ਅਸੀਂ ਉਸ ਗੋਬਿੰਦ ਦੇ ਪੁੱਤ ਹਾਂ ਮੋਦੀ ਸਰਕਾਰੇ,ਤੇਰੇ ਵਰਗੇ ਲੱਖਾਂ ਆ ਜਾਣ ਸਾਡਾ ਸਿਰ ਝੁਕਣ ਵਾਲਾ ਨੀਂ

By : GAGANDEEP

Published : Dec 18, 2020, 3:16 pm IST
Updated : Dec 18, 2020, 3:16 pm IST
SHARE ARTICLE
 Charanjit Singh Surkhab And  Baljinder Singh Parwana
Charanjit Singh Surkhab And Baljinder Singh Parwana

''ਸਰਕਾਰ ਕੁੱਝ ਵੀ ਕਰ ਸਕਦੀ ਹੈ ਕਿਉਂਕਿ ਉਹਨਾਂ ਕੋਲ ਰਾਜ਼ ਹੈ''

ਨਵੀਂ ਦਿੱਲੀ:(ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ।  

 Charanjit Singh Surkhab And  Baljinder Singh ParwanaCharanjit Singh Surkhab And Baljinder Singh Parwana

ਸਪੋਕਸਮੈਨ ਦੇ ਪੱਤਰਕਾਰ ਵੱਲੋਂ  ਬਲਜਿੰਦਰ ਸਿੰਘ ਪਰਵਾਨਾ ਨਾਲ ਗੱਲਬਾਤ ਕੀਤੀ ਗਈ। ਬਲਜਿੰਦਰ ਸਿੰਘ ਪਰਵਾਨਾ ਨੇ ਦੱਸਿਆ ਕਿ ਸਾਡੇ ਵਰਗੇ ਲੋਕ ਧਰਮ ਦੇ ਨਾਮ ਲੈ ਕੇ ਲੋਕਾਂ ਵਿਚ ਵੰਡੀਆਂ ਪਾ ਰਹੇ ਹਾਂ ਆਪਣੇ ਫਾਇਦੇ ਲਈ  ਲੋਕਾਂ ਨੂੰ ਲੜਾ ਰਹੇ ਹਾਂ ਪਰ ਅਸੀਂ ਮੋਦੀ ਦੇ ਇਸ ਉਪਰਾਲੇ ਤੋਂ ਖੁਸ਼ ਹਾਂ ਕਿ ਉਹਨਾਂ ਨੇ ਸਾਡੇ ਪੰਜਾਬ ਨੂੰ ਮਿਲਾ ਦਿੱਤਾ, ਉਹਨਾਂ ਕਿਹਾ ਕਿ ਇਸ ਅੰਦੋਲਨ ਵਿਚ ਸਾਰੇ ਧਰਮਾਂ ਦੇ ਲੋਕ ਬਿਨਾਂ ਕਿਸੇ  ਭੇਦ ਭਾਵ ਤੋਂ ਇਕੱਠੇ ਹੋ ਗਏ ਹਨ।

 Charanjit Singh Surkhab And  Baljinder Singh ParwanaCharanjit Singh Surkhab And Baljinder Singh Parwana

ਸਾਡਾ ਪੰਜਾਬ, ਪੰਜਾਬੀਅਤ ਇਸ ਸੰਘਰਸ਼ ਨਾਲ ਮਜ਼ਬੂਤ ਹੋਇਆ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਸੀ ਪਰ ਸਾਰੇ ਜਾਨੇ ਅਨੁਸ਼ਾਸ਼ਨ ਵਿਚ ਆ ਗਏ। ਉਹਨਾਂ ਕਿਹਾ ਕਿ  ਜੋ ਕਲੰਕ ਲੱਗਿਆ ਸੀ ਵੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਨੇ ਖਾ ਲਿਆ ਪਰ ਉਹ ਕਲੰਕ ਵੀ ਮੋਦੀ ਨੇ ਹਟਾ ਦਿੱਤਾ।  ਤੁਸੀਂ ਵੇਖ ਹੀ ਸਕਦੇ ਹੋ ਕਿ ਕਿਸ ਤਰ੍ਹਾ ਨੌਜਵਾਨ ਪੀੜ੍ਹੀ ਵਿਚ ਜੋਸ਼ ਆਇਆ ਉਹ  ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਏ।

 Charanjit Singh Surkhab And  Baljinder Singh ParwanaCharanjit Singh Surkhab And Baljinder Singh Parwana

ਇਕ ਗੱਲ ਹੋਰ ਇਸ ਸੰਘਰਸ਼ ਨੇ ਸਾਨੂੰ ਹੋਰ ਜਵਾਨ ਬਣਾ ਦਿੱਤਾ ਅਸੀਂ ਅਗਲੇ 100 ਸਾਲਾਂ ਲਈ ਸਾਡਾ ਪੰਜਾਬ ਹੋਰ ਤਕੜਾ ਹੋ ਗਿਆ। ਇਤਿਹਾਸ ਆਪਣੇ ਆਪ ਨੂੰ  ਦੁਬਾਰਾ ਦੁਹਰਾ ਰਿਹਾ ਹੈ।  ਉਹਨਾਂ ਕਿਹਾ ਉਹੀ ਦਿਨ ਹਨ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਲੇ ਠੰਢ ਦੇ ਸਨ। ਮਹਾਰਾਜ  ਨੇ ਪਹਿਲਾਂ ਜਬਰ ਦਾ ਮੁਕਾਬਲਾ ਕੀਤਾ ਫਿਰ ਸਰਸਾ ਨਦੀ ਨੂੰ ਪਾਰ ਕੀਤਾ।ਚਮਕੌਰ ਦੀ ਗੜ੍ਹੀ ਵਿਚ ਆਏ। ਪਰਵਾਨਾ  ਨੇ ਕਿਹਾ ਕਿ ਉਦੋਂ ਵੀ ਲੱਖਾਂ ਦਾ ਇਕੱਠ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਇੰਨੀ ਠੰਢ ਵਿਚ ਨੰਗੇ ਪੈਰੀਂ ਜਾ ਰਹੇ ਹਨ  ਅੱਜ ਵੀ ਉਹੀਂ ਸਮਾਂ  ਹੈ।

