ਦਿੱਲੀ ਦੀ ਹਵਾ ਹੋਈ ਜ਼ਹਿਰੀਲੀ, ਇਕ ਦਿਨ ਵਿਚ 30 ਤੋਂ 40 ਸਿਗਰਟ ਪੀਣ ਦੇ ਬਰਾਬਰ
Published : Nov 18, 2024, 3:52 pm IST
Updated : Nov 18, 2024, 3:52 pm IST
SHARE ARTICLE
Delhi's air is toxic, equivalent to smoking 30 to 40 cigarettes a day News
Delhi's air is toxic, equivalent to smoking 30 to 40 cigarettes a day News

ਅੱਜ ਰਾਜਧਾਨੀ ਦੇ ਜ਼ਿਆਦਾਤਰ ਖੇਤਰਾਂ ਦਾ AQI 500 ਦੇ ਨੇੜੇ ਪਹੁੰਚ ਗਿਆ ਹੈ।

Delhi's air is toxic, equivalent to smoking 30 to 40 cigarettes a day News: ਦਿੱਲੀ ਵਿੱਚ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ। ਹਵਾ ਕਈ ਦਿਨਾਂ ਤੋਂ ਗੰਭੀਰ ਸ਼੍ਰੇਣੀ ਵਿੱਚ ਬਣੀ ਹੋਈ ਹੈ। ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਦੂਸ਼ਣ ਘੱਟ ਨਹੀਂ ਹੋ ਰਿਹਾ। ਅੱਜ ਦਿੱਲੀ ਦੀ ਹਵਾ ਆਪਣੇ ਸਭ ਤੋਂ ਖ਼ਰਾਬ ਪੱਧਰ 'ਤੇ ਪਹੁੰਚ ਗਈ ਹੈ।

ਮਾਹਿਰਾਂ ਅਨੁਸਾਰ ਦਿੱਲੀ ਦੀ ਹਵਾ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਰੋਜ਼ਾਨਾ 30 ਤੋਂ 40 ਸਿਗਰਟਾਂ ਪੀਣਾ ਦੇ ਬਰਾਬਰ ਹੈ। ਅੱਜ ਰਾਜਧਾਨੀ ਦੇ ਜ਼ਿਆਦਾਤਰ ਖੇਤਰਾਂ ਦਾ AQI 500 ਦੇ ਨੇੜੇ ਪਹੁੰਚ ਗਿਆ ਹੈ। ਇਸ ਦੌਰਾਨ ਦਵਾਰਕਾ ਸੈਕਟਰ 8 ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਵੱਧ ਦਰਜ ਕੀਤੀ ਗਈ।

ਵਧਦੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਰਾਜਧਾਨੀ ਦਿੱਲੀ 'ਚ ਅੱਜ ਸਵੇਰੇ 8 ਵਜੇ ਤੋਂ ਗ੍ਰੇਪ 4 ਲਾਗੂ ਕੀਤਾ ਜਾ ਰਿਹਾ ਹੈ। ਸੋਮਵਾਰ ਸਵੇਰੇ ਦਿੱਲੀ ਐਨਸੀਆਰ ਦੇ ਜ਼ਿਆਦਾਤਰ ਇਲਾਕਿਆਂ ਨੂੰ ਧੁੰਦ ਦੀ ਚਾਦਰ ਨਾਲ ਢਕਿਆ ਦੇਖਿਆ ਗਿਆ। AQI ਗੰਭੀਰ ਪਲੱਸ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਸੀ, ਭਾਵ ਦਿੱਲੀ ਵਿੱਚ ਸਾਰੀਆਂ ਥਾਵਾਂ 'ਤੇ 450 ਤੋਂ ਵੱਧ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਮੀਰ ਐਪ ਮੁਤਾਬਕ ਅੱਜ ਸਵੇਰੇ 8 ਵਜੇ ਦਿੱਲੀ ਦਾ ਔਸਤ AQI 484 ਦਰਜ ਕੀਤਾ ਗਿਆ।

ਇਸ ਸਮੇਂ ਦੌਰਾਨ, ਦਵਾਰਕਾ ਸੈਕਟਰ 8 ਵਿੱਚ ਸਭ ਤੋਂ ਵੱਧ 500 AQI ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਸ਼ੋਕ ਵਿਹਾਰ 'ਚ 495, ਆਯਾ ਨਗਰ 'ਚ 491, ਬਵਾਨਾ 'ਚ 495, ਮੁੰਡਕਾ 'ਚ 495, ਨਜਫਗੜ੍ਹ 'ਚ 497 ਅਤੇ ਪੰਜਾਬੀ ਬਾਗ 'ਚ 495 ਦਾ AQI ਰਿਕਾਰਡ ਕੀਤਾ ਗਿਆ। NCR ਖੇਤਰਾਂ ਦੀ ਗੱਲ ਕਰੀਏ ਤਾਂ ਅੱਜ ਨੋਇਡਾ ਦਾ AQI 390, ਗ੍ਰੇਟਰ ਨੋਇਡਾ 364, ਗਾਜ਼ੀਆਬਾਦ 404, ਗੁਰੂਗ੍ਰਾਮ 450 ਅਤੇ ਫਰੀਦਾਬਾਦ 328 ਦਰਜ ਕੀਤਾ ਗਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement