ਗਰੀਬ ਲੋਕਾਂ ਲਈ ਵੱਡੀ ਖ਼ਬਰ! 1 ਅਪ੍ਰੈਲ ਤੋਂ ਸਸਤਾ ਮਿਲੇਗਾ ਪ੍ਰੋਟੀਨ ਭਰਪੂਰ ਰਾਸ਼ਨ!
Published : Dec 18, 2019, 4:12 pm IST
Updated : Dec 18, 2019, 4:12 pm IST
SHARE ARTICLE
Egg fish will be available at cheaper rates at ration shop
Egg fish will be available at cheaper rates at ration shop

​ਹਾਲਾਂਕਿ ਇਸ ਨਾਲ ਭੋਜਨ ਤੇ ਮਿਲ ਰਹੀ ਸਬਸਿਡੀ ਦਾ ਭਾਰ ਵਧ ਸਕਦਾ ਹੈ।

ਨਵੀਂ ਦਿੱਲੀ: ਜਲਦ ਹੀ ਰਾਸ਼ਨ ਦੀਆਂ ਦੁਕਾਨਾਂ ਤੇ ਸਸਤੀਆਂ ਦਰਾਂ ਤੇ ਲੋਕਾਂ ਨੂੰ ਅੰਡੇ, ਮੱਛੀ, ਮੁਰਗਾ ਅਤੇ ਮੀਟ ਮਿਲ ਸਕਦਾ ਹੈ। ਨੀਤੀ ਆਯੋਗ ਇਕ ਪ੍ਰਸਤਾਵ ਤਿਆਰ ਕਰ ਰਿਹਾ ਹੈ ਜਿਸ ਦਾ ਮਕਸਦ ਹੈ ਕਿ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਜੀਉਣ ਵਾਲੇ ਲੋਕਾਂ ਨੂੰ ਸਸਤੇ ਵਿਚ ਪ੍ਰੋਟੀਨ ਦੀ ਖੁਰਾਕ ਮਿਲ ਸਕੇ।

PhotoPhotoਇਹ ਪ੍ਰਸਤਾਵ ਅਗਲੇ ਸਾਲ ਪੇਸ਼ ਹੋਵੇਗਾ ਅਤੇ ਹੋ ਸਕਦਾ ਹੈ ਕਿ ਪੂਰੇ ਦੇਸ਼ ਵਿਚ ਇਕ ਅਪ੍ਰੈਲ 2020 ਤੋਂ ਲਾਗੂ ਹੋ ਜਾਵੇ। ਨੀਤੀ ਆਯੋਗ ਦੇ ਵੱਡੇ ਅਧਿਕਾਰੀਆਂ ਮੁਤਾਬਕ, ਰਾਸ਼ਨ ਦੀਆਂ ਦੁਕਾਨਾਂ ਤੇ ਜਿਹੜੀ ਕਣਕ, ਚਾਵਲ, ਜੌਂ, ਛੋਲੇ, ਦਾਲਾਂ ਅਤੇ ਚੀਨੀ ਮਿਲਦੀ ਹੈ ਉਸ ਨਾਲ ਲੋਕਾਂ ਨੂੰ ਉੱਚਿਤ ਮਾਤਰਾ ਵਿਚ ਪ੍ਰੋਟੀਨ ਦੀ ਖੁਰਾਕ ਨਹੀਂ ਮਿਲਦੀ।

PhotoPhotoਇਸ ਲਈ ਗਰੀਬ ਲੋਕਾਂ ਨੂੰ ਪ੍ਰੋਟੀਨ ਦੀ ਉਚਿਤ ਖੁਰਾਕ ਮਿਲ ਸਕੇ ਇਸ ਲਈ ਇਹ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਇਕਨਾਮਿਕ ਟਾਈਮਸ ਦੀ ਰਿਪੋਰਟ ਮੁਤਾਬਕ ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦਰ ਨੇ ਕਿਹਾ ਕਿ ਹਰ 10 ਵਿਚੋਂ ਚਾਰ ਬੱਚਿਆਂ ਵਿਚ ਪ੍ਰੋਟੀਨ ਦੀ ਕਮੀ ਹੈ।

PhotoPhoto ਬੱਚੇ ਜ਼ਿਆਦਾਤਰ ਜੰਕ ਫੂਡ ਦਾ ਸੇਵਨ ਕਰ ਰਹੇ ਹਨ ਜਿਸ ਵਿਚ ਤੇਲ, ਚੀਨੀ ਅਤੇ ਮਸਾਲਿਆਂ ਦੀ ਭਰਮਾਰ ਹੈ। ਹਾਲਾਂਕਿ ਜੇ ਰਾਸ਼ਨ ਦੀਆਂ ਦੁਕਾਨਾਂ ਤੇ ਅੰਡੇ, ਮੀਟ ਅਤੇ ਮੱਛੀਆਂ ਸਸਤੀਆਂ ਦਰਾਂ ਵਿਚ ਮਿਲਦੇ ਹਨ ਤਾਂ ਇਸ ਨਾਲ ਕੁਪੋਸ਼ਣ ਦੀ ਸਮੱਸਿਆ ਨਾਲ ਨਿਪਟਿਆ ਜਾ ਸਕਦਾ ਹੈ।

PhotoPhotoਹਾਲਾਂਕਿ ਇਸ ਨਾਲ ਭੋਜਨ ਤੇ ਮਿਲ ਰਹੀ ਸਬਸਿਡੀ ਦਾ ਭਾਰ ਵਧ ਸਕਦਾ ਹੈ। ਹੁਣ ਸਰਕਾਰ ਨੂੰ ਸਸਤੀ ਦਰਾਂ ਤੇ ਭੋਜਨ ਵੇਚਣ ਤੇ 1.84 ਲੱਖ ਕਰੋੜ ਰੁਪਏ ਦਾ ਜ਼ਿਆਦਾ ਭਾਰ ਪੈ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement