ਦੇਸ਼ 'ਚ ਲਾਂਚ ਹੋਈ ਮਹਿਲਾ ਪਾਰਟੀ, ਔਰਤਾਂ ਨੂੰ ਰਾਖਵਾਂਕਰਣ ਦਿਵਾਉਣ ਦੇ ਮੁੱਦੇ 'ਤੇ ਲੜੇਗੀ
Published : Dec 18, 2018, 6:48 pm IST
Updated : Dec 18, 2018, 6:48 pm IST
SHARE ARTICLE
National Women's Party
National Women's Party

ਅਮਰੀਕਾ ਦੀ ਦਹਾਕਿਆਂ ਪੁਰਾਣੀ ਨੈਸ਼ਨਲ ਵਿਮਨਜ਼ ਪਾਰਟੀ ਤੋਂ ਪ੍ਰੇਰਿਤ ਹੋ ਕੇ ਇਕ ਡਾਕਟਰ ਅਤੇ ਸੋਸ਼ਲ ਕਾਰਕੁੰਨ ਨੇ ਔਰਤਾਂ ਲਈ ਇਕ ਸਿਆਸੀ ਪਾਰਟੀ ਲਾਂਚ ਕੀਤੀ ਹੈ...

ਨਵੀਂ ਦਿੱਲੀ : (ਭਾਸ਼ਾ) ਅਮਰੀਕਾ ਦੀ ਦਹਾਕਿਆਂ ਪੁਰਾਣੀ ਨੈਸ਼ਨਲ ਵਿਮਨਜ਼ ਪਾਰਟੀ ਤੋਂ ਪ੍ਰੇਰਿਤ ਹੋ ਕੇ ਇਕ ਡਾਕਟਰ ਅਤੇ ਸੋਸ਼ਲ ਕਾਰਕੁੰਨ ਨੇ ਔਰਤਾਂ ਲਈ ਇਕ ਸਿਆਸੀ ਪਾਰਟੀ ਲਾਂਚ ਕੀਤੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਨੈਸ਼ਨਲ ਵਿਮਨਜ਼ ਪਾਰਟੀ ਲਾਂਚ ਕੀਤੀ ਜੋ ਸੰਸਦ ਵਿਚ ਮਹਿਲਾ ਰਾਖਵਾਂਕਰਣ ਅਤੇ ਕਾਰਜ ਖੇਤਰ ਵਿਚ ਔਰਤਾਂ ਦੇ ਸ਼ੋਸ਼ਣ ਦੇ ਮੁੱਦੇ 'ਤੇ ਲੜੇਗੀ।  ਨਵੀਂ ਬਣੀ ਇਸ ਪਾਰਟੀ ਦੀ ਅਗਵਾਈ ਸ਼ਵੇਤਾ ਸ਼ੇੱਟੀ ਕਰ ਰਹੀ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦਾ ਟੀਚਾ ਔਰਤਾਂ ਖਾਸ ਤੌਰ 'ਤੇ ਸਹੂਲਤ ਦੇਣ ਵਾਲਿਆਂ ਦੀ ਅਗਵਾਈ ਕਰਨਾ ਹੈ ਜੋ ਸਿਸਟਮ ਦੇ ਹੱਥੋਂ ਸ਼ੋਸ਼ਿਤ ਹੋਈਆਂ ਹਨ।

