਅੱਗੇ ਨਾ ਡਿੱਗੇ। ਮਸ਼ੀਨ ਨੂੰ ਆਰਾਮ ਦੇਣ ਕਰ ਕੇ ਵੀ ਕੰਮ ਬੰਦ ਕਰ ਦਿੱਤਾ ਗਿਆ ਹੈ।
ਹਾਲਾਂਕਿ ਮਸ਼ੀਨ 'ਚ ਤਕਨੀਕੀ ਖ਼ਰਾਬੀ ਵੀ ਬਚਾਅ ਕਾਰਜ 'ਚ ਅੜਿੱਕਾ ਦੱਸੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਅਜੇ ਤੱਕ ਸਿਰਫ਼ 22 ਮੀਟਰ ਪਾਈਪਾਂ ਹੀ ਪੁੱਟੀਆਂ ਗਈਆਂ ਹਨ। ਇਸ ਦੌਰਾਨ, ਬੈਕਅੱਪ ਵਜੋਂ, ਇਕ ਹੋਰ ਮਸ਼ੀਨ ਵੀ ਇੰਦੌਰ ਤੋਂ ਏਅਰਲਿਫਟ ਕੀਤੀ ਗਈ ਹੈ, ਜੋ ਸ਼ਨੀਵਾਰ ਅੱਜ ਸਿਲਕਿਆਰਾ ਪਹੁੰਚਾ ਦਿੱਤੀ ਜਾਵੇਗੀ। NHIDCL ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਬਚਾਅ ਕਾਰਜ 'ਚ ਲਗਾਤਾਰ ਦੇਰੀ ਹੋਣ ਕਾਰਨ ਅੰਦਰ ਫਸੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਡੀਐਮ ਅਭਿਸ਼ੇਕ ਰੁਹੇਲਾ ਅਤੇ ਐਸਪੀ ਅਰਪਨ ਯਾਦੂਵੰਸ਼ੀ ਵੀ ਮੌਕੇ 'ਤੇ ਬਚਾਅ ਕਾਰਜਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।