
Delhi News : ਭਾਰਤ ’ਚ 13 ਤੋਂ 19 ਨਵੰਬਰ ਤਕ ਹੋਵੇਗਾ ਖੋ-ਖੋ ਵਿਸ਼ਵ ਕੱਪ
Delhi News :ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਅਗਲੇ ਸਾਲ 13 ਤੋਂ 19 ਜਨਵਰੀ ਤਕ ਇੱਥੇ ਹੋਣ ਵਾਲੇ ਪਹਿਲੇ ਖੋ-ਖੋ ਵਿਸ਼ਵ ਕੱਪ ਲਈ ਭਾਰਤੀ ਖੋ-ਖੋ ਫੈਡਰੇਸ਼ਨ (ਕੇ.ਕੇ.ਐਫ.ਆਈ.) ਨਾਲ ਅਪਣੀ ਭਾਈਵਾਲੀ ਦੀ ਪੁਸ਼ਟੀ ਕੀਤੀ ਹੈ।
ਆਈ.ਓ.ਏ. ਨੇ ਇੰਦਰਾ ਗਾਂਧੀ ਸਟੇਡੀਅਮ ’ਚ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਕੇ.ਕੇ.ਐਫ.ਆਈ. ਦੇ ਮੁਖੀ ਸੁਧਾਂਸ਼ੂ ਮਿੱਤਲ ਨੂੰ ਭੇਜੇ ਬਿਆਨ ’ਚ ਆਈ.ਓ.ਏ. ਦੇ ਪ੍ਰਧਾਨ ਪੀ.ਟੀ. ਊਸ਼ਾ ਨੇ ਖੋ-ਖੋ ਵਰਗੀਆਂ ਦੇਸੀ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਫੈਡਰੇਸ਼ਨ ਦੀ ਮਜ਼ਬੂਤ ਵਚਨਬੱਧਤਾ ਜ਼ਾਹਰ ਕੀਤੀ।
ਊਸ਼ਾ ਨੇ ਕਿਹਾ, ‘‘ਅਸੀਂ ਅਪਣੀ ਸਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਉਣ ਅਤੇ ਰਵਾਇਤੀ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਇਸ ਸਮਾਗਮ ਦੀ ਮਹੱਤਤਾ ਨੂੰ ਸਮਝਦੇ ਹਾਂ। ਅਸੀਂ ਟੂਰਨਾਮੈਂਟ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਭਾਰਤੀ ਖੋ-ਖੋ ਫੈਡਰੇਸ਼ਨ ਨਾਲ ਸਹਿਯੋਗ ਕਰਨ ਲਈ ਉਤਸੁਕ ਹਾਂ।’’
ਉਨ੍ਹਾਂ ਕਿਹਾ, ‘‘ਸਾਡਾ ਉਦੇਸ਼ ਮਿਲ ਕੇ ਇਸ ਸਮਾਗਮ ਨੂੰ ਯਾਦਗਾਰੀ ਅਤੇ ਪ੍ਰਭਾਵਸ਼ਾਲੀ ਬਣਾਉਣਾ, ਭਾਗੀਦਾਰਾਂ ’ਚ ਖੇਡ ਭਾਵਨਾ ਨੂੰ ਉਤਸ਼ਾਹਤ ਕਰਨਾ ਅਤੇ ਵਿਸ਼ਵ ਭਰ ’ਚ ਖੋ-ਖੋ ਦੀ ਪ੍ਰਸਿੱਧੀ ਨੂੰ ਵਧਾਉਣਾ ਹੈ।’’ (ਪੀਟੀਆਈ)
(For more news apart from Indian Olympic Association supported Kho-Kho World Cup News in Punjabi, stay tuned to Rozana Spokesman)