 Charanjit Singh Surkhab And  Baljinder Singh ParwanaCharanjit Singh Surkhab And Baljinder Singh Parwana

ਮਹਾਰਾਜ ਜੀ  ਨੇ ਪੀੜ ਪਿੱਢੇ ਤੇ ਹਿੰਢਾ ਕੇ ਕੌਮ  ਨੂੰ ਨਵੀਂ ਸੇਧ ਦਿੱਤੀ ਸੀ ਅੱਜ ਉਸੇ ਪਾਤਸ਼ਾਹ ਦੀ ਔਲਾਦ ਉਸੇ ਤਰ੍ਹਾਂ ਪੀੜ ਨੂੰ ਪਿੱਢੇ ਤੇ ਹਿੰਢਾ  ਕੇ ਆਉਣ ਵਾਲੇ  ਹਜ਼ਾਰਾਂ  ਸਾਲਾਂ ਲਈ ਕੌਮ ਨੂੰ ਚੰਗੀ ਸੇਧ ਦੇ ਕੇ ਜਾਵੇਗੀ। ਉਹਨਾਂ ਕਿਹਾ ਕਿ  ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਰਾਹੀਂ ਔਰੰਗਜ਼ੇਬ ਨੂੰ ਲਾਹਣਤਾਂ ਪਾਈਆਂ ਸੀ ਅਸੀਂ ਵੀ ਉਸ ਗੋਬਿੰਦ ਦੇ ਪੁੱਤ ਹਾਂ ਮੋਦੀ ਸਰਕਾਰੇ,ਤੇਰੇ ਵਰਗੇ ਲੱਖਾਂ ਆ ਜਾਣ ਸਾਡਾ ਸਿਰ  ਨਹੀਂ ਝੁਕਣ ਵਾਲਾ।

 Charanjit Singh Surkhab And  Baljinder Singh ParwanaCharanjit Singh Surkhab And Baljinder Singh Parwana

 ਉਹਨਾਂ ਕਿਹਾ ਕਿ ਸਰਕਾਰ ਨੂੰ ਸਭ ਕੁੱਝ ਸਮਝ ਆ ਗਿਆ ਹੈ ਪਰ ਉਹਨਾਂ ਦੀ ਮਜ਼ਬੂਰੀ ਹੈ ਉਹ ਆਪਣਾ ਥੁੱਕ ਕੇ ਚੱਟਣਾ ਨਹੀਂ ਚਾਹੁੰਦੇ।  ਉਹਨਾਂ ਕਿਹਾ ਕਿ ਲੜਾਈ ਇਕੱਲੇ  ਹਥਿਆਰਾਂ ਨਾਲ ਨਹੀਂ ਲੜੀ ਜਾਂਦੀ, ਲੜਾਈ ਲਈ ਜਿਗਰਾ ਚਾਹੀਦਾ ਉਹ ਜਿਗਰਾ ਸਾਡੇ ਪੰਜਾਬੀਆਂ ਕੋਲ ਹੈ।

 Charanjit Singh Surkhab And  Baljinder Singh ParwanaCharanjit Singh Surkhab And Baljinder Singh Parwana

ਪਰਵਾਨਾ ਨੇ ਕਿਹਾ ਕਿ ਸਰਕਾਰ ਕੁੱਝ ਵੀ ਕਰ ਸਕਦੀ ਹੈ ਕਿਉਂਕਿ ਉਹਨਾਂ ਕੋਲ ਰਾਜ਼ ਹੈ  ਪਰ ਅਸੀਂ ਸਾਰਿਆਂ ਨੇ ਇਕ ਗੱਲ ਕਹੀ ਹੈ ਕਿ ਅਸੀਂ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਤੇ ਕਰ ਰਹੇ ਵੀ ਹਾਂ। ਉਹਨਾਂ ਨੇ ਕੁੱਝ ਚੈਨਲਾਂ ਦੇ ਰਿਪੋਪਟਾਂ ਨੂੰ ਨਸੀਅਤ ਵੀ ਦਿੱਤੀ ਹੈ ਕਿ ਉਹ ਗਲਤ ਢੰਗ ਨਾਲ ਵੀਡੀਓ ਨੂੰ ਨਾ ਵਿਖਾਉਣ ਉਹ ਸਾਡੇ ਜਾਂ ਸਾਡੇ ਪਰਿਵਾਰਕ ਮੈਂਬਰਾਂ ਦੇ ਹੌਸਲੇ ਨਾਲ ਤੋੜਨ।      

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement