
ਯਾਦਵ ਨੇ ਸ਼ੁਕਰਵਾਰ ਨੂੰ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਪ੍ਰਤੀ ਕਿਸਾਨ 50 ਲੱਖ ਰੁਪਏ ਮੁਆਵਜ਼ੇ ਲਈ ਮੁਕੱਦਮਾ ਕਰ ਰਹੀ ਹੈ,
ਲਖਨਊ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੰਭਲ ਵਿਚ ਕਿਸਾਨ ਨੇਤਾਵਾਂ ਨੂੰ ਨੋਟਿਸ ਜਾਰੀ ਕਰ ਨਿਜੀ ਮੁਚਲਕਾ ਭਰਨ ਦੇ ਪ੍ਰਸ਼ਾਸਨਿਕ ਫੁਰਮਾਨ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ‘ਤੇ ਸ਼ਬਦੀ ਹਮਲੇ ਕੀਤੇ ਹਨ। ਯਾਦਵ ਨੇ ਸ਼ੁਕਰਵਾਰ ਨੂੰ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਪ੍ਰਤੀ ਕਿਸਾਨ 50 ਲੱਖ ਰੁਪਏ ਮੁਆਵਜ਼ੇ ਲਈ ਮੁਕੱਦਮਾ ਕਰ ਰਹੀ ਹੈ, ਜਦਕਿ ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਨੂੰ ਕਾਨੂੰਨੀ ਤੌਰ ’ਤੇ ਮਾਨਤਾ ਦਿਤੀ ਹੈ। ਭਾਜਪਾ ਵਰਗੀ ਲੋਕ ਵਿਰੋਧੀ ਸਰਕਾਰ ਅੱਜ ਤਕ ਨਹੀਂ ਆਈ।
photo ਜ਼ਿਕਰਯੋਗ ਹੈ ਕਿ ਸੰਭਲ ਵਿਚ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਸਬੰਧੀ ਪੁਲਿਸ ਰੀਪੋਰਟ ਉੱਤੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਹੈ। ਸੰਭਲ ਦੇ ਐਸਡੀਐਮ ਦੀਪਇੰਦਰ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਸਾਨੂੰ ਹਯਾਤ ਨਗਰ ਥਾਣੇ ਤੋਂ ਖ਼ਬਰ ਮਿਲੀ ਸੀ ਕਿ ਕੁਝ ਲੋਕ ਕਿਸਾਨਾਂ ਨੂੰ ਭੜਕਾ ਰਹੇ ਹਨ ਅਤੇ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ। ਹਰੇਕ ਨੂੰ 50 ਲੱਖ ਰੁਪਏ ਦੇ ਬਾਂਡ ਉੱਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਐਸਡੀਐਮ ਨੇ ਦਸਿਆ ਕਿ ਕਿਸਾਨਾਂ ਨੇ ਕਿਹਾ ਕਿ ਇਹ ਬਹੁਤ ਜ਼ਿਆਦਾ ਹੈ। ਫੇਰ ਥਾਣੇ ਨੇ ਇਕ ਹੋਰ ਰੀਪੋਰਟ ਦਿਤੀ ਜਿਸ ਵਿਚ ਇਨ੍ਹਾਂ ਲੋਕਾਂ ਨੂੰ 50-50 ਹਜ਼ਾਰ ਰੁਪਏ ਦੇ ਮੁਚਲਕੇ ਨਾਲ ਪਾਬੰਦੀ ਲਗਾਈ ਗਈ ਸੀ।
Yogi and modiਜ਼ਿਕਰਯੋਗ ਹੈ ਕਿ ਜਿਨ੍ਹਾਂ 6 ਕਿਸਾਨਾਂ ਨੂੰ ਨੋਟਿਸ ਦਿਤਾ ਗਿਆ ਸੀ, ਉਨ੍ਹਾਂ ਵਿਚ ਰਾਜਪਾਲ ਸਿੰਘ ਯਾਦਵ ਭਾਰਤੀ ਕਿਸਾਨ ਯੂਨੀਅਨ (ਅਸਲੀ) ਸੰਭਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਕਿਸਾਨ ਆਗੂ ਜੈਵੀਰ ਸਿੰਘ, ਬ੍ਰਹਮਚਾਰੀ ਯਾਦਵ, ਸਤੇਂਦਰ ਯਾਦਵ, ਰੌਦਾਸ ਅਤੇ ਵੀਰ ਸਿੰਘ ਸ਼ਾਮਲ ਹਨ। ਰਾਜ ਪਾਲ ਸਿੰਘ ਯਾਦਵ ਨੇ ਕਿਹਾ ਕਿ ਅਸੀਂ ਇਹ ਮੁਚਲਕਾ ਕਿਸੇ ਵੀ ਸ਼ਰਤ ਅਧੀਨ ਨਹੀਂ ਭਰਾਂਗੇ, ਭਾਵੇਂ ਸਾਨੂੰ ਕੈਦ ਹੋ ਜਾਵੇ ਜਾਂ ਫਾਂਸੀ ਦਿਤੀ ਜਾਵੇ। ਅਸੀਂ ਕੋਈ ਜੁਰਮ ਨਹੀਂ ਕੀਤਾ ਹੈ, ਅਸੀਂ ਅਪਣੇ ਹੱਕ ਲਈ ਲੜ ਰਹੇ ਹਾਂ ਉਥੇ ਭਾਰਤੀ ਕਿਸਾਨ ਯੂਨੀਅਨ (ਅਸਲੀ) ਦੇ ਮੰਡਲ ਪ੍ਰਧਾਨ ਸੰਜੀਵ ਗਾਂਧੀ ਨੇ ਕਿਹਾ ਕਿ ਸਾਡੇ 5-6 ਵਿਅਕਤੀਆਂ ਵਿਰੁਧ ਮੁਚਲਕੇ ਲਈ ਪੁਲਿਸ ਵਾਲੇ ਆਏ ਸਨ ਪਰ ਸਾਡੇ ਪਰਵਾਰਕ ਮੈਂਬਰਾਂ ਨੇ ਦਸਤਖ਼ਤ ਨਹੀਂ ਕੀਤੇ।