26 ਜਨਵਰੀ ਨੂੰ ਇੰਡੀਆ ਗੇਟ ਅਤੇ ਲਾਲ ਕਿਲੇ 'ਤੇ ਅਤਿਵਾਦੀ ਹਮਲੇ ਦਾ ਖ਼ਦਸ਼ਾ
Published : Jan 19, 2022, 6:38 pm IST
Updated : Jan 19, 2022, 6:38 pm IST
SHARE ARTICLE
Terrorist attack on India Gate and Red Fort on January 26
Terrorist attack on India Gate and Red Fort on January 26

ਗਣਤੰਤਰ ਦਿਵਸ ਮੌਕੇ ਅਤਿਵਾਦੀ ਵਲੋਂ ਵੱਡੇ ਆਗੂਆਂ ਸਮੇਤ ਕੁਝ ਵੀ.ਆਈ.ਪੀਜ਼ ਨੂੰ ਬਣਾਇਆ ਜਾ ਸਕਦਾ ਹੈ ਨਿਸ਼ਾਨਾ

ਨਵੀਂ ਦਿੱਲੀ :  26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਦਿੱਲੀ 'ਚ ਅਤਿਵਾਦੀ ਹਮਲੇ ਦਾ ਖ਼ਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਇੰਟੈਲੀਜੈਂਸ ਬਿਊਰੋ (IB) ਨੇ ਦਿੱਲੀ ਪੁਲਿਸ ਨੂੰ ਗਣਤੰਤਰ ਦਿਵਸ 'ਤੇ ਅਤਿਵਾਦੀ ਹਮਲੇ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਹੈ।

ਇਸ ਮੁਤਾਬਕ ਗਣਤੰਤਰ ਦਿਵਸ ਮੌਕੇ ਅਤਿਵਾਦੀ ਵਲੋਂ ਆਗੂਆਂ ਸਮੇਤ ਕੁਝ ਵੀ.ਆਈ.ਪੀਜ਼ ਨੂੰ ਨਿਸ਼ਾਨਾ ਬਣਾਉਣ ਦੇ ਸੰਕੇਤ ਮਿਲੇ ਹਨ। ਆਈਬੀ ਦੇ ਇਨਪੁਟ ਮੁਤਾਬਕ ਕੁਝ ਪਾਬੰਦੀਸ਼ੁਦਾ ਸੰਗਠਨ ਗਣਤੰਤਰ ਦਿਵਸ ਮੌਕੇ ਅਤਿਵਾਦੀ ਹਮਲਾ ਕਰਨ ਦੀ ਤਿਆਰੀ 'ਚ ਹਨ। ਇਹ ਹਮਲਾ ਕਾਰ ਵਿੱਚ ਵਿਸਫੋਟਕ ਰੱਖ ਕੇ ਇੰਡੀਆ ਗੇਟ ਅਤੇ ਲਾਲ ਕਿਲ੍ਹੇ ਦੇ ਆਲੇ-ਦੁਆਲੇ ਹਮਲਾ ਹੋ ਸਕਦਾ ਹੈ। 

ਇੰਟੈਲੀਜੈਂਸ ਬਿਊਰੋ ਦਾ ਦਾਅਵਾ ਹੈ ਕਿ ਅਤਿਵਾਦੀ ਪਾਕਿਸਤਾਨ ਤੋਂ ਭਾਰਤ ਵਿਚ ਵਿਸਫੋਟਕ ਲੈ ਕੇ ਆਏ ਹਨ। ਗਾਜ਼ੀਪੁਰ ਮੰਡੀ ਵਿੱਚ ਮਿਲਿਆ ਆਈਈਡੀ ਇਸੇ ਦਾ ਹਿੱਸਾ ਸੀ। ਜਿਸ ਤਰ੍ਹਾਂ ਜੰਮੂ ਏਅਰਪੋਰਟ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ, ਉਸੇ ਤਰਜ਼ 'ਤੇ ਅਤਿਵਾਦੀ ਡਰੋਨ ਨਾਲ ਹਮਲਾ ਕਰ ਸਕਦੇ ਹਨ। ਡਰੋਨ ਪਰੇਡ ਦੇ ਰਸਤੇ ਜਾਂ ਇਸ ਦੇ ਪਿੱਛੇ ਹਮਲਾ ਕਰਨ ਲਈ ਕਿਹਾ ਜਾ ਰਿਹਾ ਹੈ। 

ਦਿੱਲੀ ਪੁਲਿਸ ਨੇ 20 ਜਨਵਰੀ ਤੋਂ ਰਾਜਧਾਨੀ ਨੂੰ ਡਰੋਨ ਵਿਰੋਧੀ ਜ਼ੋਨ ਘੋਸ਼ਿਤ ਕਰ ਦਿੱਤਾ ਹੈ। ਇਸ ਤਹਿਤ ਦਿੱਲੀ 'ਚ ਡਰੋਨ, ਪੈਰਾ ਗਲਾਈਡਰ, ਯੂਏਵੀ, ਛੋਟੇ ਮਾਈਕ੍ਰੋ ਏਅਰਕ੍ਰਾਫਟ, ਏਅਰ ਬੈਲੂਨ 'ਤੇ ਪਾਬੰਦੀ ਹੋਵੇਗੀ। ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਕਿ ਦਿੱਲੀ ਵਿੱਚ ਐਂਟੀ ਡਰੋਨ ਸਿਸਟਮ 15 ਫਰਵਰੀ ਤੱਕ ਲਾਗੂ ਰਹੇਗਾ।

SWOT ਟੀਮ ਦੇ ਸਰਗਰਮ ਹੋਣ ਨਾਲ ਦਿੱਲੀ ਪੁਲਿਸ ਨੇ ਸਰਹੱਦੀ ਖੇਤਰ 'ਤੇ ਗਸ਼ਤ ਦੇ ਨਾਲ-ਨਾਲ ਜਾਂਚ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਇੰਡੀਆ ਗੇਟ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੁਰੱਖਿਆ ਵਿਵਸਥਾ ਵਿੱਚ ਮੋਬਾਈਲ ਪੁਲਿਸ ਕੰਟਰੋਲ ਰੂਮ ਵੈਨ ਦੀ ਵੀ ਵਰਤੋਂ ਕੀਤੀ ਜਾਵੇਗੀ, ਤਾਂ ਜੋ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਕੇ ਤੁਰੰਤ ਕਾਰਵਾਈ ਕੀਤੀ ਜਾ ਸਕੇ।

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement