Ranchi News : ਗੌਤਮ ਅਡਾਨੀ ਕੇਸ ਅਤੇ ਮਨੀਪੁਰ ਹਿੰਸਾ ਵਿਰੁਧ ਕਾਂਗਰਸ ਦਾ ਦੇਸ਼ ਵਿਆਪੀ ਵਿਰੋਧ

By : BALJINDERK

Published : Dec 18, 2024, 3:05 pm IST
Updated : Dec 18, 2024, 3:05 pm IST
SHARE ARTICLE
ਕਾਂਗਰਸ ਆਗੂ ਅਤੇ ਵਰਕਰ ਗੌਤਮ ਅਡਾਨੀ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ
ਕਾਂਗਰਸ ਆਗੂ ਅਤੇ ਵਰਕਰ ਗੌਤਮ ਅਡਾਨੀ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ

Ranchi News :ਝਾਰਖੰਡ ਦੇ ਆਗੂਆਂ ਨੇ ਰਾਜ ਭਵਨ ਵੱਲ ਮਾਰਚ ਕੀਤਾ, ਕੇਂਦਰ ਸਰਕਾਰ ਦਾ ਵੀ ਕੀਤਾ ਵਿਰੋਧ

Ranchi News in Punjabi : ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ’ਤੇ ਅੱਜ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਗੌਤਮ ਅਡਾਨੀ ਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਅਤੇ ਮਨੀਪੁਰ ’ਚ ਚੱਲ ਰਹੀ ਹਿੰਸਾ, ਰਾਜ ਅੰਦਰ ਦੇਸ਼ ਭਰ ’ਚ ਫੈਲੇ ਭ੍ਰਿਸ਼ਟਾਚਾਰ ਤੇ ਅਰਾਜਕਤਾ ਖ਼ਿਲਾਫ਼ ਦੇਸ਼ ਭਰ ’ਚ ਰੋਸ ਮਾਰਚ ਅਤੇ ਪ੍ਰਦਰਸ਼ਨ ਕੀਤਾ। ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਸੂਬਾ ਕਾਂਗਰਸ ਕਮੇਟੀ ਨੇ ਸੂਬਾ ਪ੍ਰਧਾਨ ਕੇਸ਼ਵ ਮਹਾਤੋ ਕਮਲੇਸ਼ ਦੀ ਅਗਵਾਈ 'ਚ ਰਾਜ ਭਵਨ ਵੱਲ ਮਾਰਚ ਕੀਤਾ ਗਿਆ।

ਇਹ ਮਾਰਚ ਝਾਰਖੰਡ ਦੇ ਸੂਬਾ ਕਾਂਗਰਸ ਕਮੇਟੀ ਨੇ ਸੂਬਾ ਪ੍ਰਧਾਨ ਕੇਸ਼ਵ ਮਹਾਤੋ ਕਮਲੇਸ਼ ਦੀ ਅਗਵਾਈ 'ਚ ਕੱਢਿਆ ਗਿਆ। ਕਾਂਗਰਸ ਦੇ ਰਾਜ ਭਵਨ ਮਾਰਚ ’ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਦੀਪ ਯਾਦਵ, ਸਾਬਕਾ ਕੇਂਦਰੀ ਮੰਤਰੀ ਸੁਬੋਧ ਕਾਂਤ ਸਹਾਏ, ਮਹਿਲਾ ਕਾਂਗਰਸ, ਓਬੀਸੀ ਕਾਂਗਰਸ, ਐਨਐਸਯੂਆਈ ਅਤੇ ਹੋਰ ਵਿਭਾਗਾਂ ਦੇ ਆਗੂ ਸ਼ਾਮਲ ਹਨ। ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ 'ਚ ਰਾਜ ਭਵਨ ਮਾਰਚ ਲਈ ਨਿਕਲੇ ਕਾਂਗਰਸੀ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਨੀਪੁਰ ਮੁੱਦੇ 'ਤੇ ਚੁੱਪ ਤੋੜਨ ਅਤੇ ਅਡਾਨੀ ਦੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦੇ ਨਜ਼ਰ ਆਏ।

ਸੂਬਾ ਕਾਂਗਰਸ ਪ੍ਰਧਾਨ ਕੇਸ਼ਵ ਮਹਾਤੋ ਕਮਲੇਸ਼ ਨੇ ਦੱਸਿਆ ਕਿ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨਾਲ ਕਾਂਗਰਸ ਭਵਨ ਰਾਹੀਂ ਸ਼ਹੀਦੀ ਸਥਲ ਤੋਂ ਰਾਜ ਭਵਨ ਤੱਕ ਰੋਸ ਮਾਰਚ ਕੱਢਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਗੌਤਮ ਅਡਾਨੀ ਕੇਸ ’ਚ ਰਿਸ਼ਵਤਖੋਰੀ ਅਤੇ ਧੋਖਾਧੜੀ ਕਿਵੇਂ ਹੋਈ। ਨਾਲ ਹੀ, ਜਿਸ ਤਰ੍ਹਾਂ ਮਨੀਪੁਰ 'ਚ ਲਗਾਤਾਰ ਹਿੰਸਾ ਹੋ ਰਹੀ ਹੈ, ਕਰਫ਼ਿਊ ਲਗਾਇਆ ਜਾ ਰਿਹਾ ਹੈ, ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਇਸ ਦੇ ਬਾਵਜੂਦ ਕੇਂਦਰ ਸਰਕਾਰ ਚੁੱਪ ਹੈ। ਅੱਜ ਤੱਕ ਪ੍ਰਧਾਨ ਮੰਤਰੀ ਉਥੇ ਨਹੀਂ ਗਏ ਅਤੇ ਉਥੋਂ ਦੇ ਸੀਐਮ ਵੀ ਫ਼ੇਲ ਸਾਬਤ ਹੋਏ ਹਨ। ਇਨ੍ਹਾਂ ਘਟਨਾਵਾਂ  ਵਿਰੋਧ ’ਚ ਅੱਜ ਕਾਂਗਰਸ ਵੱਲੋਂ ਰਾਜ ਭਵਨ ਵੱਲ ਰੋਸ ਮਾਰਚ ਕੀਤਾ ਜਾ ਰਿਹਾ ਹੈ।

(For more news apart from Congress nationwide protest against Gautam Adani case and Manipur violence, Jharkhand leaders march towards Raj Bhavan News in Punjabi, stay tuned to Rozana Spokesman)

Location: India, Jharkhand, Ranchi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement