
ਆਂਧਰਾ ਪ੍ਰਦੇਸ਼ ਦੇ CM ਕੋਲ ਸਭ ਤੋਂ ਵੱਧ ਜਾਇਦਾਦ
ਨਵੀਂ ਦਿੱਲੀ: ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਦੇ ਸੀਐਮ ਜਗਨ ਮੋਹਨ ਰੈੱਡੀ ਸਭ ਤੋਂ ਅਮੀਰ ਹਨ। ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਅਨੁਸਾਰ, ਜਗਨ ਮੋਹਨ (ਭਾਰਤ ਦੇ ਸਭ ਤੋਂ ਅਮੀਰ ਮੁੱਖ ਮੰਤਰੀ) ਕੋਲ 510 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਮਮਤਾ ਬੈਨਰਜੀ ਨੂੰ ਛੱਡ ਕੇ ਦੇਸ਼ ਦੇ ਸਾਰੇ ਮੁੱਖ ਮੰਤਰੀ ਕਰੋੜਪਤੀ ਹਨ। ਸਿਰਫ਼ ਮਮਤਾ ਬੈਨਰਜੀ ਦੀ ਜਾਇਦਾਦ ਲੱਖਾਂ ਵਿੱਚ ਹੈ। ਆਓ ਦੇਸ਼ ਦੇ 9 ਸਭ ਤੋਂ ਗਰੀਬ ਮੁੱਖ ਮੰਤਰੀਆਂ 'ਤੇ ਇੱਕ ਨਜ਼ਰ ਮਾਰੀਏ
ਦੇਸ਼ ਦੇ ਇਹਨਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਜਾਇਦਾਦ ਦਾ ਵੇਰਵਾ
CM ਦਾ ਨਾਂ ਸੂਬਾ ਜਾਇਦਾਦ
ਭਗਵੰਤ ਮਾਨ ਪੰਜਾਬ 1.94 ਕਰੋੜ
ਅਰਵਿੰਦ ਕੇਜਰੀਵਾਲ ਦਿੱਲੀ 3.44 ਕਰੋੜ
ਜਗਨ ਮੋਹਨ ਰੈੱਡੀ ਆਂਧਰਾ ਪ੍ਰਦੇਸ਼ 510 ਕਰੋੜ ਰੁਪਏ (ਸਭ ਤੋਂ ਵੱਧ)
ਪਿਨਰਾਈ ਵਿਜਯਨ ਕੇਰਲ 1.18 ਕਰੋੜ
ਮਨੋਹਰ ਲਾਲ ਖੱਟਰ ਹਰਿਆਣਾ 1.27 ਕਰੋੜ
ਐਨ ਬੀਰੇਨ ਸਿੰਘ ਮਨੀਪੁਰ 1.47 ਕਰੋੜ
ਯੋਗੀ ਆਦਿਤਿਆਨਾਥ ਉੱਤਰ ਪ੍ਰਦੇਸ਼ 1.54 ਕਰੋੜ
ਮਮਤਾ ਬੈਨਰਜੀ ਪੱਛਮੀ ਬੰਗਾਲ 16.72 ਲੱਖ ਰੁਪਏ (ਸਭ ਤੋਂ ਘੱਟ)
ਨਿਤੀਸ਼ ਕੁਮਾਰ ਬਿਹਾਰ 3.09 ਕਰੋੜ
ਪੁਸ਼ਕਰ ਸਿੰਘ ਧਾਮੀ ਉਤਰਾਖੰਡ 3.34 ਕਰੋੜ