National Women's PartyNational Women's Party

ਉਹ ਔਰਤਾਂ ਜੋ ਇਕ ਦਫ਼ਤਰ ਤੋਂ ਦੂਜੇ ਵਿਚ ਅਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਉਮੀਦ ਤੋਂ ਜਾਂਦੀਆਂ ਤਾਂ ਹਨ ਪਰ ਕੁੱਝ ਹਾਸਲ ਨਹੀਂ ਹੁੰਦਾ ਅਤੇ ਉਹ ਔਰਤਾਂ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹਨ ਜਾਂ ਫਿਰ ਸਮਾਜਕ ਪ੍ਰਬੰਧ ਦੇ ਖਿਲਾਫ਼ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨੈਸ਼ਨਲ ਵਿਮਨਜ਼ ਪਾਰਟੀ ਲਈ ਗਰਾਉਂਡ ਵਰਕ ਅਸਲੀਅਤ ਵਿਚ ਕੰਮ 2012 ਵਿਚ ਸ਼ੁਰੂ ਹੋਇਆ।  ਪਾਰਟੀ ਦਾ ਮਕਸਦ ਲੋਕਸਭਾ ਚੋਣਾਂ ਵਿਚ ਔਰਤਾਂ ਨੂੰ 50 ਫ਼ੀ ਸਦੀ ਰਾਖਵਾਂਕਰਣ ਦਿਵਾਉਣਾ ਹੈ। ਇੱਥੇ ਤੱਕ ਕਿ 2018 ਵਿਚ ਵੀ ਔਰਤਾਂ ਦੇ ਅਧਿਕਾਰਾਂ ਦੀ ਅਣਦੇਖੀ ਕੀਤੀ ਗਈ ਅਤੇ ਉਨ੍ਹਾਂ ਵਿਰੁਧ ਕਈ ਦੋਸ਼ ਹੋਏ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਰਾਜਨੀਤੀ ਵਿਚ ਮਰਦਾਂ ਦਾ ਅਧਿਕਾਰ ਹੈ ਅਤੇ ਔਰਤਾਂ ਨੇ ਹਮੇਸ਼ਾ ਅਪਣੇ ਆਪ ਨੂੰ ਬਾਹਰੀ ਮਹਿਸੂਸ ਕੀਤਾ। ਪਾਰਟੀ ਮੌਜੂਦਾ ਚੁਣੌਤੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ ਕਿਉਂਕਿ ਔਰਤਾਂ ਦੀ ਹਿੱਸੇਦਾਰੀ ਦੀ ਜ਼ਰੂਰਤ ਹੈ ਜੋ ਕਿ ਵਿਸਿਆਂ ਨੂੰ ਜ਼ਿਆਦਾ ਬਰੀਕੀ ਨਾਲ ਸਮਝਦੀ ਹੈ। ਸ਼ਵੇਤਾ ਨੇ ਕਿਹਾ ਕਿ ਉਹ ਤੇਲੰਗਾਨਾ ਵਿਚ ਇਕ ਐਨਜੀਓ ਦੇ ਨਾਲ ਕੰਮ ਕਰ ਰਹੀ ਸੀ ਅਤੇ ਉਨ੍ਹਾਂ ਨੇ ਜਨਤਕ ਅੰਦੋਲਨ ਸ਼ੁਰੂ ਕਰਨ ਦੇ ਵਿਚਾਰ 'ਤੇ ਕੰਮ ਕੀਤਾ ਹੈ।

National Women's Party launchedNational Women's Party launched

ਉਨ੍ਹਾਂ ਨੇ ਕਿਹਾ ਕਿ ਮੈਂ ਰਾਜਨੀਤਿਕ ਅੰਦੋਲਨ ਲਾਂਚ ਕਰਨਾ ਚਾਹੁੰਦੀ ਹਾਂ। ਔਰਤਾਂ ਦੇ ਅਸਲੀ ਮੁੱਦੇ ਲਈ ਸਰਕਾਰੀ ਸੰਸਥਾਵਾਂ ਦੀ ਵਚਨਬੱਧਤਾ ਜ਼ਰੂਰੀ ਹੈ। ਔਰਤਾਂ ਦੇ ਕਲਿਆਣ ਅਤੇ ਤਰੱਕੀ ਲਈ ਸੰਸਦ ਵਿਚ ਉਨ੍ਹਾਂ ਦੀ ਜ਼ਿਆਦਾ ਤੋਂ ਜ਼ਿਆਦਾ ਹਿੱਸੇਦਾਰੀ ਦੀ ਜ਼ਰੂਰਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement